ਮੁੱਖ ਖਬਰਾਂ

Read More

ਤਾਜਾ ਵੀਡੀਓ

ਅਮਰੀਕਾ: ਸੈਨਿਕਾਂ ਨੇ ਮੈਕਸੀਕੋ ਤੋਂ ਟੈਕਸਾਸ ਵਿੱਚ 2 ਲੋਕਾਂ ਦੀ ਤਸਕਰੀ ਕਰਨ ਦੀ ਕੀਤੀ ਕੋਸ਼ਿਸ਼
Videsh

ਅਮਰੀਕਾ: ਸੈਨਿਕਾਂ ਨੇ ਮੈਕਸੀਕੋ ਤੋਂ ਟੈਕਸਾਸ ਵਿੱਚ 2 ਲੋਕਾਂ ਦੀ ਤਸਕਰੀ ਕਰਨ ਦੀ ਕੀਤੀ ਕੋਸ਼ਿਸ਼

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆ): ਅਮਰੀਕਾ ਵਿੱਚ ਫੌਜ ਦੇ ਦੋ ਸੈਨਿਕਾਂ ਨੇ ਮੈਕਸੀਕੋ ਤੋਂ ਅਮਰੀਕਾ ਵਿੱਚ ਦੋ ਲੋਕਾਂ ਨੂੰ ਦਾਖਲ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਸਬੰਧੀ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੋਰਟ ਹੁੱਡ ਦੇ ਇੱਕ ਸਿਪਾਹੀ ਅਤੇ ਪੈਨਸਿਲਵੇਨੀਆ ਦੇ ਇੱਕ ਨੈਸ਼ਨਲ ਗਾਰਡਸਮੈਨ ਨੂੰ ਮੈਕਸੀਕੋ ਦੇ ਦੋ ਨਾਗਰਿਕਾਂ ਨੂੰ ਉਹਨਾਂ ਦੀ ਕਾਰ ਦੀ ਡਿੱਗੀ ਛੁਪਾ ਕੇ ਰੱਖਣ ਲਈ ਟੈਕਸਾਸ ਦੀ ਸਰਹੱਦ ‘ਤੇ ਫੜਿਆ ਹੈ। ਮੰਗਲਵਾਰ ਨੂੰ ਅਮਰੀਕੀ ਅਟਾਰਨੀ ਵੱਲੋਂ ਦੱਸਿਆ ਗਿਆ ਕਿ ਸੋਲਜਰ ਰਾਲਫ਼ ਗ੍ਰੈਗਰੀ ਸੇਂਟ ਜੋਈ(18) ਅਤੇ ਗਾਰਡਸਮੈਨ ਇਮੈਨੁਅਲ ਓਪੋਂਗਾਗਾਏਅਰ (20) ਜੋ ਕਿ ਫੌਜ ਦੀਆਂ ਵਰਦੀਆਂ ਵਿੱਚ ਸਨ, ਪ੍ਰਸ਼ਨਾਂ ਤੋਂ ਪਰਹੇਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਓਪੋਂਗਾਗਾਏਅਰ ਨੇ ਇਸ ਕੰਮ ਲਈ 100 ਡਾਲਰ ਦੀ ਅਦਾਇਗੀ ਲਈ ਸੀ ਅਤੇ ਇਸ ਫੌਜੀ ਜੋੜੀ ਨੂੰ ਮੈਕਲੇਨ ਵਿੱਚੋਂ ਇਕ ਆਦਮੀ ਅਤੇ ਔਰਤ ਨੂੰ ਚੁੱਕਣ ਉਪਰੰਤ ਸਾਨ ਐਂਟੋਨੀਓ ਵਿੱਚ ਲਿਜਾਣ ਲਈ ਵਧੇਰੇ ਪੈਸੇ ਮਿਲਣ ਦੀ ਉਮੀਦ ਕੀਤੀ ਜਾ ਰਹੀ ਸੀ। ਗਾਰਡਸਮੈਨ ਕਾਰ ਦੀ ਡਰਾਈਵਰ ਵਾਲੀ ਸੀਟ ‘ਤੇ ਸੀ ਅਤੇ ਇਹਨਾਂ ਨੂੰ 13 ਜੂਨ ਨੂੰ ਹੇਬਰੋਨ ਵਿਲੇ ਬਾਰਡਰ ਪੈਟਰੋਲਿੰਗ ਚੈੱਕ ਪੁਆਇੰਟ ‘ਤੇ ਰੋਕਿਆ ਗਿਆ ਸੀ। ਓਪੋਂਗਾਗਾਏਅਰ ਨੇ ਕਿਹਾ ਸੀ ਕਿ ਉਹ ਜ਼ਾਪਾਟਾ ਤੋਂ ਸਾਨ ਐਂਟੋਨੀਓ ਜਾ ਰਹੇ ਸਨ ਅਤੇ ਕਾਰ ਦੀ ਜਾਂਚ ਦੌਰਾਨ ਦੋਵੇਂ ਮੈਕਸੀਕਨ ਨਾਗਰਿਕ ਕਾਰ ਦੀ ਡਿੱਗੀ ਵਿੱਚ ਪਾਏ ਗਏ ਸਨ।ਇਸ ਮਾਮਲੇ ਵਿੱਚ ਦੋਵਾਂ ਨੂੰ ਮੰਗਲਵਾਰ ਨੂੰ ਇੱਕ ਮੈਜਿਸਟਰੇਟ ਜੱਜ ਦੇ ਸਾਮ੍ਹਣੇ ਪੇਸ਼ ਕੀਤਾ ਗਿਆ ਅਤੇ ਪਰਵਾਸੀ ਨਾਗਰਿਕ ਗਵਾਹਾਂ ਵਜੋਂ ਹਿਰਾਸਤ ਵਿੱਚ ਹਨ। ਇਸ ਦੋਸ਼ ਲਈ ਓਪੋਂਗਾਗਾਏਅਰ ਅਤੇ ਸੇਂਟ ਜੋਈ 10 ਸਾਲ ਦੀ ਕੈਦ ਅਤੇ 250,000 ਡਾਲਰ ਤੱਕ ਦੇ ਜੁਰਮਾਨੇ ਦਾ ਸਾਹਮਣਾ ਕਰ ਰਹੇ ਹਨ।.

ਅਮਰੀਕਾ: ਸੈਨਿਕਾਂ ਨੇ ਮੈਕਸੀਕੋ ਤੋਂ ਟੈਕਸਾਸ ਵਿੱਚ 2 ਲੋਕਾਂ ਦੀ ਤਸਕਰੀ ਕਰਨ ਦੀ ਕੀਤੀ ਕੋਸ਼ਿਸ਼