top
ਤਾਜਾ ਖਬਰਾਂ :
.ਕੈਲਗਰੀ ਵਿੱਚ ਸੋਮਵਾਰ ਤੋਂ ਖੁੱਲ੍ਹ ਜਾਣਗੇ ਬਾਰ, ਰੈਸਟੋਰੈਂਟ ਅਤੇ ਸੈਲੂਨ .ਬਰੈਂਪਟਨ 'ਚ ਬੇਵਜ੍ਹਾ ਘੁੰਮਣ ਅਤੇ ਗੱਡੀਆਂ ਵਿੱਚ ਉੱਚੀ ਗਾਣੇ ਚਲਾਉਣ ਤੇ ਪੰਜਾਬੀ ਵਿਦਿਆਰਥੀ ਆਏ ਪੁਲਿਸ ਅੜਿੱਕੇ .ਅਲਬਰਟਾ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਵੀ ਫੈਡਰਲ ਐਮਰਜੈਂਸੀ ਵੇਜ ਸਬਸਿਡੀ ਪ੍ਰੋਗਰਾਮ ਲਈ ਕਰੇਗੀ ਅਪਲਾਈ .ਲਾਕਡਾਊਨ ਦੀਆਂ ਛੋਟਾਂ ਮਿਲਦੇ ਸਾਰ ਕੈਨੇਡੀਅਨਾਂ ਨੇ ਪਾਰਕਾਂ 'ਚ ਪਾਇਆ ਭੜਥੂ .'ਪੰਜਾਬ ਮੰਤਰੀ ਮੰਡਲ' 'ਚ ਹੋਵੇਗਾ ਫੇਰਬਦਲ .ਪੰਜਾਬ ਪਰਤਣ ਵਾਲੇ ਲੋਕਾਂ ਲਈ 14 ਦਿਨਾਂ ਦਾ 'ਇਕਾਂਤਵਾਸ' ਲਾਜ਼ਮੀਂ : ਕੈਪਟਨ ਅਮਰਿੰਦਰ ਸਿੰਘ .ਅਮਰੀਕਾ 'ਚ ਮ੍ਰਿਤਕਾਂ ਦਾ ਅੰਕੜਾ 99 ਹਜ਼ਾਰ ਦੇ ਪਾਰ .ਭਾਰਤ 'ਚ 2 ਮਹੀਨਿਆਂ ਬਾਅਦ ਅੱਜ ਤੋਂ ਸ਼ੁਰੂ ਹੋਈ ਫਲਾਈਟ .ਵਿਧਾਇਕ ਗੁਰਕੀਰਤ ਸਿੰਘ ਕੋਟਲੀ ਅਤੇ ਲਖ਼ਬੀਰ ਸਿੰਘ ਲੱਖਾ ਵੱਲੋਂ ਕੈਬਨਿਟ ਆਸ਼ੂ ਨਾਲ ਮੁਲਾਕਾਤ .ਸੋਸ਼ਲ ਮੀਡੀਆ 'ਤੇ ਕਾਂਗਰਸੀ ਵਿਧਾਇਕ ਖਿਲਾਫ਼ ਟਿੱਪਣੀ ਕਰਨ ਵਾਲੇ ਸਾਬਕਾ ਡੀ.ਐੱਸ.ਪੀ. ਬਲਵਿੰਦਰ ਸੇਖੋਂ 'ਤੇ ਮਾਮਲਾ ਦਰਜ .ਅਲਬਰਟਾ ਨੂੰ ਛੱਡ ਬਾਕੀ ਰਾਜਾਂ ਚ ਗਰਮੀਆਂ ਦੇ ਕੈਂਪ ਰੱਦ .ਕਨੇਡਾ ਵਿਚ ਕਰੋਨਾ ਪੀੜਤਾਂ ਦੀ ਸੰਖਿਆ ਪੁੱਜੀ 84,699 ਤੱਕ, 6424 ਮਰੇ .ਇਲਾਕੇ ਦੇ ਨੌਜਵਾਨਾਂ ਨੇ “ਇੰਨਕਲਾਬ ਜਿੰਦਾਬਾਦ ਲਹਿਰ” ਸੰਸਥਾ ਦੀ ਕੀਤੀ ਸਥਾਪਨਾ .ਹਲਕਾ ਜਗਰਾਉਂ ਦਾ ਪਹਿਲ ਦੇ ਆਧਾਰ ਤੇ ਹੋਵੇਗਾ ਵਿਕਾਸ ਮਲਕੀਤ ਸਿੰਘ ਦਾਖਾ .ਜਗਰਾਉਂ ਦੇ ਪੰਜਾਬੀ ਬਾਗ 'ਚ ਪ੍ਰਵਾਸੀ ਮਜ਼ਦੂਰ ਨੌਜਵਾਨ ਦਾ ਸ਼ੱਕੀ ਹਾਲਤ 'ਚ ਕਤਲ .ਗੈਰ-ਮਿਆਰੀ ਬੀਜ਼ਾਂ ਰਾਹੀਂ ਕਿਸਾਨਾਂ ਦੀ ਹੋਰ ਰਹੀ ਲੁੱਟ-ਖਸੁੱਟ ਖਿਲਾਫ਼ ਕਿਸਾਨਾਂ 'ਚ ਭਾਰੀ ਰੋਹ, ਕਿਸਾਨ ਜੱਥੇਬੰਦੀਆਂ ਵੱਲੋਂ ਪ੍ਰਦਰਸ਼ਨ .ਪੁਲਿਸ ਨੇ ਸੁਖਪਾਲ ਖਹਿਰਾ ਨੂੰ ਜਲੰਧਰ 'ਚ ਕੀਤਾ ਗ੍ਰਿਫ਼ਤਾਰ .ਪਿਛਲੇ 9 ਦਿਨ ਤੋਂ ਡੈਲਟਾ ਦੇ ਲਾਪਤਾ ਜਰਨੈਲ ਸੰਘੇੜਾ ਦੀ ਮਿਲੀ ਲਾਸ਼ .ਹਫ਼ਤੇ ਵਿੱਚ ਚਾਰ ਦਿਨ ਕੰਮ ਕਰਨ ਨਾਲ ਕੈਨੇਡਾ ਦੀ ਆਰਥਿਕਤਾ ਹੋ ਸਕਦੀ ਹੈ ਮਜ਼ਬੂਤ .ਉਂਟਾਰੀਓ ਵਿੱਚ ਲਗਾਤਾਰ ਪੰਜਵੇਂ ਦਿਨ ਕਰੋਨਾ ਦੇ 400 ਤੋਂ ਜ਼ਿਆਦਾ ਮਾਮਲੇ ਆਏ ਸਾਹਮਣੇ .4 ਸਾਲ ਦੇ ਬੱਚੇ ਦੀ ਦੁੱਧ ਨਾ ਮਿਲਣ ਕਾਰਨ ਟ੍ਰੇਨ 'ਚ ਮੌਤ .ਬਿਕਰਮ ਮਜੀਠੀਆ ਨੇ ਕੋਰੋਨਾ ਦੇ ਬਦਲਦਿਆਂ ਅੰਕੜਿਆਂ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਿਆ .ਗੁਰੂ ਅਰਜਨ ਦੇਵ ਜੀ ਸ਼ਹੀਦੀ ਪੂਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਹੋਈਆਂ ਨਤਮਸਤਕ .ਸਵੀਡਨ 'ਚ ਹੁਣ ਤੱਕ 3998 ਮੌਤਾਂ .ਸੁਖਬੀਰ ਵੱਲੋਂ ਬਾਦਲ ਪਿੰਡ 'ਚ ਹਲਕਾ ਆਗੂਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ


ਚੰਡੀਗੜ੍ਹ

25
May
'ਪੰਜਾਬ ਮੰਤਰੀ ਮੰਡਲ' 'ਚ ਹੋਵੇਗਾ ਫੇਰਬਦਲ
ਚੰਡੀਗੜ੍ਹ : ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਨੂੰ ਲੈ ਕੇ ਵਜ਼ੀਰਾਂ ਦਾ ਰੋਹ ਵੱਧਦਾ ਜਾ ਰਿਹਾ ਹੈ। ਇਸ ਦੇ ਬਾਵਜੂਦ ਅਜੇ ਤੱਕ ਸਰਕਾਰ ਮੁੱਖ ਸੱਕਤਰ ਦੀ ਬਦਲੀ ਨਹੀਂ ਕਰ ਸਕੀ ਹੈ ਪਰ ਇਸ ਦੌਰਾਨ ਪੰਜਾਬ ਵਜ਼ਾਰਤ 'ਚ ਫੇਰਬਦਲ ਦੀ ਤਿਆਰੀ ਜ਼ਰੂਰ ਸ਼ੁਰੂ ਹੋ ਗਈ ਹੈ ਕਿਉਂਕਿ ਕੈਪਟਨ 'ਤੇ ਮੰਤਰੀ ਮੰਡਲ 'ਚ ਫੇਰਬਦਲ ਕਰਨ ਦਾ ਦਬਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਕਈ ਵਿਧਾਇਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਸੱਤਾ 'ਚ ਆਇਆਂ 3 ਸਾਲਾਂ ਦਾ ਸਮਾਂ ਲੰਘ ਚੁੱਕਾ ਹੈ, ਇਸ ਲਈ ਬਚੇ ਹੋਏ 2 ਸਾਲਾਂ ਦੇ ਕਾਰਜਕਾਲ ਲਈ ਹੁਣ ਬਾਕੀ ਵਿਧਾਇਕਾਂ ਨੂੰ ਵੀ ਮੰਤਰੀ ਮੰਡਲ 'ਚ ਕੰਮ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਫੇਰਬਦਲ ਦੌਰਾਨ 4 ਤੋਂ ਜ਼ਿਆਦਾ ਵਜ਼ੀਰਾਂ ਦਾ ਪੱਤਾ ਕੱਟ ਸਕਦਾ ਹੈ। ਮੰਤਰੀ ਮੰਡਲ 'ਚ ਇਸ ਸਮੇਂ ਕੁੱਲ ਮਿਲਾ ਕੇ 16 ਮੰਤਰੀ ਅਤੇ ਮੁੱਖ ਮੰਤਰੀ ਨੂੰ ਪਾ ਕੇ 17 ਮੈਂਬਰ ਹਨ। ਹੁਣ ਅਜਿਹੇ 'ਚ ਜੇਕਰ 4 ਤੋਂ ਜ਼ਿਆਦਾ ਮੰਤਰੀ ਬਦਲੇ ਜਾਂਦੇ ਹਨ ਤਾਂ ਅੱਧੇ ਮੰਤਰੀ ਮੰਡਲ 'ਚ ਫੇਰਬਦਲ ਹੋ ਸਕਦਾ ਹੈ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਮੁੱਖ ਮੰਤਰੀ ਕਿਨ੍ਹਾਂ-ਕਿਨ੍ਹਾਂ ਮੰਤਰੀਆਂ ਦੇ ਕੰਮਾਂ ਅਤੇ ਵਤੀਰੇ ਨੂੰ ਦੇਖਦੇ ਹੋਏ ਫੇਰਬਦਲ ਕਰਦੇ ਹਨ ਅਤੇ ਕਿਨ੍ਹਾਂ-ਕਿਨ੍ਹਾਂ ਵਿਧਾਇਕਾਂ ਨੂੰ ਮੰਤਰੀ ਮੰਡਲ 'ਚ ਜਗ੍ਹਾ ਦਿੰਦੇ ਹਨ। ਪਿਛਲੇ ਦਿਨੀਂ ਸੂਬੇ 'ਚ ਚੱਲ ਰਹੇ ਸਿਆਸੀ ਉਤਰਾਅ-ਚੜ੍ਹਾਅ ਦੌਰਾਨ ਹਾਲਾਂਕਿ ਸਾਰੇ ਮੰਤਰੀ ਸ਼ਾਮਲ ਸਨ ਪਰ ਇਸ ਦੇ ਬਾਵਜੂਦ ਜ਼ਿਆਦਾਤਰ ਮੰਤਰੀਆਂ ਨੂੰ ਸੁਰੱਖਿਅਤ ਮੰਨਿਆ ਜਾ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੇ ਕੰਮ ਨਾਲ ਮੁੱਖ ਮੰਤਰੀ ਪੂਰੀ ਤਰ੍ਹਾਂ ਸੁਤੰਸ਼ਟ ਹਨ। ਇਸ ਲਈ ਮੰਤਰੀ ਮੰਡਲ ਦੇ ਵਿਸਥਾਰ ਦੌਰਾਨ ਇਨ੍ਹਾਂ ਦੇ ਕਾਰਜਭਾਰ 'ਚ ਫੇਰਬਦਲ ਦੀ ਸੰਭਾਵਨਾ ਘੱਟ ਹੀ ਨਜ਼ਰ ਆ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਦੇ ਸ਼ਾਹੀ ਭੋਜ ਦੌਰਾਨ ਜਿਨ੍ਹਾਂ ਵਿਧਾਇਕਾਂ ਨੇ ਮੁੱਖ ਸਕੱਤਰ ਨੂੰ ਹਟਾਉਣ ਦਾ ਦਬਾਅ ਬਣਾਇਆ ਸੀ, ਉਨ੍ਹਾਂ ਨੂੰ ਮੰਤਰੀ ਮੰਡਲ ਵਿਸਥਾਰ 'ਚ ਜਗ੍ਹਾ ਮਿਲਣੀ ਮੁਸ਼ਕਲ ਹੈ। ਇਨ੍ਹਾਂ 'ਚ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਸੰਗਤ ਸਿੰਘ ਗਿਲਜੀਆ ਅਤੇ ਪਰਗਟ ਸਿੰਘ ਸ਼ਾਮਲ ਹਨ।
25
May
ਪੰਜਾਬ ਪਰਤਣ ਵਾਲੇ ਲੋਕਾਂ ਲਈ 14 ਦਿਨਾਂ ਦਾ 'ਇਕਾਂਤਵਾਸ' ਲਾਜ਼ਮੀਂ : ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿਰਦੇਸ਼ ਦਿੱਤੇ ਹਨ ਕਿ ਘਰੇਲੂ ਉਡਾਣਾਂ, ਰੇਲਾਂ ਅਤੇ ਬੱਸਾਂ ਰਾਹੀਂ ਸੂਬੇ 'ਚ ਆਉਣ ਵਾਲੇ ਹਰੇਕ ਵਿਅਕਤੀ ਨੂੰ ਲਾਜ਼ਮੀ ਤੌਰ ’ਤੇ 14 ਦਿਨਾਂ ਲਈ ਘਰੇਲੂ ਇਕਾਂਤਵਾਸ 'ਚ ਰਹਿਣਾ ਪਵੇਗਾ। ਫੇਸਬੁੱਕ ’ਤੇ ‘ਕੈਪਟਨ ਨੂੰ ਸਵਾਲ’ ਨਾਂ ਦੇ ਲਾਈਵ ਪ੍ਰੋਗਰਾਮ ਦੌਰਾਨ ਸਵਾਲਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ 'ਚ ਦਾਖਲ ਹੋਣ ਵਾਲੇ ਲੋਕਾਂ ਦੀ ਜਾਂਚ ਸੂਬੇ ਅਤੇ ਜ਼ਿਲ੍ਹਿਆਂ ਦੇ ਪ੍ਰਵੇਸ਼ ਲਾਂਘਿਆਂ ਦੇ ਨਾਲ-ਨਾਲ ਰੇਲਵੇ ਸਟੇਸ਼ਨ ਅਤੇ ਹਵਾਈ ਅੱਡਿਆਂ ’ਤੇ ਵੀ ਕੀਤੀ ਜਾਵੇਗੀ ਅਤੇ ਜਿਨ੍ਹਾਂ 'ਚ ਕੋਰੋਨਾ ਦੇ ਲੱਛਣ ਪਾਏ ਜਾਣਗੇ, ਉਨ੍ਹਾਂ ਨੂੰ ਸੰਸਥਾਗਤ ਇਕਾਂਤਵਾਸ 'ਚ ਰੱਖਿਆ ਜਾਵੇਗਾ, ਜਦੋਂ ਕਿ ਬਾਕੀਆਂ ਨੂੰ ਦੋ ਹਫਤਿਆਂ ਲਈ ਘਰ 'ਚ ਇਕਾਂਤਵਾਸ ’ਚ ਰਹਿਣਾ ਪਵੇਗਾ। ਕੈਪਟਨ ਨੇ ਕਿਹਾ ਕਿ ਰੈਪਿਡ ਟੈਸਟਿੰਗ ਟੀਮਾਂ ਘਰਾਂ 'ਚ ਇਕਾਂਤਵਾਸ ਰੱਖੇ ਵਿਅਕਤੀਆਂ ਦੀ ਜਾਂਚ ਕਰਨਗੀਆਂ, ਜਦੋਂ ਕਿ ਲੱਛਣ ਵਾਲੇ ਵਿਅਕਤੀਆਂ ਦੀ ਵਿਸਥਾਰਤ ਜਾਂਚ ਹਸਪਤਾਲਾਂ/ਅਲਹਿਦਗੀ ਕੇਂਦਰਾਂ 'ਚ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਵਿਸ਼ਵ ਜਾਂ ਮੁਲਕ ਦੇ ਕਿਸੇ ਵੀ ਹਿੱਸੇ ਵੱਲੋਂ ਟੈਸਟ ਸਬੰਧੀ ਜਾਰੀ ਕੀਤੇ ਸਰਟੀਫਿਕੇਟ ’ਤੇ ਭਰੋਸਾ ਨਹੀਂ ਕਰੇਗੀ। ਉਨ੍ਹਾਂ ਨੇ ਮਹਾਂਰਾਸ਼ਟਰ ਅਤੇ ਰਾਜਸਥਾਨ ਦੇ ਨਾਲ-ਨਾਲ ਹਾਲ ਹੀ 'ਚ ਦੁਬਈ ਤੋਂ ਆਉਣ ਵਾਲਿਆਂ ਬਾਰੇ ਪੰਜਾਬ ਦਾ ਪਿਛਲਾ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਇਨਾਂ ਥਾਵਾਂ ਤੋਂ ਸੂਬੇ 'ਚ ਪਰਤਣ ਵਾਲੇ ਪੰਜਾਬੀਆਂ ਕੋਲ ਨੈਗੇਟਿਵ ਟੈਸਟ ਦਰਸਾਉਂਦੇ ਮੈਡੀਕਲ ਸਰਟੀਫਿਕੇਟ ਹੋਣ ਦੇ ਬਾਵਜੂਦ ਇੱਥੇ ਪਾਜ਼ੇਟਿਵ ਟੈਸਟ ਸਾਹਮਣੇ ਆਏ। ਇੱਥੇ ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੀਆਂ ਸੇਧਾਂ ਮੁਤਾਬਕ ਕੌਮਾਂਤਰੀ ਉਡਾਣਾਂ ਰਾਹੀਂ ਭਾਰਤ ਪਰਤਣ ਵਾਲਿਆਂ ਨੂੰ ਸੰਸਥਾਗਤ ਇਕਾਂਤਵਾਸ 'ਚੋਂ ਲੰਘਣਾ ਪਵੇਗਾ।
25
May
ਅਮਰੀਕਾ 'ਚ ਮ੍ਰਿਤਕਾਂ ਦਾ ਅੰਕੜਾ 99 ਹਜ਼ਾਰ ਦੇ ਪਾਰ
ਵਾਸ਼ਿੰਗਟਨ : ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਵਿਚ ਕੋਰੋਨਾਵਾਇਰਸ ਨੇ ਭਾਰੀ ਤਬਾਹੀ ਮਚਾਈ ਹੋਈ ਹੈ।ਇੰਨੀਆ ਕੋਸ਼ਿਸ਼ਾਂ ਦੇ ਬਾਵਜੂਦ ਇੱਥੇ ਕੋਰੋਨਾਵਾਇਰਸ 'ਤੇ ਕੰਟਰੋਲ ਨਹੀਂ ਪਾਇਆ ਜਾ ਸਕਿਆ ਹੈ। ਭਾਵੇਂਕਿ ਇੱਥੇ ਮ੍ਰਿਤਕਾਂ ਦੀ ਗਿਣਤੀ ਵਿਚ ਕਮੀ ਆਈ ਹੈ ਪਰ ਪੀੜਤਾਂ ਅਤੇ ਮ੍ਰਿਤਕਾਂ ਦੇ ਮਾਮਲੇ ਵਿਚ ਅਮਰੀਕਾ ਹਾਲੇ ਵੀ ਸਿਖਰ 'ਤੇ ਬਣਿਆ ਹੋਇਆ ਹੈ।ਅਮਰੀਕਾ ਵਿਚ ਬੀਤੇ 24 ਘੰਟਿਆਂ ਵਿਚ 638 ਹੋਰ ਲੋਕਾਂ ਦੀ ਮੌਤ ਹੋਈ ਹੈ ਜਿਸ ਨਾਲ ਮ੍ਰਿਤਕਾਂ ਦਾ ਅੰਕੜਾ 99 ਹਜ਼ਾਰ ਦੇ ਪਾਰ ਜਾ ਪਹੁੰਚਿਆ ਹੈ। ਵਰਲਡ ਓ ਮੀਟਰ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਅਮਰੀਕਾ ਵਿਚ ਹੁਣ ਤੱਕ 99,300 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 1,686,436 ਪੀੜਤ ਹਨ। ਅਮਰੀਕਾ ਵਾਂਗ ਹੀ ਬ੍ਰਾਜ਼ੀਲ, ਰੂਸ, ਸਪੇਨ, ਯੂਕੇ, ਇਟਲੀ ਅਤੇ ਫਰਾਂਸ ਵਿਚ ਹੀ ਸਥਿਤੀ ਗੰਭੀਰ ਬਣੀ ਹੋਈ ਹੈ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਕ ਬਿਆਨ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਜਿਸ ਵਿਚ ਉਹਨਾਂ ਨੇ ਕਿਹਾ ਸੀ ਕਿ ਅਮਰੀਕਾ ਵਿਚ ਕੋਰੋਨਾਵਾਇਰਸ ਦੇ ਮਾਮਲੇ ਦੁਨੀਆ ਵਿਚ ਸਭ ਤੋਂ ਵੱਧ ਹੋਣੇ ਸਨਮਾਨ ਦੀ ਗੱਲ ਹੈ ਕਿਉਂਕਿ ਇਸ ਨਾਲ ਪਤਾ ਚੱਲਦਾ ਹੈਕਿ ਕੋਰੋਨਾਵਾਇਰਸ ਨੂੰ ਲੈ ਕੇ ਕੀਤੀ ਜਾ ਰਹੀ ਸਾਡੀ ਟੈਸਟਿੰਗ ਦੂਜਿਆਂ ਨਾਲੋਂ ਬਿਹਤਰ ਹੈ। ਮੈਂ ਇਸ ਨੂੰ ਸਨਮਾਨ ਦੇ ਤੌਰ 'ਤੇ ਦੇਖਦਾ ਹਾਂ। ਅਸਲ ਵਿਚ ਟਰੰਪ ਆਪਣੇ ਬਿਆਨ ਦੇ ਨਾਲ ਟਰੰਪ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਉਹਨਾਂ ਨੇ ਵਾਇਰਸ ਦੇ ਵਿਰੁੱਧ ਜੰਗ ਵਿਚ ਵੱਡੀ ਕਾਰਵਾਈ ਕਰਦਿਆਂ ਟੈਸਟਿੰਗ ਨੂੰ ਵੱਡੇ ਪੱਧਰ ਤੱਕ ਲੈ ਗਏ ਹਨ। ਦੁਨੀਆ ਭਰ ਦੀ ਸਥਿਤੀ ਗਲੋਬਲ ਪੱਧਰ 'ਤੇ ਫਿਲਹਾਲ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਵਰਲਡ ਓ ਮੀਟਰ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਦੁਨੀਆ ਭਰ ਵਿਚ ਹੁਣ ਤੱਕ 55 ਲੱਖ ਤੋਂ ਵਧੇਰੇ ਲੋਕ ਪੀੜਤ ਹਨ। ਇਹਨਾਂ ਦੀ ਗਿਣਤੀ 5,500,577 ਪਹੁੰਚ ਚੁੱਕੀ ਹੈ। ਜਦਕਿ 346,719 ਲੋਕਾਂ ਦੀ ਮੌਤ ਹੋਈ ਹੈ। ਦੁਨੀਆ ਭਰ ਵਿਚ ਹੁਣ ਤੱਕ 2,302,057 ਲੋਕ ਠੀਕ ਵੀ ਹੋਏ ਹਨ।ਕੋਰੋਨਾਵਾਇਰਸ ਕਾਰਨ ਨਾ ਸਿਰਫ ਮੌਤਾਂ ਹੋ ਰਹੀਆਂ ਹਨ ਸਗੋਂ ਬਚਾਅ ਲਈ ਲਗਾਏ ਗਏ ਲਾਕਡਾਊਨ ਕਾਰਨ ਆਮ ਲੋਕਾਂ ਲਈ ਪੇਟ ਭਰਨ ਦੀ ਸਮੱਸਿਆ ਪੈਦਾ ਹੋ ਗਈ ਹੈ।
25
May
ਭਾਰਤ 'ਚ 2 ਮਹੀਨਿਆਂ ਬਾਅਦ ਅੱਜ ਤੋਂ ਸ਼ੁਰੂ ਹੋਈ ਫਲਾਈਟ
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾਵਾਇਰਸ (Coronavirus) ਅਤੇ ਤਾਲਾਬੰਦੀ (Lockdown) ਕਾਰਨ ਦੋ ਮਹੀਨਿਆਂ ਦੀ ਨਜ਼ਰਬੰਦੀ ਤੋਂ ਬਾਅਦ ਸੋਮਵਾਰ ਤੋਂ ਘਰੇਲੂ ਉਡਾਣਾਂ (Domestic Flights) ਦੁਬਾਰਾ ਸ਼ੁਰੂ ਹੋਈਆਂ। ਪਹਿਲੀ ਫਲਾਈਟ ਸਵੇਰੇ ੪:੪੫ ਵਜੇ ਪੁਣੇ ਲਈ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਰਵਾਨਾ ਹੋਈ, ਜਿਸ ਦੌਰਾਨ ਯਾਤਰੀਆਂ ਦੀ ਫਲਾਈਟ 'ਤੇ ਚੜ੍ਹਨ ਤੋਂ ਪਹਿਲਾਂ ਥਰਮਲ ਸਕ੍ਰੀਨਿੰਗ ਹੋਈ। ਸਾਰੇ ਯਾਤਰੀਆਂ ਨੂੰ ਏਅਰ ਲਾਈਨ ਦੇ ਚਿਹਰੇ ਢੱਕਣ ਲਈ ਮਾਸਕ ਦਿੱਤੇ ਗਏ ਸਨ। ਫਲਾਈਟ ਅਟੈਂਡੈਂਟ ਪੀਪੀਈ ਕਿੱਟ ਵਿੱਚ ਦਿਸੇ। ਫਲਾਈਟ ਦਾ ਕੰਮ ਸ਼ੁਰੂ ਹੋਣ ਦੇ ਨਾਲ ਹੀ ਆਈਜੀਆਈ ਏਅਰਪੋਰਟ ਨੂੰ ਵੀ ਅੱਜ ਮੁੜ ਰੌਣਕ ਪਰਤ ਆਈ। ਏਅਰਪੋਰਟ 'ਤੇ ਫੂਡ ਆਉਟਲੈਟਸ ਅਤੇ ਕਪੜੇ ਦੇ ਸ਼ੋਅਰੂਮ ਵੀ ਖੁੱਲੇ ਦਿਖਾਈ ਦਿੱਤੇ। ਉਸੇ ਸਮੇਂ, ਫਲਾਈਟ ਅਟੈਂਡੈਂਟ ਵੀ ਡਿਊਟੀ ਲਈ ਪਹੁੰਚਣਾ ਸ਼ੁਰੂ ਕਰ ਦਿੱਤਾ। ਆਂਧਰਾ ਪ੍ਰਦੇਸ਼ ਅਤੇ ਬੰਗਾਲ ਵਿਚ ਅੱਜ ਕੋਈ ਉਡਾਣ ਨਹੀਂ ਹੈ ਆਂਧਰਾ ਪ੍ਰਦੇਸ਼ ੨੬ ਮਈ ਤੋਂ ਹਵਾਈ ਸੇਵਾਵਾਂ ਦੀ ਸ਼ੁਰੂਆਤ ਕਰੇਗਾ, ਜਦੋਂਕਿ ਪੱਛਮੀ ਬੰਗਾਲ ਵਿਚ ਹਵਾਈ ਸੇਵਾਵਾਂ ੨੮ ਮਈ ਤੋਂ ਸ਼ੁਰੂ ਹੋਣਗੀਆਂ। ਹਾਲ ਹੀ ਵਿਚ ਪੱਛਮੀ ਬੰਗਾਲ ਵਿਚ ਇਕ ਤੂਫਾਨ ਆਇਆ ਸੀ, ਜਿਸ ਵਿਚ ਤਕਰੀਬਨ ੮੫ ਲੋਕ ਮਾਰੇ ਗਏ ਸਨ ਅਤੇ ਤਕਰੀਬਨ ੧ ਲੱਖ ਲੋਕ ਪ੍ਰਭਾਵਤ ਹੋਏ ਸਨ। ਬਹੁਤ ਸਾਰੇ ਲੋਕਾਂ ਦੇ ਘਰ ਤਬਾਹ ਹੋ ਗਏ ਸਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੂਫਾਨ ਕਾਰਨ ਹੋਈ ਤਬਾਹੀ ਦਾ ਹਵਾਲਾ ਦਿੰਦਿਆਂ ਉਡਾਣ ਸੇਵਾ ਸ਼ੁਰੂ ਕਰਨ ਤੋਂ ਇਨਕਾਰ ਕਰ ਰਹੀ ਹੈ। ਬੁਨਿਆਦੀ ਢਾਂਚੇ ਨੂੰ ੨੮ ਮਈ ਤੱਕ ਬਹਾਲ ਕਰ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਪੱਛਮੀ ਬੰਗਾਲ ਵਿਚ ਹਵਾਈ ਸੇਵਾਵਾਂ ਦੁਬਾਰਾ ਸ਼ੁਰੂ ਕੀਤੀਆਂ ਜਾਣਗੀਆਂ। ਹਵਾਈ ਯਾਤਰੀਆਂ ਲਈ ਦਿਸ਼ਾ-ਨਿਰਦੇਸ਼ ੧- ਸਾਰੇ ਯਾਤਰੀਆਂ ਨੂੰ ਫੇਸ ਮਾਸਕ ਲਗਾਉਣਾ ਲਾਜ਼ਮੀ ਹੈ। ੨- ਕਿਸੇ ਵੀ ਵਾਹਨ ਤੋਂ ਉਤਰਨ ਤੋਂ ਬਾਅਦ ਜਦੋਂ ਤੁਸੀਂ ਏਅਰਪੋਰਟ 'ਤੇ ਆਏ ਹੋ, ਤਾਂ ਤੁਹਾਨੂੰ ਆਪਣੇ ਆਪ ਨੂੰ ਸਵੱਛ ਬਣਾਉਣਾ ਹੋਵੇਗਾ ਅਤੇ ਜ਼ਰੂਰੀ ਦਸਤਾਵੇਜ਼ ਨੇੜੇ ਹੋਣੇ ਚਾਹੀਦੇ ਹਨ। ੩-ਥਰਮਲ ਸਕ੍ਰੀਨਿੰਗ ਏਅਰਪੋਰਟ ਦੇ ਐਂਟਰੀ ਪੁਆਇੰਟ 'ਤੇ ਕੀਤੀ ਜਾਏਗੀ। ਇਸਦੇ ਬਾਅਦ ਹੀ ਤੈਅ ਕੀਤਾ ਜਾ ਸਕਦਾ ਹੈ ਕਿ ਤੁਸੀਂ ਅੰਦਰ ਜਾ ਸਕਦੇ ਹੋ ਜਾਂ ਨਹੀਂ। ੪- ਤੁਸੀਂ ਅਰੋਗਿਆ ਸੇਤੂ ਐਪ ਤੋਂ ਵੀ ਆਪਣੇ ਆਪ ਦੀ ਜਾਂਚ ਕਰ ਸਕਦੇ ਹੋ ਅਤੇ ਐਂਟਰੀ ਗੇਟ 'ਤੇ ਅਰੋਗਿਆ ਸੇਤੂ ਐਪ ਦਾ ਸਟੇਟਸ ਦਿਖਾ ਸਕਦੇ ਹੋ। ੫- ਜੇ ਤੁਸੀਂ ਅਰੋਗਿਆ ਸੇਤੂ ਐਪ ਨੂੰ ਡਾਊਨਲਡੋ ਨਹੀਂ ਕਰ ਪਾ ਰਹੇ ਹੋ, ਤਾਂ ਤੁਸੀਂ ਇਸ ਨੂੰ ਸਟੇਸ਼ਨ 'ਤੇ ਕੋਵਿਡ ਹੈਲਪ ਡੈਸਕ ਤੋਂ ਡਾਊਨਲੋਡ ਕਰ ਸਕਦੇ ਹੋ। ੬- ਯਾਤਰੀਆਂ ਨੂੰ ਆਪਣੀ ਟਿਕਟ, ਬੋਰਡਿੰਗ ਪਾਸ, ਸ਼ਨਾਖਤੀ ਕਾਰਡ ਸੀਆਈਐਸਐਫ ਨੂੰ ਪ੍ਰਵੇਸ਼ ਦੁਆਰ 'ਤੇ ਹੀ ਦਿਖਾਉਣੇ ਪੈਣਗੇ। ੭- ਚੈੱਕ-ਇਨ ਕਰਦੇ ਸਮੇਂ, ਆਪਣਾ ਸਮਾਨ ਕਾਊਂਟਰ ਉੱਤੇ ਡਰਾਪ ਕਰਕੇ ਅਤੇ ਉਥੇ ਦੇ ਸਟਾਫ ਨੂੰ ਆਪਣੀ ਪੀ ਐਨ ਆਰ ਦੀ ਸਥਿਤੀ ਦਿਖਾਓ, ਜਿੰਨਾ ਹੋ ਸਕੇ ਘੱਟ ਸਮਾਨ ਲਵੋ। ੮- ਈ-ਰਸੀਦ ਤੁਹਾਡੇ ਮੋਬਾਈਲ 'ਤੇ ਮਿਲੇਗੀ। ੯- ਯਾਤਰੀਆਂ ਨੂੰ ਸਮਾਜਕ ਦੂਰੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ, ਹਵਾਈ ਅੱਡੇ 'ਤੇ ਸਰਕਲ ਅਤੇ ਬੈਰੀਅਰ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ੧੦- ਤੁਹਾਨੂੰ ਆਪਣੀ ਉਡਾਣ ਦੇ ਸਮੇਂ ਤੋਂ ਇਕ ਘੰਟਾ ਪਹਿਲਾਂ ਚੈੱਕ ਕਰਨਾ ਹੋਵੇਗਾ। ੧੧- ਲੋਕਾਂ ਦੀ ਸਿਹਤ ਦੀ ਰੱਖਿਆ ਲਈ ਸਟੇਸ਼ਨ ਦੀ ਨਿਰੰਤਰ ਸਵੱਛਤਾ ਕੀਤੀ ਜਾਵੇਗੀ। ੧੨- ਮੁਸਾਫਿਰ ਜਿਨ੍ਹਾਂ ਵਿਚ ਕੋਈ ਲੱਛਣ ਨਹੀਂ ਮਿਲਦੇ, ਉਨ੍ਹਾਂ ਨੂੰ ਇਸ ਸਲਾਹ ਨਾਲ ਜਾਣ ਦੀ ਆਗਿਆ ਦਿੱਤੀ ਜਾਏਗੀ ਕਿ ਉਹ ੧੪ ਦਿਨਾਂ ਲਈ ਆਪਣੀ ਸਿਹਤ ਦੀ ਨਿਗਰਾਨੀ ਕਰਨਗੇ। ਜੇ ਉਨ੍ਹਾਂ ਵਿਚ ਕੋਈ ਲੱਛਣ ਦਿਖਾਈ ਦਿੰਦੇ ਹਨ, ਤਾਂ ਉਹ ਜ਼ਿਲ੍ਹਾ ਨਿਗਰਾਨੀ ਅਫਸਰ ਜਾਂ ਰਾਜ / ਰਾਸ਼ਟਰੀ ਕਾਲ ਸੈਂਟਰ (੧੦੭੫) ਨੂੰ ਸੂਚਿਤ ਕਰਨਗੇ।
25
May
ਸੋਸ਼ਲ ਮੀਡੀਆ 'ਤੇ ਕਾਂਗਰਸੀ ਵਿਧਾਇਕ ਖਿਲਾਫ਼ ਟਿੱਪਣੀ ਕਰਨ ਵਾਲੇ ਸਾਬਕਾ ਡੀ.ਐੱਸ.ਪੀ. ਬਲਵਿੰਦਰ ਸੇਖੋਂ 'ਤੇ ਮਾਮਲਾ ਦਰਜ
ਚੰਡੀਗੜ੍ਹ: ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਬਾਰੇ ਸੋਸ਼ਲ ਮੀਡੀਆ 'ਤੇ ਟਿੱਪਣੀ ਕਰਨ ਵਾਲੇ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਲਜ਼ਾਮ ਹਨ ਕਿ ਬਲਵਿੰਦਰ ਸਿੰਘ ਸੇਖੋਂ ਨੇ ਸੋਸ਼ਲ ਮੀਡੀਆ 'ਤੇ ਹਰਮਿੰਦਰ ਸਿੰਘ ਗਿੱਲ ਦੀ ਤੁਲਨਾ ਸੂਬਾ ਸਰਹਿੰਦ ਦੇ ਨਵਾਬ ਜ਼ਕਰੀਆ ਖ਼ਾਨ ਨਾਲ ਕੀਤੀ ਸੀ। ਇਸ ਤੋਂ ਬਾਅਦ ਸ਼ਨੀਵਾਰ ਰਾਤ ਸਾਬਕਾ ਡੀਐਸਪੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਜੋ ਹਰਮਿੰਦਰ ਗਿੱਲ ਦੇ ਹੀ ਕਰੀਬੀ ਨੇਤਾ ਰਾਜ ਕਰਨ ਸਿੰਘ ਭੱਗੂਪੁਰ ਨੇ ਦਰਜ ਕਰਵਾਇਆ ਹੈ। ਥਾਣਾ ਮੁਖੀ ਅਜੇ ਖੁੱਲਰ ਨੇ ਮਾਮਲਾ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਰਾਜ ਕਰਨ ਸਿੰਘ ਭੱਗੂਪੁਰ ਨੇ ਸ਼ਿਕਾਇਤ ਦਰਜ ਕਰਵਾਈ ਕਿ ੨੨ ਮਈ ਨੂੰ ਫੇਸਬੁੱਕ ਆਈਡੀ ਦੇਖ ਰਹੇ ਸਨ ਤਾਂ ਉਸ ਵੇਲੇ ਉਨ੍ਹਾਂ ਦੇਖਿਆ ਇਕ ਪੋਸਟ ਵਿਧਾਇਕ ਹਰਮਿੰਦਰ ਸਿੰਘ ਗਿੱਲ ਖ਼ਿਲਾਫ਼ ਫ਼ਲੈਸ਼ ਹੋ ਰਹੀ ਸੀ। ਇਹ ਪੋਸਟ ੨੦ ਮਈ ਨੂੰ ਪਾਈ ਗਈ ਸੀ। ਹਰੀਕੇ ਪੱਤਣ ਦੇ ਚਰਚਿਤ ਐਸਐਓ ਨਵਦੀਪ ਸਿੰਘ ਦੇ ਤਬਾਦਲੇ 'ਤੇ ਪੋਸਟ ਪਾਉਣ ਵਾਲੇ ਬਲਵਿੰਦਰ ਸਿੰਘ ਸੇਖੋਂ ਨੇ ਲਿਖਿਆ ਸੀ ਕਿ ਥਾਣਾ ਮੁਖੀ ਦੀ ਬਦਲੀ ਪੁਲਿਸ ਮਹਿਕਮੇ ਲਈ ਸ਼ਰਮਨਾਕ ਹੈ।
25
May
ਕਨੇਡਾ ਵਿਚ ਕਰੋਨਾ ਪੀੜਤਾਂ ਦੀ ਸੰਖਿਆ ਪੁੱਜੀ 84,699 ਤੱਕ, 6424 ਮਰੇ
70 ਸਾਲ ਤੋਂ ਜਿਆਦਾ ਬਜ਼ੁਰਗਾਂ ਦੀ ਮੌਤ ਦਰ ਜਿਆਦਾ ਕਨੇਡਾ ਵਿਚ ਕਰੋਨਾ ਪੀੜਤਾਂ ਦੀ ਸੰਖਿਆ 84,699 ਤੱਕ ਪੁੱਜ ਗਈ ਹੈ ਇਨ੍ਹਾਂ ਵਿਚੋਂ 6424 ਲੋਕਾਂ ਦੀ ਮੌਤ ਹੋ ਚੁੱਕੀ ਹੈ ਇਹ ਜਿਕਰਯੋਗ ਹੈ ਕਿ ਇਨ੍ਹਾਂ ਮੌਤਾਂ ਵਿਚੋਂ ਜਿਆਦਾਤਰ ਮੌਤਾਂ 70 ਸਾਲ ਤੋਂ ਜਿਆਦਾ ਉਮਰ ਦੇ ਲੋਕਾਂ ਦੀਆਂ ਹੋਈਆਂ ਹਨ ਅੱਜ ਤੁਹਾਨੂੰ ਦੱਸਦੇ ਹਨ ਕਿ ਕਰੋਨਾ ਕਨੇਡਾ ਦੇ ਕਿਨ੍ਹਾਂ ਇਲਾਕਿਆਂ ਦੇ ਵਿਚ ਆਪਣਾ ਕਹਿਰ ਵਰਤਾ ਰਿਹਾ ਹੈl ਰਾਜ ਮਰੀਜ਼ਾਂ ਮੌਤਾਂ ਅਲਬਰਟਾ 6,860 135 ਬ੍ਰਿਟਿਸ਼ ਕੋਲੰਬੀਆ 2,517 157 ਮੈਨੀਟੋਬਾ 2927 ਨਿਉ ਬਰਨਸਵਿਕ 1210 ਨਿਉ ਫਾਊਂਡਲੈਂਡ ਅਤੇ ਲੈਬਰਾਡੋਰ 2603 ਨੋਵਾ ਸਕੋਸ਼ੀਆ 1,050 58 ਓਨਟਾਰੀਓ 25,500 2,164 ਪ੍ਰਿੰਸ ਐਡਵਰਡ ਆਈਲੈਂਡ 27 0 ਕਿਉਬਿਕ 47,411 3,984 ਸਸਕੈਚਵਨ 632 7 ਨਾਰਥ ਵੈਸਟ ਪ੍ਰਦੇਸ਼ 5 0 ਨੁਨਾਵਟ 0 0 ਯੂਕਨ 11 0 ਚਾਰਟ ਵਿੱਚ ਉਹ ਲੋਕ ਸ਼ਾਮਲ ਹਨ ਜੋ ਠੀਕ ਹੋ ਗਏ ਹਨ ਅਤੇ ਹੁਣ ਸੰਕਰਮਿਤ ਨਹੀਂ ਹਨ ਕਰੋਨਾ ਫੈਲਣ ਦੀ ਡਰ ਹੋਲੀ ਹੈ ਪਰ ਬੰਦ ਨਹੀਂ ਹੋਈ ਹੈ ਇਸ ਲਈ ਸਦਾ ਯਾਦ ਰੱਖੋ ਕਿ ਖੁੱਲੇ ਵਿੱਚ ਜਾਂ ਤੋਂ ਪਹਿਲਾਂ ਸਿਹਤ ਸਬੰਧੀ ਨਿਯਮਾਂ ਦੀ ਪਾਲਣਾ ਕੀਤੀ ਜਾਵੇl
25
May
ਪੰਜਾਬ ਸਰਕਾਰ ਵੱਲੋਂ 45 ਪੁਲਿਸ ਅਧਿਕਾਰੀਆਂ ਦੇ ਤਬਾਦਲੇ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ 45 ਆਈ.ਪੀ.ਐੱਸ ਤੇ ਪੀ.ਪੀ.ਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।
25
May
ਪਿਛਲੇ 9 ਦਿਨ ਤੋਂ ਡੈਲਟਾ ਦੇ ਲਾਪਤਾ ਜਰਨੈਲ ਸੰਘੇੜਾ ਦੀ ਮਿਲੀ ਲਾਸ਼
15 ਮਈ ਨੂੰ ਘਰੋਂ ਗੁਰਦੁਆਰੇ ਲਈ ਨਿਕਲੇ ਸਨ ਪਿਛਲੇ 9 ਦਿਨਾਂ ਤੋਂ ਲਾਪਤਾ ਬਜ਼ੁਰਗ ਜਰਨੈਲ ਸਿੰਘ ਸੰਘੇੜਾ ਦੀ ਤਲਾਸ਼ ਦਾ ਅੱਜ ਦੁਖਦ ਅੰਤ ਹੋਇਆ। ਉਨ੍ਹਾਂ ਦੀ ਲਾਸ਼ ਸ਼ਹਿਰ ਦੇ ਦਰੱਖਤਾਂ ਨਾਲ ਭਰੇ ਇਲਾਕੇ ਦੇ ਵਿੱਚੋਂ ਮਿਲੀ । ਉਨ੍ਹਾਂ ਦੀ ਉਮਰ 88 ਸਾਲ ਸੀ। 15 ਮਈ ਨੂੰ ਉਹ ਘਰ ਤੋਂ ਗੁਰਦੁਆਰੇ ਜਾਣ ਲਈ ਨਿਕਲੇ ਸਨ ਪਰ ਗੁਰਦੁਆਰੇ ਨਹੀਂ ਪਹੁੰਚੇ । ਇਸ ਸਬੰਧ ਵਿੱਚ ਪਰਿਵਾਰ ਵੱਲੋਂ ਪੁਲਿਸ ਨੂੰ ਰਿਪੋਰਟ ਲਿਖਾਈ ਗਈ ਸੀ। ਪੁਲਿਸ ਨੇ ਉਨ੍ਹਾਂ ਦੀ ਬਹੁਤ ਭਾਲ ਕੀਤੀ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਹਾਸਲ ਕੀਤੀ। ਪੁਲਿਸ ਨੇ ਇਸ ਸਬੰਧ ਵਿੱਚ ਕਈ ਸੁਰਾਗ ਵੀ ਹਾਸਲ ਕੀਤੇ।ਅੱਜ ਪੁਲਿਸ ਨੇ ਇਸ ਸਬੰਧ ਵਿਚ ਟਵੀਟ ਕਰਦਿਆਂ ਕਿਹਾ ਕਿ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਜਰਨੈਲ ਸਿੰਘ ਸੰਘੇੜਾ ਦੀ ਲਾਸ਼ ਨੌਰਥ ਡੈਲਟਾ ਇਲਾਕੇ ਦੇ ਵਿੱਚੋਂ ਪ੍ਰਾਪਤ ਹੋਈ ਹੈ। ਉਹ ਸ਼ੂਗਰ ਤੋਂ ਇਲਾਵਾ ਹੋਰ ਵੀ ਕਈ ਬਿਮਾਰੀਆਂ ਦੇ ਨਾਲ ਪੀੜਤ ਸਨ। ਪਰਿਵਾਰ ਵੱਲੋਂ ਇਕ ਕਾਨਫਰੰਸ ਦੌਰਾਨ ਮੀਡੀਆ ਨੂੰ ਵੀ ਅਪੀਲ ਕੀਤੀ ਗਈ ਸੀ ਕਿ ਜਨਤਾ ਉਨ੍ਹਾਂ ਦੇ ਪਰਿਵਾਰਕ ਮੁਖੀ ਨੂੰ ਲੱਭਣ ਵਿੱਚ ਸਹਾਇਤਾ ਕਰੇ।ਪੁਲਿਸ ਨੇ ਮੌਤ ਦੇ ਕਾਰਨਾਂ ਦਾ ਅਜੇ ਜ਼ਿਕਰ ਨਹੀਂ ਕੀਤਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਕੁਦਰਤੀ ਸੀ।
25
May
ਹਫ਼ਤੇ ਵਿੱਚ ਚਾਰ ਦਿਨ ਕੰਮ ਕਰਨ ਨਾਲ ਕੈਨੇਡਾ ਦੀ ਆਰਥਿਕਤਾ ਹੋ ਸਕਦੀ ਹੈ ਮਜ਼ਬੂਤ
ਉਹ ਦਿਨ ਦੂਰ ਨਹੀਂ ਜਦੋਂ ਹਫ਼ਤੇ ਵਿੱਚ ਚਾਰ ਦਿਨ ਕੰਮ ਕਰਨ ਦਾ ਸੁਪਨਾ ਪੂਰਾ ਹੋਵੇਗਾ। ਪਿਛਲੇ ਕਈ ਸਾਲਾਂ ਤੋਂ ਸਮਾਜ ਦੇ ਕਈ ਸੈਕਟਰਾਂ ਤੋਂ ਇਹ ਮੰਗ ਉੱਠਦੀ ਰਹੀ ਹੈ ਪਰ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਪਰ ਹੁਣ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਆਪਣੇ ਇੰਟਰਵਿਊ ਦੌਰਾਨ ਹਫ਼ਤੇ ਵਿੱਚ ਚਾਰ ਦਿਨ ਕੰਮ ਕਰਨ ਦੇ ਵਿਚਾਰ ਦੀ ਪ੍ਰੋੜ੍ਹਤਾ ਕੀਤੀ ਹੈ।ਯੂਨੀਵਰਸਿਟੀ ਆਫ ਟੋਰਾਂਟੋ ਦੇ ਪ੍ਰੋਫੈਸਰ ਜੌਹਨ ਦਾ ਕਹਿਣਾ ਹੈ ਕਿ 1990 ਦੇ ਦਹਾਕੇ ਵਿੱਚ ਹਫਤੇ ਵਿੱਚ ਛੇ ਦਿਨ ਕੰਮ ਹੁੰਦਾ ਸੀ । ਉਦੋਂ ਸਾਡੀ ਮੰਗ ਸੀ ਕਿ ਹਫ਼ਤੇ ਵਿੱਚ ਪੰਜ ਦਿਨ ਕੰਮ ਕੀਤਾ ਜਾਵੇ । ਉਦੋਂ ਵੀ ਇਸ ਗੱਲ ਨੂੰ ਪ੍ਰਵਾਨ ਕਰਨਾ ਮੁਸ਼ਕਿਲ ਸੀ ਪਰ ਕੈਨੇਡਾ ਵਿੱਚ ਹੀ ਲਾਗੂ ਹੋਇਆ ਤੇ ਅਸੀਂ ਸਫਲ ਰਹੇ ਅਤੇ ਸਾਡੀ ਆਰਥਿਕਤਾ ਦੁਨੀਆਂ ਦੇ ਮਜ਼ਬੂਤ 15 ਦੇਸ਼ਾਂ ਵਿੱਚ ਗਿਣੀ ਜਾਣ ਲੱਗੀ ਅਤੇ ਸਾਡਾ ਕਾਰੋਬਾਰ ਵੀ ਵਧਿਆ। ਇਹ ਜ਼ਿਕਰਯੋਗ ਹੈ ਕਿ ਸੋਸ਼ਲ ਡਿਸਪਲੇ ਨਿਯਮਾਂ ਨੂੰ ਮੰਨਣਾ ਅਤੇ ਕਰੋਨਾ ਕਾਰਨ ਪੈਦਾ ਹੋਏ ਹਾਲਾਤਾਂ ਨਾਲ ਨਿਪਟਣਾ ਸਾਨੂੰ ਬਹੁਤ ਕੁਝ ਸਿਖਾ ਰਿਹਾ ਹੈ । ਹਫਤੇ ਵਿਚ ਚਾਰ ਦਿਨ ਕੰਮ ਕਰਨ ਨਾਲ ਬਿਮਾਰੀ ਦੇ ਫੈਲਾਅ ਦੇ ਵਿੱਚ ਵੀ ਕਮੀ ਆਵੇਗੀ ਅਤੇ ਦੇਸ਼ ਦੀ ਆਰਥਿਕਤਾ ਵੀ ਮਜ਼ਬੂਤ ਰਹੇਗੀ। ਇਸ ਤੋਂ ਇਲਾਵਾ ਟੂਰਿਜ਼ਮ ਸੈਕਟਰ ਦਾ ਵੀ ਕੈਨੇਡਾ ਦੀ ਆਰਥਿਕਤਾ ਵਿੱਚ ਕਾਫ਼ੀ ਹਿੱਸਾ ਹੈ। ਕੈਨੇਡਾ ਦੀ ਆਰਥਿਕਤਾ ਵਿੱਚ ਟੂਰਿਜ਼ਮ 102 ਬਿਲੀਅਨ ਡਾਲਰ ਹਰ ਸਾਲ ਹਿੱਸਾ ਪਾਉਂਦਾ ਹੈ।
25
May
ਉਂਟਾਰੀਓ ਵਿੱਚ ਲਗਾਤਾਰ ਪੰਜਵੇਂ ਦਿਨ ਕਰੋਨਾ ਦੇ 400 ਤੋਂ ਜ਼ਿਆਦਾ ਮਾਮਲੇ ਆਏ ਸਾਹਮਣੇ
ਓਨਟਾਰੀਓ ਵਿੱਚ ਕਰੋਨਾ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ।ਲਗਾਤਾਰ ਪੰਜਵੇਂ ਦਿਨ ਓਂਟਾਰੀਓ ਵਿੱਚ 400 ਤੋਂ ਜ਼ਿਆਦਾ ਕਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਅੱਜ ਓਨਟਾਰੀਓ ਵਿੱਚ 404 ਕੇਸ ਸਾਹਮਣੇ ਆਏ ਹਨ ਜਦਕਿ ਬੀਤੇ ਦਿਨ ਉਂਟਾਰੀਓ ਵਿੱਚ 460 ਕੇਸ ਸਾਹਮਣੇ ਆਏ ਸਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 412 ਕੇਸ ਵੀਰਵਾਰ ਨੂੰ 441 ਕੇਸ ਅਤੇ ਬੁੱਧਵਾਰ ਨੂੰ 413 ਕੇਸ ਸਾਹਮਣੇ ਆਏ ਸਨ । ਲਗਾਤਾਰ ਵੱਧਦੇ ਹੋਏ ਕੇਸਾਂ ਨੇ ਓਨਟਾਰੀਓ ਪ੍ਰਸ਼ਾਸਨ ਦੀ ਨੀਂਦ ਉਡਾ ਦਿੱਤੀ ਹੈ। ਹੁਣ ਤੱਕ ਉਂਟਾਰੀਓ ਵਿੱਚ ਕੁੱਲ 25904 ਕੇਸ ਕਰੋਨਾ ਦੇ ਸਾਹਮਣੇ ਆ ਚੁੱਕੇ ਹਨ। ਹਰ ਵਾਰ ਜਦੋਂ ਕਰੋਨਾ ਦੇ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਸਿਹਤ ਵਿਭਾਗ ਵੱਲੋਂ ਵਾਧੇ ਦੀ ਦਰ ਨਾਲ ਦੱਸੀ ਜਾਂਦੀ ਹੈ ਪਰ ਦੋ ਦਿਨ ਤੋਂ ਸਿਹਤ ਵਿਭਾਗ ਵੱਲੋਂ ਕਰੋਨਾ ਦੇ ਕੇਸਾਂ ਵਿੱਚ ਵਾਧੇ ਦੀ ਦਰ ਵੀ ਦੱਸਣੀ ਬੰਦ ਕਰ ਦਿੱਤੀ ਹੈ ਜਦ ਕਿ ਮਈ ਦੇ ਸ਼ੁਰੂ ਵਿੱਚ ਕਰੋਨਾ ਦੇ ਮਾਮਲੇ ਘੱਟ ਹੋਣੇ ਸ਼ੁਰੂ ਹੋ ਗਏ ਸਨ। 9 ਮਈ ਨੂੰ ਉਂਟਾਰੀਓ ਵਿੱਚ ਕਰੋਨਾ ਦੇ 294 ਮਾਮਲੇ ਸਾਹਮਣੇ ਆਏ ਸਨ ਜੋ ਕਿ ਹੁਣ ਤੱਕ ਦੇ ਸਭ ਤੋਂ ਘਟ ਮਾਮਲੇ ਸਨ। ਜਿਨ੍ਹਾਂ ਦੇ ਆਧਾਰ ਤੇ ਉਂਟਾਰੀਓ ਪ੍ਰਸ਼ਾਸਨ ਵੱਲੋਂ ਸ਼ਹਿਰਾਂ ਨੂੰ ਖੋਲ੍ਹਣਾ ਸ਼ੁਰੂ ਕੀਤਾ ਸੀ। ਸਿਹਤ ਵਿਭਾਗ ਦੇ ਦਿੱਤੇ ਅੰਕੜਿਆਂ ਅਨੁਸਾਰ ਸ਼ਨੀਵਾਰ ਨੂੰ ਕਰੋਨਾ ਨਾਲ 25 ਮੌਤਾਂ ਹੋਈਆਂ, ਜਦਕਿ ਐਤਵਾਰ ਨੂੰ 29 ਮੌਤਾਂ ਹੋਈਆਂ ਸਨ। ਕਰੋਨਾ ਦੇ ਨਾਲ ਹੁਣ ਤੱਕ ਉਂਟਾਰੀਓ ਵਿੱਚ 2102 ਮੌਤਾਂ ਹੋ ਚੁੱਕੀਆਂ ਹਨ। ਜਦਕਿ 19698 ਲੋਕ ਠੀਕ ਹੋ ਚੁੱਕੇ ਹਨ। ਇਸ ਦੌਰਾਨ ਓਨਟਾਰੀਓ ਨੇ ਆਪਣੀ ਕਰੋਨਾ ਟੈਸਟ ਦੀ ਸਮਰੱਥਾ ਦੇ ਵਿੱਚ ਵਾਧਾ ਕੀਤਾ ਹੈ। ਹੁਣ ਹਰ ਰੋਜ਼ 20,000 ਟੈਸਟ ਕੀਤੇ ਜਾ ਸਕਦੇ ਹਨ ।
26
May
ਸਵੀਡਨ 'ਚ ਹੁਣ ਤੱਕ 3998 ਮੌਤਾਂ
ਕੋਪਨਹੈਗਨ : ਸਵੀਡਨ 'ਚ ਕੋਵਿਡ-19 ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 33459 ਹੋ ਗਈ ਹੈ, ਜਦੋਂਕਿ ਵਾਇਰਸ ਨਾਲ ਹੁਣ ਤੱਕ 3998 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਜਾਣਕਾਰੀ ਮੁਤਾਬਿਕ 4971 ਮਰੀਜ਼ ਤੰਦਰੁਸਤ ਹੋ ਚੁੱਕੇ ਹਨ, ਜਦੋਂਕਿ 24490 ਮਰੀਜ਼ ਵਾਇਰਸ ਤੋਂ ਪੀੜਤ ਹਨ, ਜਿਨ੍ਹਾਂ 'ਚੋਂ 249 ਮਰੀਜ਼ਾਂ ਦੀ ਹਾਲਤ ਗੰਭੀਰ ਹੈ।
26
May
ਸੁਖਬੀਰ ਵੱਲੋਂ ਬਾਦਲ ਪਿੰਡ 'ਚ ਹਲਕਾ ਆਗੂਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ
ਮੰਡੀ ਕਿੱਲਿਆਂਵਾਲੀ : ਮੁੱਖ ਮੰਤਰੀ ਪੰਜਾਬ ਦੇ 'ਸਿਆਸੀ' ਲਾਕ ਡਾਊਨ ਅਤੇ 'ਵਿਵਾਦ-ਏ-ਸ਼ਰਾਬ' 'ਚ ਘਿਰੀ ਕੈਪਟਨ ਸਰਕਾਰ ਅਤੇ ਸੱਤਾ ਪੱਖ ਕਾਂਗਰਸ ਨਾਲੋਂ ਲੋਕਹਿੱਤਾਂ ਲਈ ਵਿਰੋਧੀ ਧਿਰਾਂ ਵੱਧ ਸਰਗਰਮ ਵਿਖਾਈ ਦੇ ਰਹੀਆਂ ਹਨ। ਜਨਤਕ ਫ਼ਰਜ਼ਾਂ ਤਹਿਤ ਸ਼੍ਰੋਮਣੀ ਅਕਾਲੀ ਦਲ ਨੇ ਸੂਬੇ 'ਚ ਕੋਰੋਨਾ ਮਹਾਂਮਾਰੀ ਕਰ ਕੇ ਜ਼ਮੀਨੀ ਹਾਲਤਾਂ, ਜਨਤਕ ਸਮੱਸਿਆਵਾਂ ਅਤੇ ਰਾਹਤ ਕਾਰਜਾਂ ਦੀ ਜਾਣਕਾਰੀ ਸੰਬੰਧੀ ਹਲਕਾ ਪੱਧਰੀ ਮੀਟਿੰਗਾਂ ਦਾ ਸਿਲਸਿਲਾ ਆਰੰਭਿਆ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਿੰਡ ਬਾਦਲ ਰਿਹਾਇਸ਼ ਵਿਖੇ ਅੱਜ ਵਿਧਾਨਸਭਾ ਹਲਕਾ ਕੋਟਕਪੂਰਾ, ਜੈਤੋ, ਫ਼ਰੀਦਕੋਟ ਅਤੇ ਗਿੱਦੜਬਾਹਾ ਦੀ ਮੀਟਿੰਗ ਕੀਤੀ ਗਈ। ਸਮਾਜਿਕ ਦੂਰੀ ਦੇ ਨਿਯਮਾਂ ਤਹਿਤ ਕੀਤੀ ਮੀਟਿੰਗ 'ਚ ਹਲਕਾ ਇੰਚਾਰਜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਅਤੇ ਹਲਕਿਆਂ ਦੇ ਸਰਕਲ ਪ੍ਰਧਾਨ ਵੀ ਮੌਜੂਦ ਸਨ।
Canada Edition