top
ਤਾਜਾ ਖਬਰਾਂ :
.ਕੈਲਗਰੀ ਵਿੱਚ ਸੋਮਵਾਰ ਤੋਂ ਖੁੱਲ੍ਹ ਜਾਣਗੇ ਬਾਰ, ਰੈਸਟੋਰੈਂਟ ਅਤੇ ਸੈਲੂਨ .ਬਰੈਂਪਟਨ 'ਚ ਬੇਵਜ੍ਹਾ ਘੁੰਮਣ ਅਤੇ ਗੱਡੀਆਂ ਵਿੱਚ ਉੱਚੀ ਗਾਣੇ ਚਲਾਉਣ ਤੇ ਪੰਜਾਬੀ ਵਿਦਿਆਰਥੀ ਆਏ ਪੁਲਿਸ ਅੜਿੱਕੇ .ਅਲਬਰਟਾ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਵੀ ਫੈਡਰਲ ਐਮਰਜੈਂਸੀ ਵੇਜ ਸਬਸਿਡੀ ਪ੍ਰੋਗਰਾਮ ਲਈ ਕਰੇਗੀ ਅਪਲਾਈ .ਲਾਕਡਾਊਨ ਦੀਆਂ ਛੋਟਾਂ ਮਿਲਦੇ ਸਾਰ ਕੈਨੇਡੀਅਨਾਂ ਨੇ ਪਾਰਕਾਂ 'ਚ ਪਾਇਆ ਭੜਥੂ .'ਪੰਜਾਬ ਮੰਤਰੀ ਮੰਡਲ' 'ਚ ਹੋਵੇਗਾ ਫੇਰਬਦਲ .ਪੰਜਾਬ ਪਰਤਣ ਵਾਲੇ ਲੋਕਾਂ ਲਈ 14 ਦਿਨਾਂ ਦਾ 'ਇਕਾਂਤਵਾਸ' ਲਾਜ਼ਮੀਂ : ਕੈਪਟਨ ਅਮਰਿੰਦਰ ਸਿੰਘ .ਅਮਰੀਕਾ 'ਚ ਮ੍ਰਿਤਕਾਂ ਦਾ ਅੰਕੜਾ 99 ਹਜ਼ਾਰ ਦੇ ਪਾਰ .ਭਾਰਤ 'ਚ 2 ਮਹੀਨਿਆਂ ਬਾਅਦ ਅੱਜ ਤੋਂ ਸ਼ੁਰੂ ਹੋਈ ਫਲਾਈਟ .ਵਿਧਾਇਕ ਗੁਰਕੀਰਤ ਸਿੰਘ ਕੋਟਲੀ ਅਤੇ ਲਖ਼ਬੀਰ ਸਿੰਘ ਲੱਖਾ ਵੱਲੋਂ ਕੈਬਨਿਟ ਆਸ਼ੂ ਨਾਲ ਮੁਲਾਕਾਤ .ਸੋਸ਼ਲ ਮੀਡੀਆ 'ਤੇ ਕਾਂਗਰਸੀ ਵਿਧਾਇਕ ਖਿਲਾਫ਼ ਟਿੱਪਣੀ ਕਰਨ ਵਾਲੇ ਸਾਬਕਾ ਡੀ.ਐੱਸ.ਪੀ. ਬਲਵਿੰਦਰ ਸੇਖੋਂ 'ਤੇ ਮਾਮਲਾ ਦਰਜ .ਅਲਬਰਟਾ ਨੂੰ ਛੱਡ ਬਾਕੀ ਰਾਜਾਂ ਚ ਗਰਮੀਆਂ ਦੇ ਕੈਂਪ ਰੱਦ .ਕਨੇਡਾ ਵਿਚ ਕਰੋਨਾ ਪੀੜਤਾਂ ਦੀ ਸੰਖਿਆ ਪੁੱਜੀ 84,699 ਤੱਕ, 6424 ਮਰੇ .ਇਲਾਕੇ ਦੇ ਨੌਜਵਾਨਾਂ ਨੇ “ਇੰਨਕਲਾਬ ਜਿੰਦਾਬਾਦ ਲਹਿਰ” ਸੰਸਥਾ ਦੀ ਕੀਤੀ ਸਥਾਪਨਾ .ਹਲਕਾ ਜਗਰਾਉਂ ਦਾ ਪਹਿਲ ਦੇ ਆਧਾਰ ਤੇ ਹੋਵੇਗਾ ਵਿਕਾਸ ਮਲਕੀਤ ਸਿੰਘ ਦਾਖਾ .ਜਗਰਾਉਂ ਦੇ ਪੰਜਾਬੀ ਬਾਗ 'ਚ ਪ੍ਰਵਾਸੀ ਮਜ਼ਦੂਰ ਨੌਜਵਾਨ ਦਾ ਸ਼ੱਕੀ ਹਾਲਤ 'ਚ ਕਤਲ .ਗੈਰ-ਮਿਆਰੀ ਬੀਜ਼ਾਂ ਰਾਹੀਂ ਕਿਸਾਨਾਂ ਦੀ ਹੋਰ ਰਹੀ ਲੁੱਟ-ਖਸੁੱਟ ਖਿਲਾਫ਼ ਕਿਸਾਨਾਂ 'ਚ ਭਾਰੀ ਰੋਹ, ਕਿਸਾਨ ਜੱਥੇਬੰਦੀਆਂ ਵੱਲੋਂ ਪ੍ਰਦਰਸ਼ਨ .ਪੁਲਿਸ ਨੇ ਸੁਖਪਾਲ ਖਹਿਰਾ ਨੂੰ ਜਲੰਧਰ 'ਚ ਕੀਤਾ ਗ੍ਰਿਫ਼ਤਾਰ .ਪਿਛਲੇ 9 ਦਿਨ ਤੋਂ ਡੈਲਟਾ ਦੇ ਲਾਪਤਾ ਜਰਨੈਲ ਸੰਘੇੜਾ ਦੀ ਮਿਲੀ ਲਾਸ਼ .ਹਫ਼ਤੇ ਵਿੱਚ ਚਾਰ ਦਿਨ ਕੰਮ ਕਰਨ ਨਾਲ ਕੈਨੇਡਾ ਦੀ ਆਰਥਿਕਤਾ ਹੋ ਸਕਦੀ ਹੈ ਮਜ਼ਬੂਤ .ਉਂਟਾਰੀਓ ਵਿੱਚ ਲਗਾਤਾਰ ਪੰਜਵੇਂ ਦਿਨ ਕਰੋਨਾ ਦੇ 400 ਤੋਂ ਜ਼ਿਆਦਾ ਮਾਮਲੇ ਆਏ ਸਾਹਮਣੇ .4 ਸਾਲ ਦੇ ਬੱਚੇ ਦੀ ਦੁੱਧ ਨਾ ਮਿਲਣ ਕਾਰਨ ਟ੍ਰੇਨ 'ਚ ਮੌਤ .ਬਿਕਰਮ ਮਜੀਠੀਆ ਨੇ ਕੋਰੋਨਾ ਦੇ ਬਦਲਦਿਆਂ ਅੰਕੜਿਆਂ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਿਆ .ਗੁਰੂ ਅਰਜਨ ਦੇਵ ਜੀ ਸ਼ਹੀਦੀ ਪੂਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਹੋਈਆਂ ਨਤਮਸਤਕ .ਸਵੀਡਨ 'ਚ ਹੁਣ ਤੱਕ 3998 ਮੌਤਾਂ .ਸੁਖਬੀਰ ਵੱਲੋਂ ਬਾਦਲ ਪਿੰਡ 'ਚ ਹਲਕਾ ਆਗੂਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ


ਲੁਧਿਆਣਾ

24
May
ਕੈਲਗਰੀ ਵਿੱਚ ਸੋਮਵਾਰ ਤੋਂ ਖੁੱਲ੍ਹ ਜਾਣਗੇ ਬਾਰ, ਰੈਸਟੋਰੈਂਟ ਅਤੇ ਸੈਲੂਨ
ਕੈਲਗਰੀ ਵਿੱਚ ਸੋਮਵਾਰ ਤੋਂ ਬਾਰ,ਰੈਸਟੋਰੈਂਟ, ਹੇਅਰ ਸਲੂਨ ਅਤੇ ਬਾਰਬਰ ਸ਼ਾਪਸ ਖੁੱਲ੍ਹ ਜਾਣਗੀਆਂ। ਇਸ ਤੋਂ ਇਲਾਵਾ ਕਿਤਾਬਾਂ ਦੀਆਂ ਦੁਕਾਨਾਂ ਖੋਲ੍ਹਣ ਦੀ ਵੀ ਇਜਾਜ਼ਤ ਦੇ ਦਿੱਤੀ ਗਈ ਹੈ । ਇਸ ਸਬੰਧੀ ਐਲਾਨ ਪ੍ਰੀਮੀਅਰ ਜੇਸਨ ਕੈਨੀ ਨੇ ਕੀਤਾ । ਉਨ੍ਹਾਂ ਕਿਹਾ ਕਿ ਇਹ ਛੋਟ ਅਲਬਰਟਾ ਦੇ ਚੀਫ ਮੈਡੀਕਲ ਅਫਸਰ ਦੀ ਸਲਾਹ ਤੇ ਦਿੱਤੀ ਗਈ । ਇਹ ਜ਼ਿਕਰਯੋਗ ਹੈ ਕਿ ਅਲਬਰਟਾ ਵਿੱਚ ਕੈਲਗਰੀ ਨੂੰ ਛੱਡ ਕੇ ਬਾਕੀ ਸਥਾਨਾਂ ਉੱਪਰ ਬਾਰ, ਰੈਸਟੋਰੈਂਟ ਅਤੇ ਸੈਲੂਨ ਪਹਿਲਾਂ ਹੀ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ ਪਰ ਕਿਉਂਕਿ ਕੈਲਗਰੀ ਦੇ ਵਿੱਚ ਕਰੋਨਾ ਦੇ ਕਾਫ਼ੀ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਇਸ ਕਾਰਨ ਕੈਲਗਰੀ ਵਿੱਚ ਬਾਰ ਅਤੇ ਰੈਸਟੋਰੈਂਟ ਖੋਲ੍ਹਣ ਦੀ ਇਜਾਜ਼ਤ ਨਹੀਂ ਸੀ। ਇਸ ਹਾਲ ਇਹ ਬਾਰ ਅਤੇ ਰੈਸਟੋਰੈਂਟ ਆਪਣੀ ਸਮਰੱਥਾ ਤੋਂ ਅੱਧੇ ਲੋਕਾਂ ਨੂੰ ਹੀ ਬਿਠਾ ਕੇ ਸਰਵ ਕਰ ਸਕਣਗੇ। ਇਸ ਦੌਰਾਨ ਅਲਬਰਟਾ ਦੇ ਵਿੱਚ ਅੱਜ 18 ਨਵੇਂ ਕਰੋਨਾ ਦੇ ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਇੱਕ ਔਰਤ ਦੀ ਮੌਤ ਹੋਈ ਹੈ ਜਿਸ ਦੀ ਉਮਰ ਕਰੀਬ ਨੱਬੇ ਸਾਲ ਸੀ। ਇਸ ਔਰਤ ਦੀ ਮੌਤ ਚਨੀਰ ਕੇਅਰ ਸੈਂਟਰ ਜੋ ਕਿ ਕੈਲਗਰੀ ਜ਼ੋਨ ਵਿੱਚ ਪੈਂਦਾ ਹੈ ਵਿਖੇ ਹੋਈ ਹੈ। ਅਲਬਰਟਾ ਸਰਕਾਰ ਨੇ ਅੱਜ ਇੱਕ ਟੋਲ ਫਰੀ ਹੈਲਪਲਾਈਨ ਨੰਬਰ 18333790563 ਵੀ ਜਾਰੀ ਕੀਤਾ ਹੈ ਜਿੱਥੇ ਕਿ ਸਰੀਰਕ ਤੌਰ ਤੇ ਅਪਾਹਜ ਲੋਕ ਜਾਂ ਕਿਸੇ ਸੱਟ ਤੋਂ ਪੀੜਤ ਲੋਕ ਫੋਨ ਕਰਕੇ ਸਲਾਹ ਲੈ ਸਕਦੇ ਹਨ। ਇਨ੍ਹਾਂ ਨੂੰ ਸਿਹਤ ਸਬੰਧੀ ਹਰ ਤਰ੍ਹਾਂ ਦੀ ਸਹੂਲਤ ਵੀ ਇਸ ਨੰਬਰ ਤੇ ਉਪਲੱਬਧ ਕਰਵਾਈ ਜਾਵੇਗੀ।
24
May
ਬਰੈਂਪਟਨ 'ਚ ਬੇਵਜ੍ਹਾ ਘੁੰਮਣ ਅਤੇ ਗੱਡੀਆਂ ਵਿੱਚ ਉੱਚੀ ਗਾਣੇ ਚਲਾਉਣ ਤੇ ਪੰਜਾਬੀ ਵਿਦਿਆਰਥੀ ਆਏ ਪੁਲਿਸ ਅੜਿੱਕੇ
ਓਨਟਾਰੀਓ ਦੇ ਸ਼ਹਿਰ ਬਰੈਂਪਟਨ ਜਿੱਥੇ ਕਿ ਪੰਜਾਬੀ ਵੱਡੀ ਗਿਣਤੀ ਵਿੱਚ ਰਹਿੰਦੇ ਹਨ, ਵਿਖੇ ਕਰੋਨਾ ਫੈਲਣ ਦੇ ਕਾਰਨ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਹੋਈਆਂ ਹਨ। ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਅੱਜ ਇਨ੍ਹਾਂ ਪਾਬੰਦੀਆਂ ਨੂੰ ਤੋੜਦਿਆਂ ਹੋਇਆਂ ਬਰੈਂਪਟਨ ਦੇ ਇੰਡੀਅਨ ਪੰਜਾਬੀ ਬਾਜ਼ਾਰ ਪਲਾਜ਼ਾ ਵਿਖੇ ਬੇਵਜਾ ਭਾਰੀ ਇਕੱਠ ਕੀਤਾ ਅਤੇ ਘੁੰਮਦੇ ਫਿਰਦੇ ਨਜ਼ਰ ਆਏ ਇਸ ਤੋਂ ਇਲਾਵਾ ਇਨ੍ਹਾਂ ਵਿਦਿਆਰਥੀਆਂ ਵੱਲੋਂ ਗੱਡੀਆਂ ਦੇ ਵਿੱਚ ਉੱਚੀ ਉੱਚੀ ਪੰਜਾਬੀ ਗਾਣੇ ਲਗਾਏ ਹੋਏ ਸਨ ਜਿਸ ਨਾਲ ਆਸ ਪਾਸ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਸੀ। ਪੁਲਿਸ ਨੂੰ ਜਦੋਂ ਇਸ ਸਬੰਧ ਵਿੱਚ ਸ਼ਿਕਾਇਤ ਮਿਲੀ ਤਾਂ ਪੁਲਿਸ ਨੇ ਮੌਕੇ ਤੇ ਪੁੱਜ ਕੇ ਇਨ੍ਹਾਂ ਨੂੰ ਰੰਗੇ ਹੱਥੀਂ ਸਰਕਾਰੀ ਪਾਬੰਦੀਆਂ ਨੂੰ ਤੋੜਦੇ ਹੋਏ ਪਾਇਆ ।ਬਰੈਂਪਟਨ ਅਤੇ ਪੀਲ ਪੁਲਿਸ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ 112 ਚਲਾਨ ਕੱਟੇ ਗਏ। ਇਨ੍ਹਾਂ ਵਿੱਚੋਂ 67 ਚਲਾਨ ਟ੍ਰੈਫਿਕ ਐਕਟ ਦੇ ਨਾਲ ਸਬੰਧਿਤ ਸਨ ਅਤੇ ਦੋ ਚਲਾਨ ਕ੍ਰਿਮੀਨਲ ਐਕਟ ਦੇ ਅਧੀਨ ਵੀ ਕੱਟੇ ਗਏ ਹਨ। ਪੁਲਿਸ ਨੇ ਇਸ ਸਬੰਧ ਵਿੱਚ ਸਖ਼ਤ ਸ਼ਬਦਾਂ ਵਿੱਚ ਚਿਤਾਵਨੀ ਜਾਰੀ ਕੀਤੀ ਹੈ ਕਿ ਉਹ ਨਿਯਮਾਂ ਦੀ ਪਾਲਣਾ ਕਰਨ ਨਹੀਂ ਤਾਂ ਪੁਲਿਸ ਵੱਲੋਂ ਹੋਰ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
24
May
ਅਲਬਰਟਾ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਵੀ ਫੈਡਰਲ ਐਮਰਜੈਂਸੀ ਵੇਜ ਸਬਸਿਡੀ ਪ੍ਰੋਗਰਾਮ ਲਈ ਕਰੇਗੀ ਅਪਲਾਈ
ਅਲਬਰਟਾ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਵੱਲੋਂ ਵੀ ਫੈਡਰਲ ਐਮਰਜੈਂਸੀ ਨੇ ਸਬਸਿਡੀ ਪ੍ਰੋਗਰਾਮ ਅਧੀਨ ਅਪਲਾਈ ਕਰਨ ਦਾ ਫੈਸਲਾ ਕੀਤਾ ਗਿਆ ਹੈ ।ਪਾਰਟੀ ਦਾ ਕਹਿਣਾ ਹੈ ਕਿ ਕਰੋਨਾ ਮਹਾਂਮਾਰੀ ਦੇ ਕਾਰਨ ਉਸ ਦੇ ਫੰਡਾਂ ਵਿੱਚ ਭਾਰੀ ਕਮੀ ਆਈ ਹੈ ਪਾਰਟੀ ਇਕ ਨਾਨ ਪ੍ਰੋਫਿਟ ਸੰਸਥਾ ਹੈ ਅਤੇ ਪਾਰਟੀ ਨੂੰ ਆਪਣੇ ਵਰਕਰਾਂ ਨੂੰ ਤਨਖਾਹਾਂ ਦੇਣੀਆਂ ਮੁਸ਼ਕਿਲ ਹੋ ਗਈਆਂ ਹਨ। ਫੈਡਰਲ ਵੇਜ਼ ਸਬਸਿਡੀ ਦੇ ਅਧੀਨ ਨਾਨ ਪ੍ਰਾਫਿਟ ਸੰਸਥਾ ਜਾਂ ਉਹ ਅਦਾਰਾ ਜਿਸ ਦੀ ਆਮਦਨ ਵਿੱਚ ਵਿੱਚ ਕਮੀ ਦਰਜ ਕੀਤੀ ਗਈ ਹੋਵੇ ਉਹ ਸਬਸਿਡੀ ਲੈ ਸਕਦਾ ਹੈ । ਮਾਊਂਟ ਰਾਇਲ ਯੂਨੀਵਰਸਿਟੀ ਦੇ ਰਾਜਨੀਤਿਕ ਮਾਮਲਿਆਂ ਦੇ ਮਾਹਿਰ ਡਾਊਨੀ ਬੈਰਟ ਦਾ ਕਹਿਣਾ ਹੈ ਕਿ ਰਾਜਨੀਤਿਕ ਪਾਰਟੀਆਂ ਵੱਲੋਂ ਤਨਖਾਹ ਸਬਸਿਡੀ ਅਧੀਨ ਫੰਡ ਪ੍ਰਾਪਤ ਕਰਨੇ ਇੱਕ ਭਿਆਨਕ ਗੱਲ ਲੱਗਦੀ ਹੈ ਪਰ ਹਾਂ ਉਹ ਸਬਸਿਡੀ ਲੈ ਸਕਦੇ ਹਨ ਅਤੇ ਉਹ ਇਸ ਦੇ ਪਾਤਰ ਹਨ। ਰਾਜਨੀਤਿਕ ਪਾਰਟੀਆਂ ਇੱਕ ਨਾਨ ਪ੍ਰਾਫਿਟ ਸੰਸਥਾ ਹਨ ਅਤੇ ਉਹ ਆਪਣੇ ਸਟਾਫ ਦੇ ਲਈ ਸਬਸਿਡੀ ਲੈ ਸਕਦੀਆਂ ਹਨ। ਇਸ ਦੌਰਾਨ ਅਲਬਰਟਾ ਦੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਨੇ ਸਫਾਈ ਦਿੰਦਿਆਂ ਕਿਹਾ ਹੈ ਕਿ ਉਸ ਦੇ ਕੋਲ ਪੱਕੇ ਅੱਠ ਮੁਲਾਜ਼ਮ ਹਨ ਇਸ ਤੋਂ ਇਲਾਵਾ ਕਈ ਹੋਰ ਮੁਲਾਜ਼ਮ ਵੀ ਉਹਦੇ ਕੋਲ ਕੰਮ ਕਰਦੇ ਹਨ ਜੇ ਉਹ ਸਬਸਿਡੀ ਨਹੀਂ ਲੈਂਦੇ ਤਾਂ ਉਸ ਨੂੰ ਆਪਣੇ ਮੁਲਾਜ਼ਮਾਂ ਨੂੰ ਘਰ ਤੋਰਨਾ ਪਵੇਗਾ ਕਿਉਂਕਿ ਪਾਰਟੀ ਨੂੰ ਪਿਛਲੇ ਦੋ ਮਹੀਨਿਆਂ ਦੌਰਾਨ ਕਿਤੋਂ ਵੀ ਫੰਡ ਨਹੀਂ ਆਏ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ 15 ਮਾਰਚ ਤੋਂ 29 ਅਗਸਤ ਤੱਕ ਲਈ ਸਬਸਿਡੀ ਲੈਣ ਲਈ ਅਰਜ਼ੀ ਦਿੱਤੀ ਜਾ ਰਹੀ ਹੈ।
25
May
ਲਾਕਡਾਊਨ ਦੀਆਂ ਛੋਟਾਂ ਮਿਲਦੇ ਸਾਰ ਕੈਨੇਡੀਅਨਾਂ ਨੇ ਪਾਰਕਾਂ 'ਚ ਪਾਇਆ ਭੜਥੂ
ਟੋਰਾਂਟੋ ਵਿਖੇ ਕਰੋਨਾ ਦੇ ਕਾਰਨ ਲਗਾਈਆਂ ਗਈਆਂ ਸਿਹਤ ਸਬੰਧੀ ਅਤੇ ਸੋਸ਼ਲ ਡਿਸਟੈਂਸ ਨਿਯਮ ਦੀਆਂ ਪਾਬੰਦੀਆਂ ਦੀ ਕੈਨੇਡੀਅਨਾਂ ਨੇ ਪਹਿਲੇ ਦਿਨ ਹੀ ਧੱਜੀਆਂ ਉਡਾ ਦਿੱਤੀਆਂ। ਸ਼ਹਿਰ ਦੇ ਪਾਰਕ ਪੂਰੀ ਤਰ੍ਹਾਂ ਨਾਲ ਭਰ ਗਏ। ਲੋਕਾਂ ਨੇ ਪਾਰਟੀਆਂ ਕੀਤੀਆਂ। ਐਤਵਾਰ ਮਨਾਇਆ ਅਤੇ ਸੋਸ਼ਲ ਡਿਸਟੈਂਸ ਨਿਯਮ ਦੀ ਪ੍ਰਵਾਹ ਨਹੀਂ ਕੀਤੀ। ਲੋਕਾਂ ਦੇ ਇਨ੍ਹਾਂ ਭਾਰੀ ਇਕੱਠਾਂ ਦੀਆਂ ਸੋਸ਼ਲ ਮੀਡੀਆ ਤੇ ਵੀ ਖੂਬ ਚਰਚਾ ਹੋਈ। ਹਾਲਾਤ ਇਹ ਪੈਦਾ ਹੋ ਗਏ ਕਿ ਸ਼ਾਮ ਹੁੰਦੇ ਹੁੰਦੇ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੂੰ ਸੋਸ਼ਲ ਡਿਸਟੈਂਸ ਦੇ ਨਿਯਮ ਦੀਆਂ ਧੱਜੀਆਂ ਉੱਡਣ ਦੀ ਸਾਰੀ ਜ਼ਿੰਮੇਵਾਰੀ ਆਪਣੇ ਉਪਰ ਲੈਣੀ ਪਈ। ਉਨ੍ਹਾਂ ਇਸ ਲਈ ਮੁਆਫੀ ਵੀ ਮੰਗੀ। ਇਹ ਜ਼ਿਕਰਯੋਗ ਹੈ ਕਿ ਜਿੱਥੇ ਪਾਰਕਾਂ ਵਿੱਚ ਭਾਰੀ ਭੀੜ ਪਈ ਉੱਥੇ ਲੋਕਾਂ ਨੇ ਮਾਸਕ ਵੀ ਬਿਲਕੁਲ ਨਹੀਂ ਪਹਿਨੇ ਹੋਏ ਸਨ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਵੀ ਇਨ੍ਹਾਂ ਫੋਟੋਆਂ ਨੂੰ ਦੇਖ ਕੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕੀ ਇਹ ਇੱਕ ਰੋਕ ਕਨਸਰਟ ਲੱਗ ਰਿਹਾ ਸੀ । ਉਨ੍ਹਾਂ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਪਾਰਕਾਂ ਦੇ ਵਿੱਚ ਹਾਜ਼ਰ ਲੋਕਾਂ ਨੂੰ ਬਾਅਦ ਵਿੱਚ ਜੇ ਕਿਸੇ ਤਰ੍ਹਾਂ ਦੇ ਕਰੋਨਾ ਦੇ ਲੱਛਣ ਸਾਹਮਣੇ ਆਉਂਦੇ ਹਨ ਤਾਂ ਇਸ ਦੀ ਤੁਰੰਤ ਜਾਂਚ ਕਰਵਾਉਣ। ਪੁਲਿਸ ਨੇ 14 ਲੋਕਾਂ ਦੇ ਕੀਤੇ ਚਲਾਨ ਐਤਵਾਰ ਨੂੰ ਪਾਰਕਾਂ ਦੇ ਵਿੱਚ ਖਰੂਦ ਪਾਉਣ ਵਾਲੇ 14 ਲੋਕਾਂ ਦੇ ਪੁਲਿਸ ਨੇ ਚਲਾਨ ਕੀਤੇ ਹਨ। ਇਨ੍ਹਾਂ ਲੋਕਾਂ ਵੱਲੋਂ ਪਾਰਕ ਵਿੱਚ ਸੋਸ਼ਲ ਡਿਸਟੈਂਸ ਨਿਯਮ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ । ਇਸ ਤੋਂ ਇਲਾਵਾ ਪਾਰਕਾਂ ਦੇ ਵਿੱਚ ਸ਼ਰਾਬ ਵੀ ਪੀਤੀ ਜਾ ਰਹੀ ਸੀ।ਪੁਲਿਸ ਨੇ ਕਿਹਾ ਕਿ ਸਿਹਤ ਨਿਯਮ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਸਖ਼ਤੀ ਵਰਤੀ ਜਾਵੇਗੀ।
25
May
ਵਿਧਾਇਕ ਗੁਰਕੀਰਤ ਸਿੰਘ ਕੋਟਲੀ ਅਤੇ ਲਖ਼ਬੀਰ ਸਿੰਘ ਲੱਖਾ ਵੱਲੋਂ ਕੈਬਨਿਟ ਆਸ਼ੂ ਨਾਲ ਮੁਲਾਕਾਤ
ਲੁਧਿਆਣਾ (ਮਨਦੀਪ ਸਿੰਘ)-ਪਿਛਲੇ ਸਮੇਂ ਦੌਰਾਨ ਵਿਧਾਨ ਸਭਾ ਹਲਕਾ ਖੰਨਾ ਅਤੇ ਪਾਇਲ ਦੇ ਲਾਭਪਾਤਰੀਆਂ ਦੇ ਵੱਡੀ ਗਿਣਤੀ ਵਿੱਚ ਆਟਾ ਦਾਲ ਵਾਲੇ ਸਮਾਰਟ ਕਾਰਡ ਕੱਟੇ ਗਏ ਹਨ, ਜਿਨਾਂ ਨੂੰ ਬਹਾਲ ਕਰਾਉਣ ਲਈ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਅਤੇ ਪਾਇਲ ਦੇ ਵਿਧਾਇਕ ਲਖਬੀਰ ਸਿੰਘ ਲੱਖਾ ਨੇ ਅੱਜ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਰਤ ਭੂਸ਼ਣ ਆਸ਼ੂ ਨਾਲ ਉਨਾਂ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ। ਮੀਟਿੰਗ ਦੌਰਾਨ ਕੋਟਲੀ ਅਤੇ ਲੱਖਾ ਨੇ ਆਸ਼ੂ ਨੂੰ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਉਨਾਂ ਦੇ ਵਿਭਾਗ ਵੱਲੋਂ ਕਰਵਾਈ ਗਈ ਪੜਤਾਲ ਵਿੱਚ ਕੁਝ ਉਹ ਕਾਰਡ ਵੀ ਕੱਟੇ ਗਏ, ਜੋ ਕਿ ਕੱਟੇ ਨਹੀਂ ਜਾਣੇ ਚਾਹੀਦੇ ਸਨ। ਇਸ ਕਰਕੇ ਇਨਾਂ ਕਾਰਡਾਂ ਦੀ ਮੁੜ ਤੋਂ ਸਮੀਖਿਆ ਕਰਵਾਈ ਜਾਵੇ ਅਤੇ ਇਨਾਂ ਨੂੰ ਮੁੜ ਤੋਂ ਬਹਾਲ ਕਰਵਾਇਆ ਜਾਵੇ। ਉਨਾਂ ਕਿਹਾ ਕਿ ਇਸ ਨਾਲ ਦੋਵੇਂ ਹਲਕਿਆਂ ਦੇ ਕਈ ਲਾਭਪਾਤਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਲੋਕ ਹਿੱਤ ਸੇਵਾਵਾਂ ਦਾ ਲਾਭ ਮਿਲ ਸਕੇਗਾ। ਉਨਾਂ ਕਿਹਾ ਕਿ ਉਨਾਂ ਦੀ ਕੋਸ਼ਿਸ਼ ਹੈ ਕਿ ਪੰਜਾਬ ਸਰਕਾਰ ਵੱਲੋਂ ਜਿੰਨੀਆਂ ਵੀ ਲੋਕ ਹਿੱਤ ਯੋਜਨਾਵਾਂ ਲਿਆਂਦੀਆਂ ਜਾ ਰਹੀਆਂ ਹਨ, ਉਨਾਂ ਦਾ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਦਿਵਾਇਆ ਜਾ ਸਕੇ।
25
May
ਅਲਬਰਟਾ ਨੂੰ ਛੱਡ ਬਾਕੀ ਰਾਜਾਂ ਚ ਗਰਮੀਆਂ ਦੇ ਕੈਂਪ ਰੱਦ
ਬੱਚਿਆਂ ਲਈ ਬਲੈਕ ਸਮਰ ਸਾਬਤ ਹੋ ਸਕਦੀ ਹੈ ਇਸ ਸਾਲ ਦੀ ਗਰਮੀਆਂ ਦੀ ਰੁੱਤ ਅਲਬਰਟਾ ਨੂੰ ਛੱਡ ਕੇ ਬਾਕੀ ਰਾਜਾਂ ਦੇ ਵਿੱਚ ਬੱਚਿਆਂ ਦੇ ਗਰਮੀਆਂ ਦੇ ਕੈਂਪ ਰੱਦ ਹੋ ਗਏ ਹਨ। ਜਿੱਥੇ ਬਾਕੀ ਰਾਜਾਂ ਦੇ ਵਿੱਚ ਨਾਈਟ ਕੈਂਪਸ ਅਤੇ ਦਿਨ ਦੇ ਕੈਂਪਸ ਰੱਦ ਹੋ ਗਏ ਹਨ। ਉੱਥੇ ਅਲਬਰਟਾ ਵਿੱਚ ਅਤੇ ਦਿਨ ਦੇ ਕੈਂਪ ਨੂੰ ਮਨਜ਼ੂਰੀ ਦਿੱਤੀ ਗਈ ਹੈ । ਅਲਬਰਟਾ ਵਿੱਚ ਬੱਚਿਆਂ ਦੀ ਸੰਖਿਆ ਕਰ ਕੀਤਾ ਗਿਆ ਹੈ ਕਿ ਸਮਰ ਕੈਂਪ ਵਿੱਚ ਅਧਿਆਪਕ ਸਮੇਤ ਦਸ ਤੋਂ ਜ਼ਿਆਦਾ ਬੱਚੇ ਨਹੀਂ ਹੋਣਗੇ। ਬੱਚਿਆਂ ਲਈ ਵਰਤੇ ਜਾਣ ਵਾਲੇ ਹਰ ਤਰ੍ਹਾਂ ਦੇ ਉਪਕਰਨਾਂ ਨੂੰ ਕੈਂਪ ਸ਼ੁਰੂ ਹੋਣ ਤੋਂ ਪਹਿਲਾਂ ਡਿਸਇਨਫੈਕਸ਼ਨ ਕੀਤਾ ਜਾਵੇਗਾ। ਕਿਊਬਿਕ ਨੇ ਜੂਨ ਮਹੀਨੇ ਵਿੱਚ ਕੈਂਪ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਪਰ ਇਸ ਸਬੰਧੀ ਅਜੇ ਨਿਯਮਾਂ ਦਾ ਐਲਾਨ ਨਹੀਂ ਕੀਤਾ ਹੈ ।ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਸੰਬੰਧ ਵਿੱਚ ਪਹਿਲਾਂ ਉਹ ਸਿਹਤ ਵਿਭਾਗ ਤੋਂ ਸਲਾਹ ਲੈ ਰਹੇ ਹਨ। ਓਨਟਾਰੀਓ ਦੇ ਪ੍ਰੀਮੀਅਰ ਪਹਿਲਾਂ ਨਾਈਟ ਕੈਂਪਸ ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਸੀ ਇਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਨੇ ਵੀ ਨਾਈਟ ਕੈਂਪਸ ਤੇ ਪਾਬੰਦੀ ਲਗਾ ਦਿੱਤੀ ਸੀ।ਪ੍ਰੀਮੀਅਰ ਡੱਗ ਫੋਰਡ ਨੇ ਬੀਤੇ ਦਿਨ ਤੇ ਡਅ ਕੈਂਪਸ ਤੇ ਵੀ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਕਿਰੋਨ ਮੁਖਰਜੀ ਜੋ ਕਿ ਪਿਛਲੇ ਸੱਤ ਸਾਲਾਂ ਤੋਂ ਓਨਟਾਰੀਓ ਵਿੱਚ ਕੈਂਪ ਲਗਾਉਂਦੀ ਆ ਰਹੀ ਹੈ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੈਂਪ ਤੇ ਪਾਬੰਦੀ ਲਗਾਉਣ ਦਾ ਦੁੱਖ ਜ਼ਰੂਰ ਹੋਇਆ ਹੈ ਪਰ ਹੈਰਾਨੀ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਇਆ ਪ੍ਰਸ਼ਾਸਨ ਵੱਲੋਂ ਲਏ ਗਏ ਫੈਸਲੇ ਦਾ ਉਹ ਸਮਰਥਨ ਕਰਦੇ ਹਨ ।
25
May
ਇਲਾਕੇ ਦੇ ਨੌਜਵਾਨਾਂ ਨੇ “ਇੰਨਕਲਾਬ ਜਿੰਦਾਬਾਦ ਲਹਿਰ” ਸੰਸਥਾ ਦੀ ਕੀਤੀ ਸਥਾਪਨਾ
ਮੁੱਲਾਪੁਰ ਦਾਖਾ (ਸੰਜੀਵ ਵਰਮਾ) ਸਾਡੇ ਉਸ ਨੌਜਵਾਨ ਮਹਾਨ ਦੇਸ਼ ਭਗਤ,ਅਜ਼ਾਦੀ ਘੁਲਾਟੀਏ,ਇਨਕਲਾਬੀ ਗਦਰ ਪਾਰਟੀ ਦੇ ਸਰਗਰਮ ਆਗੂ,ਚੰਗੇ ਸੰਪਾਦਕ,ਜੋਸ਼ੀਲੇ ਲੀਡਰ ਜਿਨ੍ਹਾਂ ਨੂੰ ਪਹਿਲੇ ਪੱਤਰਕਾਰ,ਪਹਿਲੇ ਸਿੱਖ ਪਾਈਲਟ ਹੋਣ ਦਾ ਮਾਣ ਵੀ ਪ੍ਰਾਪਤ ਹੈ ਅਤੇ ਆਪਣੀ ਬੇਮਿਸਾਲ ਫੁਰਤੀ ਕਾਰਣ ਉੱਡਣਾ ਸੱਪ ਵੀ ਕਿਹਾ ਜਾਂਦਾ ਸੀ,ਨਿੱਕੀ ਉਮਰੇ ਆਪਣੀ ਕਾਬਲੀਅਤ ਦੇ ਬਲਬੂਤੇ ਜਿੰਨ੍ਹਾਂ ਨੂੰ ਗਦਰ ਪਾਰਟੀ ਦੇ ਜਰਨੈਲ ਅਖਵਾਉਣ ਦਾ ਮਾਣ ਪ੍ਰਾਪਤ ਹੋਇਆ ਹੈ।ਇਸ ਸੂਰਮੇ ਯੋਧੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ਦੇ ਸਮੇਂ ਉਹਨਾਂ ਦੇ ਜੱਦੀ ਪਿੰਡ ਜਿਲਾ੍ਹ ਲੁਧਿਆਣਾ ਪਿੰਡ ਸਰਾਭਾ ਵਿੱਚ ਜਿੱਥੇ ਲੋਕਾਂ ਵੱਲੋਂ ਇਸ ਮਹਾਨ ਸਪੂਤ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਉੱਥੇ ਹੀ ਇਲਾਕੇ ਦੇ ਕੁਝ ਨੌਜਵਾਨਾਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਘਰ ਨਤਮਸਤਕ ਹੋਕੇ ਉਹਨਾਂ ਨੂੰ ਸਮਰਪਿਤ “ਇੰਨਕਲਾਬ ਜਿੰਦਾਬਾਦ ਲਹਿਰ” ਨਾਮਕ ਇੱਕ ਸੰਸਥਾ ਦੀ ਸਥਾਪਨਾ ਕੀਤੀ ਗਈ।ਜਿਸ ਵਿੱਚ ਸੁਖਵਿੰਦਰ ਸਿੰਘ ਹਲਵਾਰਾ (ਮੁੱਖ ਆਗੂ) ਸਮੇਤ ਢਾਡੀ ਜਗਦੇਵ ਸਿੰਘ ਹਲਵਾਰਾ,ਜਸਵੰਤ ਸਿੰਘ ਦਾਖਾ,ਪਰਮਿੰਦਰ ਰੱਤੋਵਾਲ,ਜਥੇਦਾਰ ਬੂਟਾ ਹਲਵਾਰਾ,ਕੁਲਜੀਤ ਹਲਵਾਰਾ,ਅਮਨ ਹਲਵਾਰਾ,ਮਨੀ ਹਲਵਾਰਾ,ਸਨੀ ਹਲਵਾਰਾ,ਹਰਜੀਤ ਸਿੰਘ ਬੁਰਜ ਹਰੀ ਸਿੰਘ,ਜਗਤਾਰ ਸਰਾਭਾ ਸ਼ਾਮਿਲ ਹਨ।ਇਸ ਮੌਕੇ ਸੁਖਵਿੰਦਰ ਸਿੰਘ ਹਲਵਾਰਾ (ਮੁੱਖ ਆਗੂ) ਨੇ ਸਭ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਇਹ ਸੰਸਥਾ ਲੋਕ ਇੰਨਸਾਫ, ਧੱਕੇ ਸ਼ਾਹੀ,ਰਿਸ਼ਵਤਖੋਰੀ ਵਿਰੁੱਧ ਜੰਗ ਲੜਨਾ ਅਤੇ ਲੋਕ ਭਲਾਈ ਲਈ ਇਸ ਸੰਸਥਾ ਦਾ ਗਠਨ ਕੀਤਾ ਗਿਆ ਹੈ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਦਾ ਸਾਥ ਦੇਣ ਅਤੇ 8146935213 ਫੋਨ ਨੰਬਰ ਤੇ ਸੰਪਰਕ ਕਰ ਸਾਡੇ ਨਾਲ ਜੁੜ ਸਕਦੇ ਹਨ।ਸਾਡੇ ਵਟਸਐਪ ਉਤੇ ਆਪਣਾ ਨਾਮ ਤੇ ਪਿੰਡ ਲਿਖ ਕੇ ਭੇਜ ਸਕਦੇ ਹਨ।ਉਹਨਾਂ ਅੱਗੇ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਛੋਟੀ ਓਮਰੇ ਹੀ ਕਰਤਾਰ ਸਿੰਘ ਸਰਾਭਾ ਦੇ ਇਤਿਹਾਸ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ ਤਾਂ ਜੋ ਛੋਟੀ ਉਮਰ ਵਿੱਚ ਬੱਚਿਆਂ ਦਾ ਪ੍ਰਭਾਵ ਉਹਨਾਂ ਵਰਗਾ ਬਣਨ ਦਾ ਪਵੇ ਅਤੇ ਸਾਡੀ ਆਉਣ ਵਾਲੀ ਨਸਲ `ਚ ਦੇਸ਼ ਭਗਤੀ ਦਾ ਜਜ਼ਬਾ ਬਰਕਰਾਰ ਰਿਹ ਸਕੇ।
25
May
ਹਲਕਾ ਜਗਰਾਉਂ ਦਾ ਪਹਿਲ ਦੇ ਆਧਾਰ ਤੇ ਹੋਵੇਗਾ ਵਿਕਾਸ ਮਲਕੀਤ ਸਿੰਘ ਦਾਖਾ
ਮੁੱਲਾਂਪੁਰ ਦਾਖਾ (ਸੰਜੀਵ ਵਰਮਾ) : ਪੰਜਾਬ ਸਰਕਾਰ ਵੱਲੋਂ ਵਿਕਾਸ ਦੇ ਕੰਮ ਪਹਿਲ ਦੇ ਆਧਾਰ ਤੇ ਕਰਵਾਏ ਜਾ ਰਹੇ ਹਨ ਵਿਧਾਨ ਸਭਾ ਹਲਕਾ ਜਗਰਾਉਂ ਅੰਦਰ ਵੀ ਅਧੂਰੇ ਪਏ ਕੰਮ ਮੁਕੰਮਲ ਕਰਵਾਏ ਜਾਣਗੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਜਗਰਾਉ-ਰਾਏਕੋਟ ਸੜਕ ਦਾ ਕੰਮ ਮੁਕੰਮਲ ਹੋਣ ਤੇ ਪਿੰਡ ਕਮਾਲਪੁਰਾ ਦੀ ਸਮੂਹ ਗ੍ਰਾਮ ਪੰਚਾਇਤ ਵਲੋ ਉਨ੍ਹਾਂ ਦਾ ਸਨਮਾਨ ਕਰਨ ਮੋਕੇ ਕੀਤਾ।ਦਾਖਾ ਨੇ ਕਿਹਾ ਕਿ ਇਸ ਸੜਕ ਦੀ ਮੰਗ ਬਹੁਤ ਦੇਰ ਤੋ ਲਟਕ ਰਹੀ ਸੀ ਮੇਰੇ ਵੱਲੋਂ ਇਸ ਸੜਕ ਨੂੰ ਬਣਾਉਣ ਲਈ ਪੂਰੀ ਪੈਰਵਾਈ ਕੀਤੀ ਗਈ ਅਤੇ ਬਾਰਾਂ ਕਰੋੜ ਰੁਪਏ ਦੀ ਲਾਗਤ ਨਾਲ ਇਹ ਸੜਕ ਤਿਆਰ ਹੋਈ ਹੈ ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਇਹ ਸੜਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਗ ਨੂੰ ਵੀ ਨਾਲ ਜੋੜਦੀ ਹੈ ।ਸਾਬਕਾ ਮੰਤਰੀ ਦਾਖਾ ਨੇ ਕਿਹਾ ਕਿ ਹਲਕਾ ਜਗਰਾਉਂ ਅੰਦਰ ਇਸੇ ਤਰ੍ਹਾਂ ਵਿਕਾਸ ਦੇ ਕੰਮ ਜਾਰੀ ਰਹਿਣਗੇ ਅਧੂਰੇ ਕੰਮ ਜਲਦ ਮੁਕੰਮਲ ਹੋਣਗੇ ।ਇਸ ਮੌਕੇ ਤੇ ਸਰਪੰਚ ਸੁਖਵਿੰਦਰ ਸਿੰਘ ,ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਰਸ਼ਨ ਸਿੰਘ ਲੱਖਾ ,ਬਲਾਕ ਸੰਮਤੀ ਮੈਂਬਰ ਭਵਨਜੀਤ ਸਿੰਘ ਅਤੇ ਸਮੂਹ ਪੰਚਾਇਤ ਵੱਲੋਂ ਮਲਕੀਤ ਸਿੰਘ ਦਾਖਾ ਦਾ ਸਨਮਾਨ ਕੀਤਾ ਗਿਆ
25
May
ਜਗਰਾਉਂ ਦੇ ਪੰਜਾਬੀ ਬਾਗ 'ਚ ਪ੍ਰਵਾਸੀ ਮਜ਼ਦੂਰ ਨੌਜਵਾਨ ਦਾ ਸ਼ੱਕੀ ਹਾਲਤ 'ਚ ਕਤਲ
ਮੁੱਲਾਂਪੁਰ ਦਾਖਾ (ਸੰਜੀਵ ਵਰਮਾ): ਜਗਰਾਉਂ ਸ਼ਹਿਰ ਦੇ ਪੰਜਾਬੀ ਬਾਗ਼ ਵਿੱਚ ਸ਼ੱਕੀ ਹਾਲਤਾਂ ਵਿੱਚ ਅੱਜ ਇੱਕ ਪ੍ਰਵਾਸੀ ਮਜਦੂਰ ਨੌਜਵਾਨ ਦਾ ਕਤਲ ਹੋ ਗਿਆ।ਮ੍ਰਿਤਕ ਦੀ ਪਹਿਚਾਣ ਸੰਜੇ ਕੁਮਾਰ ਪੁੱਤਰ ਹਰੀਅਰ ਵਾਸੀ ਕੁੱਰੇ ਜ਼ਿਲ੍ਹਾ ਸੁੰਦਰਗੜ੍ਹ ਉੜੀਸਾ ਹਾਲ ਵਾਸੀ ਜਗਰਾਉਂ ਦੇ ਰੂਪ ਵਿੱਚ ਹੋਈ ਹੈ ।ਥਾਣਾ ਜਗਰਾਉਂ( ਸਿਟੀ )ਦੀ ਪੁਲਸ ਨੇ ਲਾਸ਼ ਬਰਾਮਦ ਕਰਦੇ ਹੋਏ ਕਿਸਾਨ ਜਗਤਾਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਦਸਮੇਸ਼ ਨਗਰ ਜਗਰਾਉਂ ਦੇ ਬਿਆਨਾਂ ਤੇ ਅਣਪਛਾਤੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ ੬੪ ਧਾਰਾ ੩੦੨ ਆਈ.ਪੀ.ਸੀ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਨੌਜਵਾਨ ਦਾ ਕਤਲ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸ੍ਰੀ ਵਿਵੇਕਸ਼ੀਲ ਸੋਨੀ ਐਸ.ਐਸ.ਪੀ ਲੁਧਿਆਣਾ ਦਿਹਾਤੀ ਆਈ.ਪੀ.ਐਸ, ਡੀ.ਐਸ.ਪੀ ਰਾਜੇਸ਼ ਕੁਮਾਰ, ਡੀ.ਐਸ.ਪੀ ਗੁਰਦੀਪ ਸਿੰਘ ਦੇ ਨਾਲ ਘਟਨਾ ਸਥਾਨ ਤੇ ਪਹੁੰਚੇ ਅਤੇ ਘਟਨਾ ਦਾ ਬਰੀਕੀ ਨਾਲ ਜਾਇਜ਼ਾ ਲਿਆ।ਐਸ.ਐਚ.ਓ ਜੰਗਜੀਤ ਸਿੰਘ ਨੇ ਦੱਸਿਆ ਕਿ ਕਿਸਾਨ ਜਗਤਾਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਦਸਮੇਸ਼ ਨਗਰ ਜਗਰਾਉਂ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਮ੍ਰਿਤਕ ਸੰਜੇ ਉਨ੍ਹਾਂ ਦੇ ਪੰਜਾਬੀ ਬਾਗ਼ ਵਿੱਚ ਖੇਤਾ 'ਚ ਸੀਰੀ ਦਾ ਕੰਮ ਕਰਦਾ ਸੀ ਅਤੇ ਮਿਤੀ ੨੩-੫-੨੦੨੦ ਨੂੰ ਸੰਜੇ ਇਹ ਕਹਿ ਕੇ ਗਿਆ ਸੀ ਕਿ ਉਹ ਆਪਣੇ ਦੋਸਤ ਪ੍ਰੇਮ ਪ੍ਰਸਾਦ ਦੇ ਕੋਲ ਮੋਟਰ ਤੇ ਨਹਾਉਣ ਲਈ ਜਾ ਰਿਹਾ ,ਪ੍ਰੇਮ ਪ੍ਰਸ਼ਾਦ ਮੇਰੇ ਖੇਤਾਂ ਦੇ ਨਾਲ ਲੱਗਦੀ ਜ਼ਮੀਨ ਅੰਦਰ ਮੋਟਰ ਤੇ ਰਹਿੰਦਾ ਸੀ ਅਤੇ ਉੱਥੇ ਹੀ ਕੰਮ ਕਰਦਾ ਹੈ ਪਰ ਜਦੋ ਕਾਫ਼ੀ ਦੇਰ ਬਾਅਦ ਵੀ ਸੰਜੇ ਵਾਪਸ ਨਹੀਂ ਆਇਆ ਤਾਂ ਮੈਂ ਪ੍ਰੇਮ ਪ੍ਰਸ਼ਾਦ ਨੂੰ ਫੋਨ ਕਰਕੇ ਸੰਜੇ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਸੰਜੇ ਉਸ ਦੇ ਕੋਲ ਨਹੀਂ ਆਇਆ ਇਸ ਤੋਂ ਬਾਅਦ ਮੈਂ ਤੇ ਪ੍ਰੇਮ ਪ੍ਰਸਾਦ ਦੋਵੇਂ ਸੰਜੇ ਦੀ ਭਾਲ ਕਰਦੇ ਰਹੇ ਪਰ ਉਸਦਾ ਕੁਝ ਪਤਾ ਨਹੀਂ ਲੱਗਾ ਅੱਜ ਸਵੇਰੇ ਪ੍ਰੇਮ ਪ੍ਰਸ਼ਾਦ ਨੇ ਫੋਨ ਤੇ ਮੈਨੂੰ ਦੱਸਿਆ ਕਿ ਸੰਜੇ ਦੀ ਲਾਸ਼ ਅਮਰਜੀਤ ਸਿੰਘ ਸਾਬਕਾ ਸਰਪੰਚ ਮੱਲੇ ਵਾਲਾ ਦੇ ਖੇਤਾਂ ਵਿੱਚ ਪਈ ਹੈ ਅਤੇ ਸੰਜੇ ਦੀ ਲਾਸ਼ ਅਲਫ ਨੰਗੀ ਹੈ ਅਤੇ ਉਸ ਦੇ ਗਲੇ ਵਿੱਚ ਲੋਹੇ ਦੀ ਤਾਰ ਪਾ ਕੇ ਉਸ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ। ਐਸ.ਐਚ.a ਜੰਗਜੀਤ ਸਿੰਘ ਨੇ ਦੱਸਿਆ ਕਿ ਜਗਤਾਰ ਸਿੰਘ ਦੇ ਬਿਆਨਾਂ ਤੇ ਅਣਪਛਾਤੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਤਲਾਸ਼ ਦੇ ਲਈ ਸ਼ਹਿਰ ਦੇ ਸੀ ਸੀ ਟੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ ਅਤੇ ਜਲਦੀ ਹੀ ਦੋਸ਼ੀ ਗ੍ਰਿਫਤਾਰ ਕਰ ਲਏ ਜਾਣਗੇ।
25
May
ਗੈਰ-ਮਿਆਰੀ ਬੀਜ਼ਾਂ ਰਾਹੀਂ ਕਿਸਾਨਾਂ ਦੀ ਹੋਰ ਰਹੀ ਲੁੱਟ-ਖਸੁੱਟ ਖਿਲਾਫ਼ ਕਿਸਾਨਾਂ 'ਚ ਭਾਰੀ ਰੋਹ, ਕਿਸਾਨ ਜੱਥੇਬੰਦੀਆਂ ਵੱਲੋਂ ਪ੍ਰਦਰਸ਼ਨ
ਰਾਏਕੋਟ(ਮਨਦੀਪ ਸਿੰਘ)—ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਸੂਬੇ ਵਿਚ ਗੈਰਤਸਦੀਕ ਖੇਤੀ ਬੀਜ਼ਾਂ ਰਾਹੀਂ ਕਿਸਾਨਾਂ ਦੀ ਹੋ ਰਹੀ ਅੰਨੀ ਲੁੱਟ-ਖਸੁੱਟ ਹੋ ਰਹੀ ਹੈ, ਜਿਸ ਖਿਲਾਫ਼ ਕਿਸਾਨ ਜੱਥੇਬੰਦੀਆਂ ਵਿਚਲਾ ਰੋਹ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਖਿਲਾਫ਼ ਇਥੇ ਪ੍ਰਦਰਸ਼ਨ ਕਰਦਿਆ ਭਾਰਤੀ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਜਾਅਲੀ ਤੇ ਗੈਰ-ਤਸਦੀਕ ਖੇਤੀ ਬੀਜ ਵੇਚਣ ਵਾਲਿਆਂ ਕੰਪਨੀਆਂ ਤੇ ਦੁਕਾਨਾਂ ਖਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਕਿਸਾਨ ਜੱਥੇਬੰਦੀਆਂ ਵੱਲੋਂ ਪੰਜਾਬ ਪੱਧਰੀ ਸੰਘਰਸ਼ ਵਿੱਢਿਆ ਜਾਵੇਗਾ।ਇਸ ਮੌਕੇ ਗੱਲਬਾਤ ਕਰਦਿਆ ਹਰਦੀਪ ਸਿੰਘ ਗਾਲਿਬ ਜਿਲ਼ਾ ਪ੍ਰਧਾਨ ਬੀਕੇਯੂ(ਡਕੌਦਾ) ਅਤੇ ਮਹਿੰਦਰ ਸਿੰਘ ਕਮਾਲਪੁਰਾ ਰਾਏਕੋਟ ਪ੍ਰਧਾਨ ਨੇ ਆਖਿਆ ਕਿ ਪੰਜਾਬ ਸਰਕਾਰ ਦੀ ਮਿਲੀਭੁਗਤ ਸਦਕਾ ਹੀ ਪਿਛਲੇ ਕਈ ਸਾਲਾਂ ਤੋਂ ਕਿਸਾਨਾਂ ਦਾ ਨਕਲੀ ਤੇ ਗੈਰ-ਤਸਕੀਦ ਬੀਜ਼ਾਂ ਰਾਹੀਂ ਆਰਥਿਕ ਸੋਸਣ ਹੁੰਦਾ ਆ ਰਿਹਾ ਹੈ। ਇਸ ਲਈ ਇਨਾਂ ਕੰਪਨੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਅਤੇ ਕਿਸਾਨਾਂ ਦੀ ਅੰਨ ਲੁੱਟ ਕਰਨ ਵਾਲੀਆਂ ਇਨਾਂ ਬੀਜ਼ ਕੰਪਨੀਆਂ ਤੋਂ ਕਿਸਾਨਾਂ ਦਾ ਲੁੱਟਿਆ ਰੁਪਇਆ ਵਾਪਸ ਦਵਾਇਆ ਜਾਵੇ। ਉਨਾਂ ਕਿਹਾ ਕਿ ਹਰ ਸਾਲ ਕਿਸਾਨਾਂ ਨੂੰ ਗੈਰ ਮਿਆਰੀ ਤੇ ਗੈਰ ਤਸਦੀਕ ਬੀਜ ਵੇਚਿਆਂ ਜਾ ਰਿਹਾ ਹੈ ਅਤੇ ਯੂਨੀਵਰਸਿਟੀ ਤੋਂ ਬਾਹਰ ਇਹ ਬੀਜ਼ ਜਾਂ ਤਕਨੀਕ ਬਾਹਰ ਕਿਵੇਂ ਆਉਂਦੀ ਹੈ, ਉਸ ਦੀ ਜਾਂਚ ਕਰਵਾਈ ਜਾਵੇ, ਉਥੇ ਹੀ ਇਨਾਂ ਗੈਰ-ਮਿਆਰੀ ਬੀਜ਼ਾਂ ਰਾਹੀਂ ਹੋਏ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਲਈ ਸੂਬਾ ਸਰਕਾਰ ਮੁਆਵਜਾ ਦੇਵੇ। ਕਿਸਾਨ ਆਗੂਆਂ ਨੇ ਆਖਿਆ ਕਿ ਗੈਰ-ਮਿਆਰੀ ਬੀਜ਼ਾਂ ਰਾਹੀਂ ਕਿਸਾਨਾਂ ਨਾਲ ਠੱਗੀ ਮਾਰਨ ਵਾਲੀਆਂ ਕੰਪਨੀਆਂ, ਦੁਕਾਨਾਂ 'ਤੇ ਜਲਦ ਨਕੇਲ ਕਸੀ ਜਾਵੇ, ਜੇਕਰ ਪੰਜਾਬ ਸਰਕਾਰ ਨੇ ਇਨਾਂ ਖਿਲਾਫ਼ ਸਖਤ ਕਦਮ ਨਾ ਚੁੱਕਿਆ ਤਾਂ ਕਿਸਾਨ ਜੱਥੇਬੰਦੀਆਂ ਪੰਜਾਬ ਭਰ ਵਿਚ ਸੰਘਰਸ਼ ਨੂੰ ਵਿੱਢਣਗੀਆਂ, ਜਿਸ ਦੀ ਜਿੰਮੇਵਾਰੀ ਕੈਪਟਨ ਸਰਕਾਰ ਦੀ ਹੋਵੇਗੀ।
26
May
4 ਸਾਲ ਦੇ ਬੱਚੇ ਦੀ ਦੁੱਧ ਨਾ ਮਿਲਣ ਕਾਰਨ ਟ੍ਰੇਨ 'ਚ ਮੌਤ
ਮੁਜ਼ੱਫਰਪੁਰ: ਬਿਹਾਰ ਦੇ ਮੁਜ਼ੱਫਰਪੁਰ ਵਿੱਚ ਰੇਲ ਰਾਹੀਂ ਪਹੁੰਚੇ ਦੋ ਪ੍ਰਵਾਸੀ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ ਚਾਰ ਸਾਲਾ ਬੱਚਾ ਅਤੇ ਇੱਕ 30 ਸਾਲਾ ਔਰਤ ਵੀ ਸ਼ਾਮਲ ਹੈ। ਜੀਆਰਪੀ(GRP) ਨੇ ਦੱਸਿਆ ਹੈ ਕਿ ਦੋਵਾਂ ਦੀ ਟ੍ਰੇਨ ਵਿੱਚ ਮੌਤ ਹੋ ਗਈ ਸੀ। ਪਹਿਲੀ ਮੌਤ ਚਾਰ ਸਾਲ ਪੁਰਾਣੇ ਮਾਸੂਮ ਇਰਸ਼ਾਦ ਦੀ ਸੀ। ਦਰਅਸਲ, ਬੇਤਿਆ ਦੇ ਚਨਪਟਿਆ ਦਾ ਰਹਿਣ ਵਾਲਾ ਮੁਹੰਮਦ ਪਿੰਟੂ ਆਪਣੇ ਪਰਿਵਾਰ ਨਾਲ ਦਿੱਲੀ ਵਿੱਚ ਕੰਮ ਕਰਦਾ ਸੀ। ਤਾਲਾਬੰਦੀ(Lockdown) ਤੋਂ ਬਾਅਦ ਉਹ ਆਨੰਦ ਵਿਹਾਰ-ਦਾਣਾਪੁਰ ਐਕਸਪ੍ਰੈਸ ਰਾਹੀਂ ਪਟਨਾ ਪਹੁੰਚਿਆ ਅਤੇ ਉੱਥੋਂ ਸੀਤਾਮੜੀ ਜਾਣ ਵਾਲੀ ਰੇਲ ਗੱਡੀ ਰਾਹੀਂ ਮੁਜ਼ੱਫਰਪੁਰ ਪਹੁੰਚਿਆ। ਪਿੰਟੂ ਨੇ ਦੱਸਿਆ ਕਿ ਰੇਲ ਗੱਡੀ ਵਿਚ ਦੁੱਧ ਨਾ ਹੋਣ ਕਾਰਨ ਬੱਚਾ ਬੁਰੀ ਤਰ੍ਹਾਂ ਰੋਇਆ ਅਤੇ ਮੁਜ਼ੱਫਰਪੁਰ ਆਉਂਦੇ ਸਮੇਂ ਉਸ ਦੀ ਮੌਤ ਹੋ ਗਈ। ਪਿੰਟੂ ਨੇ ਜ਼ੋਰ ਦੇ ਕੇ ਕਿਹਾ ਕਿ ਸਮੇਂ ਸਿਰ ਦੁੱਧ ਨਾ ਮਿਲਣ ਕਾਰਨ ਉਸ ਦੇ ਬੱਚੇ ਦੀ ਭੁੱਖ ਨਾਲ ਮੌਤ ਹੋ ਗਈ। ਬੱਚੇ ਦੀ ਮੌਤ ਤੇ ਉਸਦੀ ਮਾਂ ਅਤੇ ਹੋਰ ਰਿਸ਼ਤੇਦਾਰ ਬਹੁਤ ਦੁਖੀ ਹਾਲਤ ਵਿੱਚ ਹਨ। ਮੁਜ਼ੱਫਰਪੁਰ ਵਿੱਚ ਜੀਆਰਪੀ ਨੇ ਕਾਨੂੰਨੀ ਕਾਰਵਾਈ ਤੋਂ ਬਾਅਦ ਐਂਬੂਲੈਂਸ ਵਿੱਚੋਂ ਮ੍ਰਿਤਕ ਦੇਹ ਸਮੇਤ ਪੂਰੇ ਪਰਿਵਾਰ ਨੂੰ ਘਰ ਭੇਜ ਦਿੱਤਾ। ਮਰਨ ਵਾਲੀ ਦੂਜੀ ਔਰਤ 30 ਸਾਲਾਂ ਦੀ ਅਰਬੀਨਾ ਖਟੂਨ ਹੈ, ਉਹ ਆਪਣੀ ਭੈਣ ਨਾਲ ਅਹਿਮਦਾਬਾਦ ਰਹਿੰਦੀ ਸੀ। ਅਹਿਮਦਾਬਾਦ ਤੋਂ ਆ ਰਹੀ ਇਕ ਔਰਤ ਦੀ ਵੀ ਮੌਤ ਹੋ ਗਈ ਇਹ ਕਿਹਾ ਜਾਂਦਾ ਹੈ ਕਿ ਅਰਬੀਨਾ ਬਿਮਾਰ ਸੀ ਅਤੇ ਮਾਨਸਿਕ ਰੂਪ ਵਿੱਚ ਠੀਕ ਨਹੀਂ ਸੀ। ਸਾਰੇ ਤਾਲਾਬੰਦੀ ਵਿੱਚ ਕਟਿਹਾਰ ਵਿਖੇ ਆਪਣੇ ਘਰ ਜਾ ਰਹੇ ਸਨ। ਇਸ ਦੌਰਾਨ, ਰਸਤੇ ਵਿਚ ਆ ਰਹੀ ਅਹਿਮਦਾਬਾਦ-ਮਧੂਬਾਨੀ ਸਪੈਸ਼ਲ ਰੇਲ ਗੱਡੀ ਵਿਚ ਅਰਬੀਨਾ ਦੀ ਮੌਤ ਹੋ ਗਈ। ਜੀਆਰਪੀ ਨੇ ਕਾਨੂੰਨੀ ਕਾਰਵਾਈ ਤੋਂ ਬਾਅਦ ਉਸ ਦੀ ਲਾਸ਼ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀ। ਜੀਆਰਪੀ ਦੇ ਡੀਐਸਪੀ ਰਮਾਕਾਂਤ ਉਪਾਧਿਆਏ ਨੇ ਦੱਸਿਆ ਕਿ ਮੁਜ਼ੱਫਰਪੁਰ ਸਟੇਸ਼ਨ ਪਹੁੰਚਣ ਤੋਂ ਪਹਿਲਾਂ ਹੀ ਦੋਵਾਂ ਦੀ ਮੌਤ ਹੋ ਗਈ ਸੀ। ਇਥੇ ਆ ਕੇ, ਪਰਿਵਾਰ ਦੀ ਪੁਲਿਸ ਨੇ ਮਦਦ ਕੀਤੀ।
Canada Edition