top
ਤਾਜਾ ਖਬਰਾਂ :
.ਕੈਲਗਰੀ ਵਿੱਚ ਸੋਮਵਾਰ ਤੋਂ ਖੁੱਲ੍ਹ ਜਾਣਗੇ ਬਾਰ, ਰੈਸਟੋਰੈਂਟ ਅਤੇ ਸੈਲੂਨ .ਬਰੈਂਪਟਨ 'ਚ ਬੇਵਜ੍ਹਾ ਘੁੰਮਣ ਅਤੇ ਗੱਡੀਆਂ ਵਿੱਚ ਉੱਚੀ ਗਾਣੇ ਚਲਾਉਣ ਤੇ ਪੰਜਾਬੀ ਵਿਦਿਆਰਥੀ ਆਏ ਪੁਲਿਸ ਅੜਿੱਕੇ .ਅਲਬਰਟਾ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਵੀ ਫੈਡਰਲ ਐਮਰਜੈਂਸੀ ਵੇਜ ਸਬਸਿਡੀ ਪ੍ਰੋਗਰਾਮ ਲਈ ਕਰੇਗੀ ਅਪਲਾਈ .ਲਾਕਡਾਊਨ ਦੀਆਂ ਛੋਟਾਂ ਮਿਲਦੇ ਸਾਰ ਕੈਨੇਡੀਅਨਾਂ ਨੇ ਪਾਰਕਾਂ 'ਚ ਪਾਇਆ ਭੜਥੂ .'ਪੰਜਾਬ ਮੰਤਰੀ ਮੰਡਲ' 'ਚ ਹੋਵੇਗਾ ਫੇਰਬਦਲ .ਪੰਜਾਬ ਪਰਤਣ ਵਾਲੇ ਲੋਕਾਂ ਲਈ 14 ਦਿਨਾਂ ਦਾ 'ਇਕਾਂਤਵਾਸ' ਲਾਜ਼ਮੀਂ : ਕੈਪਟਨ ਅਮਰਿੰਦਰ ਸਿੰਘ .ਅਮਰੀਕਾ 'ਚ ਮ੍ਰਿਤਕਾਂ ਦਾ ਅੰਕੜਾ 99 ਹਜ਼ਾਰ ਦੇ ਪਾਰ .ਭਾਰਤ 'ਚ 2 ਮਹੀਨਿਆਂ ਬਾਅਦ ਅੱਜ ਤੋਂ ਸ਼ੁਰੂ ਹੋਈ ਫਲਾਈਟ .ਵਿਧਾਇਕ ਗੁਰਕੀਰਤ ਸਿੰਘ ਕੋਟਲੀ ਅਤੇ ਲਖ਼ਬੀਰ ਸਿੰਘ ਲੱਖਾ ਵੱਲੋਂ ਕੈਬਨਿਟ ਆਸ਼ੂ ਨਾਲ ਮੁਲਾਕਾਤ .ਸੋਸ਼ਲ ਮੀਡੀਆ 'ਤੇ ਕਾਂਗਰਸੀ ਵਿਧਾਇਕ ਖਿਲਾਫ਼ ਟਿੱਪਣੀ ਕਰਨ ਵਾਲੇ ਸਾਬਕਾ ਡੀ.ਐੱਸ.ਪੀ. ਬਲਵਿੰਦਰ ਸੇਖੋਂ 'ਤੇ ਮਾਮਲਾ ਦਰਜ .ਅਲਬਰਟਾ ਨੂੰ ਛੱਡ ਬਾਕੀ ਰਾਜਾਂ ਚ ਗਰਮੀਆਂ ਦੇ ਕੈਂਪ ਰੱਦ .ਕਨੇਡਾ ਵਿਚ ਕਰੋਨਾ ਪੀੜਤਾਂ ਦੀ ਸੰਖਿਆ ਪੁੱਜੀ 84,699 ਤੱਕ, 6424 ਮਰੇ .ਇਲਾਕੇ ਦੇ ਨੌਜਵਾਨਾਂ ਨੇ “ਇੰਨਕਲਾਬ ਜਿੰਦਾਬਾਦ ਲਹਿਰ” ਸੰਸਥਾ ਦੀ ਕੀਤੀ ਸਥਾਪਨਾ .ਹਲਕਾ ਜਗਰਾਉਂ ਦਾ ਪਹਿਲ ਦੇ ਆਧਾਰ ਤੇ ਹੋਵੇਗਾ ਵਿਕਾਸ ਮਲਕੀਤ ਸਿੰਘ ਦਾਖਾ .ਜਗਰਾਉਂ ਦੇ ਪੰਜਾਬੀ ਬਾਗ 'ਚ ਪ੍ਰਵਾਸੀ ਮਜ਼ਦੂਰ ਨੌਜਵਾਨ ਦਾ ਸ਼ੱਕੀ ਹਾਲਤ 'ਚ ਕਤਲ .ਗੈਰ-ਮਿਆਰੀ ਬੀਜ਼ਾਂ ਰਾਹੀਂ ਕਿਸਾਨਾਂ ਦੀ ਹੋਰ ਰਹੀ ਲੁੱਟ-ਖਸੁੱਟ ਖਿਲਾਫ਼ ਕਿਸਾਨਾਂ 'ਚ ਭਾਰੀ ਰੋਹ, ਕਿਸਾਨ ਜੱਥੇਬੰਦੀਆਂ ਵੱਲੋਂ ਪ੍ਰਦਰਸ਼ਨ .ਪੁਲਿਸ ਨੇ ਸੁਖਪਾਲ ਖਹਿਰਾ ਨੂੰ ਜਲੰਧਰ 'ਚ ਕੀਤਾ ਗ੍ਰਿਫ਼ਤਾਰ .ਪਿਛਲੇ 9 ਦਿਨ ਤੋਂ ਡੈਲਟਾ ਦੇ ਲਾਪਤਾ ਜਰਨੈਲ ਸੰਘੇੜਾ ਦੀ ਮਿਲੀ ਲਾਸ਼ .ਹਫ਼ਤੇ ਵਿੱਚ ਚਾਰ ਦਿਨ ਕੰਮ ਕਰਨ ਨਾਲ ਕੈਨੇਡਾ ਦੀ ਆਰਥਿਕਤਾ ਹੋ ਸਕਦੀ ਹੈ ਮਜ਼ਬੂਤ .ਉਂਟਾਰੀਓ ਵਿੱਚ ਲਗਾਤਾਰ ਪੰਜਵੇਂ ਦਿਨ ਕਰੋਨਾ ਦੇ 400 ਤੋਂ ਜ਼ਿਆਦਾ ਮਾਮਲੇ ਆਏ ਸਾਹਮਣੇ .4 ਸਾਲ ਦੇ ਬੱਚੇ ਦੀ ਦੁੱਧ ਨਾ ਮਿਲਣ ਕਾਰਨ ਟ੍ਰੇਨ 'ਚ ਮੌਤ .ਬਿਕਰਮ ਮਜੀਠੀਆ ਨੇ ਕੋਰੋਨਾ ਦੇ ਬਦਲਦਿਆਂ ਅੰਕੜਿਆਂ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਿਆ .ਗੁਰੂ ਅਰਜਨ ਦੇਵ ਜੀ ਸ਼ਹੀਦੀ ਪੂਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਹੋਈਆਂ ਨਤਮਸਤਕ .ਸਵੀਡਨ 'ਚ ਹੁਣ ਤੱਕ 3998 ਮੌਤਾਂ .ਸੁਖਬੀਰ ਵੱਲੋਂ ਬਾਦਲ ਪਿੰਡ 'ਚ ਹਲਕਾ ਆਗੂਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ


ਅੰਮ੍ਰਿਤਸਰ

26
May
ਬਿਕਰਮ ਮਜੀਠੀਆ ਨੇ ਕੋਰੋਨਾ ਦੇ ਬਦਲਦਿਆਂ ਅੰਕੜਿਆਂ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਿਆ
ਬਿਕਰਮ ਮਜੀਠੀਆ ਨੇ ਕੋਰੋਨਾ ਦੇ ਬਦਲਦਿਆਂ ਅੰਕੜਿਆਂ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਅੱਜ ਕੈਪਟਨ ਸਾਹਬ ਆਪਣੇ ਹੀ ਬਿਆਨ ਤੋਂ ਪਲਟ ਰਹੇ ਹਨ, ਜਦਕਿ ਕੁੱਝ ਦਿਨ ਪਹਿਲਾਂ ਕੈਪਟਨ ਸਾਹਬ ਨੇ ਕਿਹਾ ਸੀ ਕੇ ੮੭ ਫ਼ੀਸਦੀ ਲੋਕ ਕੋਰੋਨਾ ਨਾਲ ਪੀੜਤ ਹੋਣਗੇ। ਅਜੇਹੇ 'ਚ ਹੁਣ ਜਦੋਂ ਕੋਈ ਦਵਾਈ ਤਾਂ ਬਣੀ ਨਹੀਂ ਤਾਂ ਫਿਰ ਪੰਜਾਬ ਕੋਲ ਐਸੀ ਕਿਹੜੀ ਜਾਦੂ ਦੀ ਛੜੀ ਆਈ ਹੈ ਕਿ ਸਾਰੇ ਮਰੀਜ਼ ਠੀਕ ਕਰ ਦਿੱਤੇ, ਪੰਜਾਬ ਨੇ ' ਅਪ੍ਰੇਸ਼ਨ ਫਤਿਹ' ਨਹੀਂ 'ਅਪਰੇਸ਼ਨ ਜੱਗੂ' ਕਾਮਯਾਬ ਕੀਤਾ ਹੈ, ਇਹ ਟਿੱਪਣੀ ਮਜੀਠੀਆ ਨੇ ਜੱਗੂ ਦੀ ਪਹਿਲਾਂ ਪਾਜ਼ਿਟਿਵ ਤੇ ਫਿਰ ਨੈਗੇਟਿਵ ਆਈ ਰਿਪੋਰਟ 'ਤੇ ਤੰਜ ਕਰਦਿਆਂ ਕੀਤੀ। ਮਜੀਠੀਆ ਏਥੇ ਹੀ ਨਹੀਂ ਰੁਕੇ ਓਹਨਾਂ ਪੰਜਾਬ ਦੇ ਸਿਹਤ ਮੰਤਰੀ ਨੂੰ ਵੀ ਲਪੇਟੇ 'ਚ ਲੈਂਦਿਆਂ ਕਿਹਾ ਕਿ ਬਲਬੀਰ ਸਿੱਧੂ ਨੂੰ ਤੁਰੰਤ ਾਂ੍ਹੌ ਕੋਲ ਭੇਜਣਾ ਚਾਹੀਦਾ ਹੈ, *ਇੰਨਾ ਕਾਬਲ ਮੰਤਰੀ, ਇਸਦੀ ਤਾਂ ਅਮਰੀਕਾ 'ਚ ਸਿੱਧੀ ਲੋੜ ਹੈ, ਜਿੱਥੇ ਕਰੋਨਾ ਨੇ ਭਾਰੀ ਨੁਕਸਾਨ ਕੀਤਾ ਹੈ* ਪੂਰੇ ਅੰਕੜੇ ਨੂੰ ਗਲਤ ਕਰਾਰ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਪੰਜਾਬ ਦਾ ਡੈੱਥ ਰੇਟ ਸਭ ਤੋਂ ਵੱਧ ਸੀ, ਉਸ ਨੂੰ ਕੰਟਰੋਲ ਕਰਨ ਲਈ ਝੂਠੇ ਅੰਕੜੇ ਦਿੱਤੇ ਗਏ ਤੇ ਹੁਣ ਸਭ ਨੂੰ ਠੀਕ ਕਰ ਕੇ ਅੰਕੜੇ ਪੇਸ਼ ਕਰ ਦਿੱਤੇ। ਬਿਕਰਮ ਮਜੀਠੀਆ ਦੇ ਇਹਨਾਂ ਹਮਲਿਆਂ ਦਾ ਜਵਾਬ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਵੀ ਪਲਟਵਾਰ ਕੀਤਾ, ਸਿੱਧੂ ਨੇ ਜਵਾਬੀ ਹਮਲਾ ਕਰਦਿਅ ਕਿਹਾ ਕਿ ਮਜੀਠੀਆ ਦਾ ਦਿਮਾਗੀ ਸੰਤੁਲਨ ਖਰਾਬ ਹੋ ਚੁੱਕਾ ਹੈ, ਉਸ ਨੂੰ ਇਲਾਜ਼ ਦੀ ਜਰੂਰਤ ਹੈ,ਉਸਦਾ ਇਲਾਜ ਅੰਮ੍ਰਿਤਸਰ 'ਚ ਕਰਵਾਵਾਂਗੇ।ਬਲਬੀਰ ਸਿੱਧੂ ਮੁਤਾਬਕ ਉਹਨਾਂ ਹਮੇਸ਼ਾ ਸੱਚਾਈ ਲੋਕਾਂ ਸਾਹਮਣੇ ਰੱਖੀ, ਹੁਣ ਵੀ ਜੀ ਅੰਕੜੇ ਹਨ ਓਹੀ ਪੇਸ਼ ਕੀਤੇ ਜਾ ਰਹੇ ਹਨ।
26
May
ਗੁਰੂ ਅਰਜਨ ਦੇਵ ਜੀ ਸ਼ਹੀਦੀ ਪੂਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਹੋਈਆਂ ਨਤਮਸਤਕ
ਅੰਮ੍ਰਿਤਸਰ : ਪੰਜਵੀ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਪੂਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਨਤਮਸਤਕ ਹੋਣ ਲਈ ਪਹੁੰਚੀਆਂ ਇਸ ਮੌਕੇ ਸੰਗਤਾਂ ਵੱਲੋਂ ਜਿੱਥੇ ਗੁਰੂ ਘਰ ਵਿਖੇ ਮੱਥਾ ਟੇਕਿਆ ਗਿਆ ਉੱਥੇ ਹੀ ਇਲਾਹੀ ਬਾਣੀ ਦਾ ਸਰਵਣ ਕਰਦਿਆ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ । ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਗਤਾਰ ਸਿੰਘ ਵੱਲੋਂ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਪੂਰਬ ਸੰਗਤਾਂ ਵੱਲੋਂ ਬੜੀ ਹੀ ਸਰਧਾ ਭਾਵਨਾ ਨਾਲ ਮਨਾਇਆ ਗਿਆ ਹੈ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਾਰੀ ਹੀ ਜਗਤ ਨਮਨ ਕਰਦਾ ਹੈ ।ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਠੰਡੇ ਮਿੱਠੇ ਜਲ ਦੀਆ ਛਬੀਲਾਂ ਵੀ ਲਗਾਈਆਂ ਗਈਆਂ।
Canada Edition