top


ਪੰਜਾਬੀਆਂ ਦੇ ਕਾਰਨਾਮੇ

12
Mar
ਲੱਖਾਂ ਲੋਕਾਂ ਕੀਤਾ ਆਖਰੀ ਸ਼ਾਹੀ ਇਸ਼ਨਾਨ
ਇਲਾਹਾਬਾਦ, 10 ਮਾਰਚ (ਏਜੰਸੀ)-ਇਲਾਹਾਬਾਦ 'ਚ ਚੱਲ ਰਹੇ ਮਹਾਂਕੁੰਭ ਮੇਲੇ ਵਿਚ ਮਹਾਂਸ਼ਿਵਰਾਤਰੀ ਮੌਕੇ ਆਖਰੀ ਸ਼ਾਹੀ ਇਸ਼ਨਾਨ ਕਰਨ ਲਈ ਵੱਡੀ ਗਿਣਤੀ ਵਿਚ ਲੋਕਾਂ ਨੇ ਸੰਗਮ ਦੇ ਤੱਟ'ਤੇ ਹਿੱਸਾ ਲਿਆ | ਕਿਹਾ ਜਾਂਦਾ ਹੈ ਕਿ ਮਹਾਂਸ਼ਿਵਰਾਤਰੀ ਦੇ ਦਿਨਮਹਾਂਕੁੰਭ ਦੇ ਸ਼ਾਹੀ ਇਸ਼ਨਾਨ ਦਾ ਸੰਜੋਗ 237 ਸਾਲਾਂ ਬਾਅਦ ਆਇਆ ਹੈ | ਸੰਗਮ ਦੇ ਕੰਢਿਆਂ ਤੇ ਚਾਰੇ ਪਾਸੇ 'ਹਰਿ-ਹਰਿ ਗੰਗੇ' ਅਤੇ 'ਹਰਿ-ਹਰਿ ਮਹਾਂਦੇਵ' ਦੇ ਨਾਅਰੇ ਗੂੰਜਦੇ ਰਹੇ | ਲੋਕਾਂ ਵੱਲੋਂ ਗੰਗਾ, ਯਮੁਨਾ ਅਤੇ ਸਰਸਵਤੀ ਦੇ ਸੰਗਮ ਵਿਚ ਇਸ਼ਨਾਨ ਕਰਕੇ ਸ਼ਿਵਜੀ ਦੇ ਮੰਦਿਰਾਂ ਵਿਚ ਪੂਜਾ ਕੀਤੀ ਗਈ | ਮੇਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਮੁਤਾਬਿਕ ਸਵੇਰੇ 10 ਵਜੇ ਤੱਕ 25 ਲੱਖ ਤੋਂਜ਼ਿਆਦਾ ਸ਼ਰਧਾਲੂ ਇਸ਼ਨਾਨ ਕਰ ਚੁੱਕੇ ਹਨ ਅਤੇ ਐਤਵਾਰ ਨੂੰ ਲਗਭਗ 60 ਲੱਖ ਲੋਕਾਂ ਦੇ ਇਸ਼ਨਾਨ ਦੀ ਉਮੀਦ ਹੈ | ਮਕਰ ਦੀ ਸੰਗਰਾਂਦ ਤੋਂ ਸ਼ੁਰੂ ਹੋਏ 55 ਦਿਨਾਂ ਮਹਾਂਕੁੰਭ ਮੇਲਾ ਮਹਾਂਸ਼ਿਵਰਾਤਰੀ ਦੇ ਸ਼ਾਹੀ ਇਸ਼ਨਾਨ ਨਾਲ ਖਤਮ ਹੋ ਜਾਵੇਗਾ |
Canada Edition