ਭਾਰਤੀ ਸੈਨਾ ਫੜਿਆ ਚੀਨੀ ਸੈਨਿਕ ਵਾਪਸ ਪਰਤਾਇਆ

ਨਵੀਂ ਦਿੱਲੀ : ਭਾਰਤ-ਚੀਨ ਸਰਹੱਦ 'ਤੇ ਬੀਤੇ ਦਿਨੀਂ ਫੜੇ ਗਏ ਚੀਨੀ ਸੈਨਿਕ ਨੂੰ ਭਾਰਤ ਵਲੋਂ ਸਲਾਮਤ ਚੀਨ ਨੂੰ ਵਾਪਸ ਪਰਤਾ ਦਿੱਤਾ ਗਿਆ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਨੇ ਇਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਭਾਰਤੀ ਫ਼ੌਜ ਨੂੰ ਜਵਾਨ ਵਾਪਸ ਦੇਣ ਦੀ ਅਪੀਲ ਕੀਤੀ ਗਈ ਸੀ। ਚੀਨੀ ਸੈਨਾ ਦਾ ਕਹਿਣਾ ਹੈ ਕਿ ਇਹ ਜਵਾਨ ਕੁੱਝ ਚਰਵਾਹਿਆਂ ਨੂੰ ਰਸਤਾ ਦੱਸਣ ਦੇ ਚੱਕਰ ਵਿਚ ਖ਼ੁਦ ਹੀ ਗ਼ਲਤੀ ਨਾਲ ਐਲ.ਏ.ਸੀ. ਪਾਰ ਕਰਕੇ ਭਾਰਤੀ ਖੇਤਰ ਵਿਚ ਪ੍ਰਵੇਸ਼ ਕਰ ਗਿਆ। ਭਾਰਤੀ ਫ਼ੌਜ ਨੇ ਇਸ ਚੀਨੀ ਸੈਨਿਕ ਨੂੰ ਪੂਰਬੀ...

MSP ਤੋਂ ਘੱਟ ਕੀਮਤ ਦੇਣ ਵਾਲਿਆਂ ਨੂੰ ਹੋਵੇਗੀ 3 ਸਾਲ ਦੀ ਸਜ਼ਾ

ਚੰਡੀਗੜ੍ਹ , (ਕੁਲਵਿੰਦਰ ਸਿੰਘ ਚੰਦੀ) :- ਕੇਂਦਰ ਸਰਕਾਰ ਵੱਲੋ ਲਿਆਦੇ ਖੇਤੀ ਸਬੰਧੀ ਲਿਆਦੇ ਕਾਲੇ ਕਾਨੂੰਨਾਂ ਵਿਰੁੱਧ ਪੰਜਾਬ ਕੈਬਨਿਟ ਵੱਲੋਂ ਸੱਦੇ ਗਏ ਵਿਸ਼ੇਸ਼ ਇਜਲਾਸ ਦੇ ਦੂਜੇ ਦਿਨ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਕੇਂਦਰ ਦੇ ਖੇਤੀ ਕਾਨੂੰਨ ਖਿਲਾਫ਼ ਤਿਆਰ ਕੀਤਾ ਗਿਆ ਬਿੱਲ ਪੇਸ਼ ਕੀਤਾ ਗਿਆ ਹੈ ਤੇ ਥੋੜ੍ਹੀ ਦੇਰ ਵਿਚ ਇਸ ਨੂੰ ਕਾਨੂੰਨ ਦਾ ਜਾਮਾ ਪਹਿਨਾ ਦਿੱਤਾ ਜਾਵੇਗਾ। ਇਸ ਬਿੱਲ ਵਿਚ ਦੱਸਿਆ ਗਿਆ ਹੈ ਕਿ ਜੇ ਕੋਈ ਵੀ ਐੱਮਐੱਸਪੀ ਤੋਂ ਘੱਟ ਕੀਮਤ ਦ...

ਕਪੂਰਥਲਾ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ

ਸੜਕ ਹਾਦਸੇ 'ਚ ਹੋਈ 6 ਲੋਕਾਂ ਦੀ ਮੌਤ ਪੰਜਾਬ ਦੇ ਕਪੂਰਥਲਾ 'ਚ ਮੰਗਲਵਾਰ ਰਾਤ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਛੇ ਲੋਕਾਂ ਦੀ ਮੌਤ ਹੋ ਗਈ। ਸੁਲਤਾਨਪੁਰ ਰੋਡ 'ਤੇ ਹੁਸੈਨਪੁਰ 'ਚ ਰੇਲ ਕੋਚ ਫੈਕਟਰੀ ਨੇੜੇ ਮੰਗਲਵਾਰ ਦੇਰ ਰਾਤ ਟਰੱਕ ਨੇ ਇਕ ਵਾਹਨ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਵਾਹਨ ਸਵਾਰ ਛੇ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਜ਼ਖਮੀ ਹੋ ਗਏ। ਪੁਲਿਸ ਨੇ ਦੋਵਾਂ ਵਾਹਨਾਂ ਨੂੰ ਕਬਜ਼ੇ 'ਚ ਲੈ ਲਿਆ ਹੈ। ਮਰਨ ਵਾਲਿਆਂ 'ਚ ਤਿੰਨ ਲੋਕ ਇਕ ਹੀ ਪਰਿਵਾਰ ਦੇ ਹਨ ਤੇ ਇਸ ਤੋਂ ਇਲਾਵਾ ਮਾਂ...

Page 1 of 1
  • 1