ਜੋਏ ਬਿਡੇਨ ਨੇ ਕਮਲਾ ਹੈਰਿਸ ਨੂੰ ਚੁਣਿਆ ਉੱਪ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ

ਡੈਮੋਕ੍ਰੇਟਿਕ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਏ ਬਿਡੇਨ ਨੇ ਮੰਗਲਵਾਰ ਨੂੰ ਕੈਲੀਫੋਰਨੀਆ ਦੀ ਸੈਨੇਟਰ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਵਜੋਂ ਚੁਣ ਲਿਆ ਹੈ।ਇਸ ਸਬੰਧੀ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਉੰਟ ਤੇ ਵੀ ਐਲਾਨ ਕੀਤਾ ਹੈ । 55 ਸਾਲ ਦਾ ਹੈਰਿਸ ਅਮਰੀਕੀ ਇਤਿਹਾਸ ਵਿਚ ਉੱਪ ਰਾਸ਼ਟਰਪਤੀ ਦੀ ਵੱਡੀ ਟਿਕਟ 'ਤੇ ਪਹਿਲੀ ਏਸ਼ਿਆਈ ਔਰਤ ਬਣ ਗਈ ਹੈ ਅਤੇ ਉਸ ਨੂੰ ਰਿਪਬਲਿਕਨ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਹਮਲੇ ਲਈ ਚੰਗੀ ਢਾਲ ਦੇਵੇਗਾ ਅਤੇ ਇਸ ਨਾਲ ਏਸ਼ੀਆਈ ਵੋਟਾਂ ਦੇ ਡੈਮੋਕ੍ਰੇਟਿਕ ਪਾਰਟੀ ਨੂੰ ਭੁਗਤਣ ਦੇ ਜਿਆਦਾ ਆਸਾਰ ਬਣ ਗਏ ਹਨ । ਬਿਡੇਨ ਨੇ ਟਵਿੱਟਰ 'ਤੇ ਕਿਹਾ, "ਮੈਨੂੰ ਇਹ ਐਲਾਨ ਕਰਨ ਦਾ ਮਾਣ ਹੈ ਕਿ ਮੈਂ @KamalaHarris ਨੂੰ ਚੁਣਿਆ ਹੈ- ਇਕ ਨਿਡਰ ਲੜਾਕਾ, ਜੋ ਕਿ ਦੇਸ਼ ਦੇ ਸਭ ਤੋਂ ਵਧੀਆ ਜਨਤਕ ਸੇਵਕਾਂ ਵਿਚੋਂ ਇਕ ਹੈ, ਨੂੰ ਮੈ ਉੱਪ ਰਾਸ਼ਟਰਪਤੀ ਵਜੋਂ ਚੁਣਿਆ ਹੈ।ਮੰਗਲਵਾਰ ਨੂੰ ਇਕ ਟਵਿਟ ਵਿਚ ਹੈਰਿਸ ਨੇ ਕਿਹਾ ਕਿ ਬਿਡੇਨ "ਲੋਕਾਂ ਨੂੰ ਇਕਜੁਟ ਕਰ ਸਕਦਾ ਹੈ ਕਿਉਂਕਿ ਉਸ ਨੇ "ਸਾਡੇ ਲਈ ਲੜਦਿਆਂ ਆਪਣੀ ਜ਼ਿੰਦਗੀ ਬਿਤਾਈ ਹੈ। ਉਸ ਨੇ ਜੋਏ ਬਾਰੇ ਲਿਖਿਆ ਕਿ ਰਾਸ਼ਟਰਪਤੀ ਦੇ ਤੌਰ 'ਤੇ ਉਹ ਇਕ ਅਜਿਹਾ ਅਮਰੀਕਾ ਬਣਾ ਦੇਵੇਗਾ, ਜੋ ਸਾਡੇ ਆਦਰਸ਼ਾਂ 'ਤੇ ਨਿਰਭਰ ਕਰਦਾ ਹੈ। "ਮੈਨੂੰ ਮਾਣ ਹੈ ਕਿ ਉਹ ਉਪ ਰਾਸ਼ਟਰਪਤੀ ਲਈ ਸਾਡੀ ਪਾਰਟੀ ਦੇ ਨਾਮਜ਼ਦ ਮੈਂਬਰ ਵਜੋਂ ਸ਼ਾਮਲ ਹੋ ਗਏ ਹਨ ਅਤੇ ਉਹ ਸਾਡੇ ਕਮਾਂਡਰ-ਇਨ-ਚੀਫ਼ ਬਨਣ ਲਈ ਆਦਰਸ਼ ਹਨ।"