ਉਨਟਾਰੀਓ ਵਿਚ ਐਸਯੂਵੀ ਅਤੇ ਟਰੱਕ ਦੀ ਟੱਕਰ 'ਚ ਔਰਤ ਦੀ ਮੌਤ

ਐਸਯੂਵੀ 'ਚ ਸਵਾਰ ਦੋ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਉਨਟਾਰੀਓ, ਪਾਮਰਸਟਨ ਨੇੜੇ ਸੋਮਵਾਰ ਸ਼ਾਮ ਨੂੰ ਇੱਕ ਐਸਯੂਵੀ ਅਤੇ ਟਰੱਕ ਦੀ ਭਿਆਨਕ ਟੱਕਰ ਹੋਣ ਤੋਂ ਬਾਅਦ ਕੈਲੇਡਨ ਦੀ ਇੱਕ 55 ਸਾਲਾ ਔਰਤ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ।ਪੁਲਿਸ ਨੇ ਇਸ ਹਾਦਸੇ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਹਾਦਸਾ ਸੋਮਵਾਰ ਸ਼ਾਮ 6 ਵਜੇ ਪਰਥ ਰੋਡ 140 ਅਤੇ ਪਰਥ ਲਾਈਨ 91 ਦੇ ਟਾਊਨਸ਼ਿਪ ਆਫ ਵਾਲੇਸ ਦੇ ਚੌਰਾਹੇ 'ਤੇ ਵਾਪਰਿਆ ਸੀ। ਉਨ੍ਹਾਂ ਦੱਸਿਆ ਕਿ ਟੱਕਰ ਦੌਰਾਨ ਟਰੱਕ ਪਲਟਦਾ ਹੋਇਆ ਸੜਕ ਦੇ ਨਾਲ ਵਾਲੀ ਖਾਈ ਵਿਚ ਜਾ ਡਿੱਗਿਆ । ਐਸਯੂਵੀ ਵਿਚ ਸਵਾਰ ਔਰਤ ਨੂੰ ਘਟਨਾ ਸਥਾਨ ਤੇ ਮ੍ਰਿਤਕ ਐਲਾਨ ਦਿੱਤਾ ਗਿਆ। ਐਸਯੂਵੀ ਵਿਚ ਬੈਠੇ ਦੋ ਹੋਰ ਲੋਕਾਂ ਨੂੰ ਗੰਭੀਰ ਹਲਾਤਾਂ ਵਿੱਚ ਹਸਪਤਾਲ ਲਿਜਾਇਆ ਗਿਆ। ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਟਰੱਕ ਦੇ ਬੁਰੇ ਤਰੀਕੇ ਨਾਲ ਪਲਟਨ ਤੋਂ ਬਾਅਦ ਵੀ ਉਸ ਦਾ ਡਰਾਇਵਰ ਸਹੀ ਸਲਾਮਤ ਸੀ ਅਤੇ ਉਸ ਨੂੰ ਡਾਕਟਰੀ ਇਲਾਜ ਦੀ ਲੋੜ ਨਹੀਂ ਪਈ । ਪਰਥ ਕਾਊਂਟੀ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਇੱਕ ਰਿਲੀਜ਼ ਵਿੱਚ ਕਿਹਾ, "ਸ਼ੁਰੂਆਤੀ ਜਾਂਚ ਇਹ ਸੰਕੇਤ ਦਿੰਦੀ ਹੈ ਕਿ ਪੱਛਮ ਵੱਲ ਤੇਲ ਲਿਜਾ ਰਿਹਾ ਟਰੱਕ ਉੱਤਰ ਵੱਲ ਜਾ ਰਹੀ ਐਸਯੂਵੀ ਨਾਲ ਟਕਰਾਇਆ ਹੈ।ਇਸ ਸਾਰੇ ਮਾਮਲੇ ਦੀ ਜਾਂਚ-ਪੜਤਾਲ ਕਰ ਰਹੀ ਹੈ ਪਰ ਫਿਲਹਾਲ ਅਜੇ ਟੱਕਰ ਦੇ ਕਿਸੇ ਵੀ ਕਾਰਨਾਂ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ।ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਕਿਸੇ ਵੀ ਵਿਅਕਤੀ ਨੂੰ ਜਿਸਨੇ ਟੱਕਰ ਦੇਖੀ ਹੋਵੇ, ਉਸਨੂੰ 1-888-310-1122 'ਤੇ ਜਾਂ ਕ੍ਰਾਈਮ ਸਟਾੱਪਰਜ਼ ਨਾਲ 1-800-222-8477 'ਤੇ ਸੰਪਰਕ ਕਰਨ ਲਈ ਅਪੀਲ ਕਰ ਰਹੀ ਹੈ।

ਮੁੱਖ ਖਬਰਾਂ