ਭਾਰਤੀ ਸੈਨਾ ਫੜਿਆ ਚੀਨੀ ਸੈਨਿਕ ਵਾਪਸ ਪਰਤਾਇਆ

ਨਵੀਂ ਦਿੱਲੀ : ਭਾਰਤ-ਚੀਨ ਸਰਹੱਦ 'ਤੇ ਬੀਤੇ ਦਿਨੀਂ ਫੜੇ ਗਏ ਚੀਨੀ ਸੈਨਿਕ ਨੂੰ ਭਾਰਤ ਵਲੋਂ ਸਲਾਮਤ ਚੀਨ ਨੂੰ ਵਾਪਸ ਪਰਤਾ ਦਿੱਤਾ ਗਿਆ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਨੇ ਇਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਭਾਰਤੀ ਫ਼ੌਜ ਨੂੰ ਜਵਾਨ ਵਾਪਸ ਦੇਣ ਦੀ ਅਪੀਲ ਕੀਤੀ ਗਈ ਸੀ। ਚੀਨੀ ਸੈਨਾ ਦਾ ਕਹਿਣਾ ਹੈ ਕਿ ਇਹ ਜਵਾਨ ਕੁੱਝ ਚਰਵਾਹਿਆਂ ਨੂੰ ਰਸਤਾ ਦੱਸਣ ਦੇ ਚੱਕਰ ਵਿਚ ਖ਼ੁਦ ਹੀ ਗ਼ਲਤੀ ਨਾਲ ਐਲ.ਏ.ਸੀ. ਪਾਰ ਕਰਕੇ ਭਾਰਤੀ ਖੇਤਰ ਵਿਚ ਪ੍ਰਵੇਸ਼ ਕਰ ਗਿਆ। ਭਾਰਤੀ ਫ਼ੌਜ ਨੇ ਇਸ ਚੀਨੀ ਸੈਨਿਕ ਨੂੰ ਪੂਰਬੀ ਲਦਾਖ਼ ਦੇ ਡੈਮਚੋਕ ਸੈਕਟਰ ਵਿਚ ਸੋਮਵਾਰ ਨੂੰ ਫੜਿਆ ਸੀ।

ਮੁੱਖ ਖਬਰਾਂ