ਅਮਨ ਮੋਹੀ ਨੂੰ ਸੂਬਾ ਸਯੁੰਕਤ ਸਕੱਤਰ ਲਗਾਉਣ ਤੇ ਵਲੰਟੀਅਰਾ ਨੇ ਮਨਾਈ ਖੁਸ਼ੀ

ਪਾਰਟੀ ਵੱਲੋਂ ਸੋਪੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਅਦਾ ਕਰਾਗਾ ਅਮਨ ਮੋਹੀ ਮੁੱਲਾਪੁਰ ਦਾਖਾ (ਸੰਜੀਵ ਵਰਮਾ ) ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ,ਪੰਜਾਬ ਇੰਚਾਰਜ ਜਰਨੈਲ ਸਿੰਘ ਅਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੱਲੋਂ ਪਿਛਲੇ ਲੰਮੇ ਸਮੇ ਤੋਂ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਦੇ ਆ ਰਹੇ ਅਮਨਦੀਪ ਸਿੰਘ ਅਮਨ ਮੋਹੀ ਨੂੰ ਪੰਜਾਬ ਦਾ ਸੰਯੁਕਤ ਸਕੱਤਰ ਨਿਯੁਕਤ ਕਰਨ ਤੇ ਪਾਰਟੀ ਵਲੰਟੀਅਰਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਅਮਨ ਮੋਹੀ ਨੂੰ ਵਧਾਈ ਦਿੱਤੀ ।ਅਮਨ ਮੋਹੀ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਜਿੰਮੇਵਾਰੀ ਸੋਪੀ ਗਈ ਹੈ ਉਸ ਨੂੰ ਉਹ ਤਨਦੇਹੀ ਦੇ ਨਾਲ ਅਦਾ ਕਰਦੇ ਹੋਏ ਪਾਰਟੀ ਨੂੰ ਬੂਥ ਪੱਧਰ ਤੇ ਮਜਬੂਤ ਕਰਨਗੇ ਅਤੇ ਅਾਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਵੱਡੀ ਲੀਡ ਨਾਲ ਜਿੱਤ ਦਿਵਾਉਣਗੇ।ਉਨ੍ਹਾਂ ਕਿਹਾ ਕਿ ਪਾਰਟੀ ਦੇ ਪਿੰਡ ਪੱਧਰ ਤੱਕ ਯੂਨਿਟ ਬਣਾਏ ਜਾਣਗੇ ਅਤੇ ਵਲੰਟੀਅਰਾ ਦੀਆਂ ਡਿਉਟੀਆ ਲਗਾਈਆਂ ਜਾਣਗੀਆ ਅਤੇ ਪਾਰਟੀ ਵਲੰਟੀਅਰਾ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਦੇ ਕਿਸਾਨ ਵਿਰੋਧੀ ਫੈਸਲਿਆ ਦਾ ਸਖਤ ਵਿਰੋਧ ਕੀਤਾ ਜਾਵੇਗਾ

ਮੁੱਖ ਖਬਰਾਂ