ਕਪੂਰਥਲਾ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ

ਸੜਕ ਹਾਦਸੇ 'ਚ ਹੋਈ 6 ਲੋਕਾਂ ਦੀ ਮੌਤ ਪੰਜਾਬ ਦੇ ਕਪੂਰਥਲਾ 'ਚ ਮੰਗਲਵਾਰ ਰਾਤ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਛੇ ਲੋਕਾਂ ਦੀ ਮੌਤ ਹੋ ਗਈ। ਸੁਲਤਾਨਪੁਰ ਰੋਡ 'ਤੇ ਹੁਸੈਨਪੁਰ 'ਚ ਰੇਲ ਕੋਚ ਫੈਕਟਰੀ ਨੇੜੇ ਮੰਗਲਵਾਰ ਦੇਰ ਰਾਤ ਟਰੱਕ ਨੇ ਇਕ ਵਾਹਨ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਵਾਹਨ ਸਵਾਰ ਛੇ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਜ਼ਖਮੀ ਹੋ ਗਏ। ਪੁਲਿਸ ਨੇ ਦੋਵਾਂ ਵਾਹਨਾਂ ਨੂੰ ਕਬਜ਼ੇ 'ਚ ਲੈ ਲਿਆ ਹੈ। ਮਰਨ ਵਾਲਿਆਂ 'ਚ ਤਿੰਨ ਲੋਕ ਇਕ ਹੀ ਪਰਿਵਾਰ ਦੇ ਹਨ ਤੇ ਇਸ ਤੋਂ ਇਲਾਵਾ ਮਾਂ-ਧੀ ਦੀ ਜਾਨ ਚਲੇ ਗਈ। ਜਾਣਕਾਰੀ ਮੁਤਾਬਕ ਕੁਝ ਮਜ਼ਦੂਰ ਆਪਣੇ ਬੱਚਿਆਂ ਦੇ ਨਾਲ ਸਿੱਧਵਾਂ ਦੋਨਾਂ 'ਚ ਮਜਦੂਰੀ ਦਾ ਕੰਮ ਕਰਨ ਗਏ ਸਨ। ਦੇਰ ਰਾਤ ਉਹ ਮੋਟਰਸਾਇਕਲ ਅੱਗੇ ਰੇਹੜੀ ਜੋੜ ਕੇ ਉਹ ਭੁਲਾਣਾ ਪਿੰਡ ਕੋਲ ਬਣੀਆਂ ਝੁੱਗੀਆਂ 'ਚ ਵਾਪਸ ਆ ਰਹੇ ਸਨ। ਰਾਹ 'ਚ ਟਰੱਕ ਨੇ ਉਨ੍ਹਾਂ ਦੇ ਵਾਹਨ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ੩੫ ਸਾਲਾ ਉਪਿੰਦਰ ਮੰਡਲ, ਉਸ ਦੀ ੩੦ ਸਾਲਾ ਪਤਨੀ ਬਿੱਲੋ ਦੇਵੀ, ੧੮ ਸਾਲਾ ਬੇਟਾ ਤੇ ੭ ਸਾਲਾ ਬੇਟੀ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ੨੪ ਸਾਲਾ ਰੀਨਾ ਦੇਵੀ ਤੇ ਉਸ ਦੀ ਢਾਈ ਸਾਲ ਦੀ ਧੀ ਦੀ ਜਾਨ ਚਲੇ ਗਈ।

ਮੁੱਖ ਖਬਰਾਂ