ਸਨੇਹਾ ਮਾਂਗਟ ਸਬਰੰਗ ਰੇਡੀਓ ਕਨੇਡਾ

ਮਨੁੱਖ ਦੇ ਜੀਵਨ ਚ ਚਮਕ ਐਵੇਂ ਹੀ ਨਹੀਂ ਆਉਂਦੀ ਉਸਦੇ ਲਈ ਆਪਣਾ ਆਪ ਤਪਾਉਣਾ ਪੈਂਦਾ ਐ ਸੰਘਰਸ਼ ਦੀ ਤਪਸ਼ ਅੰਦਰ । ਸੋਨੇ ਚ ਚਮਕ ਇੰਝ ਹੀ ਨਹੀਂ ਹੁੰਦੀ ਉਸਨੂੰ ਆਪਣਾ ਆਪ ਅੱਗ ਦੇ ਸੇਕ ਤੇ ਤਪਾਕੇ ਹੀ ਸ਼ੁੱਧ ਸੋਨਾ ਅਖਵਾਉਣ ਦਾ ਰੁਤਬਾ ਹਾਸਲ ਹੰਦਾ ਐ । ਇਨ ਬਿਨ ਮਨੁੱਖ ਦੇ ਜੀਵਨ ਚ ਚਮਕ ਆਉਂਦੀ ਐ । ਇਹੋ ਜਿਹੀ ਹੀ ਇੱਕ ਸ਼ਖਸ਼ੀਅਤ ਹੈ ਸਨੇਹਾ ਮਾਂਗਟ ਜਿਸਨੇ ਬਹੁਤ ਹੀ ਛੋਟੀ ਉਮਰ ਵਿੱਚ ਪੰਜਾਬੀ ਇੰਡਸਟਰੀ ਪਾਲੀਵੁੱਡ ਬਾਲੀਵੁੱਡ ਰੇਡੀਓ ਟੀਵੀ ਵਿੱਚ ਆਪਣੀ ਪਛਾਣ ਬਣਾਈ । ਹਾਲਾਂਕਿ ਕਿਸੇ ਵੀ ਕੰਮ ਦੀ ਸ਼ੁਰੂਆਤ ਕਰਨੀ ਏਨੀ ਸੌਖੀ ਨਹੀਂ ਹੁੰਦੀ ਪਰ ਉਸਦਾ ਕਹਿਣਾ ਹੈ ਕਿ ਉਸਦੇ ਮਾਪਿਆਂ ਦੇ ਸਾਥ ਨੇ ਨਾਂ -ਮੁਮਕਿਨ ਕੰਮ ਨੂੰ ਮੁਮਕਿਨ ਬਣਾ ਦਿੱਤਾ । ਅੱਜ ਆਪਣੀ ਸਫਲਤਾ ਦਾ ਕਰੈਡਿਟ ਉਹ ਦਿੰਦੀ ਹੈ ਅਪਣੇ ਪਿਆਰੇ ਮਾਤਾ ਪਿਤਾ ਨੂੰ । ਸ਼ੁਰੂ ਤੋੰ ਹੀ ਉਸਦੇ ਸ਼ੌਂਕ ਅਲੱਗ ਹੀ ਸਨ । ਦਸਵੀਂ ਦੇ ਇਮਤਿਹਾਨ ਤੋਂ ਬਾਅਦ ਉਸਨੇ ਸੰਗੀਤ ਸਿੱਖਣ ਦੀ ਇੱਛਾ ਪ੍ਰਗਟਾਈ । ਪੰਜਾਬੀ ਇੰਡਸਟਰੀ ਤੇ ਬਾਲੀਵੁੱਡ ਇੰਡਸਟ੍ਰੀ ਦੀ ਇੱਕ ਬਹੁਤ ਹੀ ਪ੍ਰਮੁੱਖ ਸ਼ਖਸ਼ੀਅਤ ਨੂੰ ਉਹ ਮਿਲੀ । ਜਿਸਨੇ ਸਨੇਹਾ ਮਾਂਗਟ ਨੂੰ ਬਹੁਤ ਦੁਆਵਾਂ ਤੇ ਪਿਆਰ ਦਿੱਤਾ ਤੇ ਉਸਤੋਂ ਪ੍ਰਭਾਵਿਤ ਹੋ ਕੇ ਸਨੇਹਾ ਮਾਂਗਟ ਨੂੰ ਜ਼ਿੰਦਗੀ ਚ ਕੁਝ ਕਰਨ ਦੀ ਇੱਛਾ ਜਾਗੀ । ਹੁਣ ਸਨੇਹਾ ਦਾ ਮਕਸਦ ਸੀ ਕਿ ਉਹ ਅਜਿਹਾ ਅਲੱਗ ਤਰ੍ਹਾਂ ਦਾ ਕੰਮ ਕਰੇ ਜਿਸ ਨਾਲ ਲੋਕ ਉਸਨੂੰ ਪਹਿਚਾਣ ਸਕਣ । ਮਤਲਬ ਕਿ ਉਹ ਬੋਲੇ ਤੇ ਲੋਕ ਕਹਿਣ " ਇਹ ਤਾਂ ਸਨੇਹਾ ਮਾਂਗਟ ਦੀ ਆਵਾਜ਼ ਹੈ " । ਤੇ ਉਸਨੇ ਹੁਣ ਇਹ ਕਰ ਦਿਖਾਇਆ ਹੈ । ਆਉ ਜਾਣਦੇ ਹਾਂ ਸਨੇਹਾ ਮਾਂਗਟ ਪਾਸੋਂ ਉਸਦੀ ਜ਼ਿੰਦਗੀ ਬਾਰੇ । ਜਦੋਂ ਮੈਂ ਉਸਨੂੰ ਪੁੱਛਿਆ ਕਿ ਤੁਸੀਂ ਆਪਣੇ ਕੈਰੀਅਰ ਦੀ ਸ਼ੁਰੂਆਤ ਕਿਵੇਂ ਕੀਤੀ । ਉਸਦਾ ਜਵਾਬ ਸੀ " ਮੈਨੂੰ ਪਹਿਲਾਂ ਤਾਂ ਸੰਗੀਤ ਦਾ ਬਹੁਤ ਸ਼ੌਂਕ ਸੀ ਤੇ ਫੇਰ ਉਹ ਸ਼ੌਂਕ ਰੇਡੀਓ ਦੇ ਸ਼ੌਂਕ ਚ ਤਬਦੀਲੀ ਹੋ ਗਿਆ । ਮੈਂ ਕਾਲਜ ਦੀ ਪੜ੍ਹਾਈ ਸ਼ੁਰੂ ਕਰਨ ਤੋੰ ਪਹਿਲਾਂ ਜਲੰਧਰ ਦੇ ਮਾਈ ਐਫ ਐਮ ਰੇਡੀਓ ਵਿੱਚ ਇੰਟਰਨਰਸ਼ਿਪ ਕੀਤੀ । ਫੇਰ ਬਾਹਰਵੀਂ ਤੋਂ ਬਾਅਦ ਬੈਚੂਲਰ ਇਨ ਜਰਨਿਲਜ਼ਮ ਚ ਡਿਪਲੋਮਾ ਮਾਸ ਕਮਨੀਕੇਸ਼ਨ ਦੀ ਡਿਗਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਟਾਪ ਰਹਿਕੇ ਪ੍ਰਾਪਤ ਕੀਤੀ । ਮੇਰੇ ਸਾਰੇ ਟੀਚਰਾਂ ਦਾ ਬਹੁਤ ਸਹਿਯੋਗ ਰਿਹਾ ਇਸ ਸਫ਼ਰ ਚ । ਪਿੱਛਲੇ ਅੱਠ ਵਰ੍ਹਿਆਂ ਤੋਂ ਸਨੇਹਾ ਮਾਂਗਟ ਸਬਰੰਗ ਰੇਡੀਓ ਕਨੇਡਾ ਨਾਲ ਜੁੜੀ ਹੈ । ਉਸਦਾ ਮੰਨਣਾ ਹੈ ਕਿ ਸਬਰੰਗ ਰੇਡੀਓ ਨੇ ਮੈਨੂੰ ਪਹਿਚਾਣ ਦਿੱਤੀ । ਉਸਨੇ ਦਸਿਆ ਕਿ ਜੇ ਮੈਂ ਇਸ ਫੀਲਡ ਚ ਨਾ ਹੁੰਦੀ ਤਾਂ ਮੈਂ ਪਲੇ ਬੈਕ ਸਿੰਗਰ ਹੋਣਾ ਸੀ । ਸਨੇਹਾ ਮਾਂਗਟ ਨੇ ਕਨੇਡਾ ਚ ਇਮੀਗ੍ਰੇਸ਼ਨ ਵਿਭਾਗ ਤੇ ਲਾਅ ਆਫ਼ਿਸ ਚ ਕੰਮ ਕੀਤਾ ਫੇਰ ਚੱਕਦੇ ਟੀਵੀ ਕਨੇਡਾ ਚ ਕੰਮ ਕੀਤਾ । ਪੰਜਾਬੀ ਗਾਇਕ ਐਕਟਰ ਡਾਇਰੈਕਟਰ ਮਿਊਜ਼ਿਕ ਡਾਇਰੈਕਟਰ ਐਕਟਰਸ ਸੈਲੀਬ੍ਰਿਟੀ ਸਭ ਦੀ ਇੰਟਰਵਿਊ ਸਨੇਹਾ ਮਾਂਗਟ ਕਰ ਚੁੱਕੀ ਏ ਹੁਣ ਤੱਕ ਜਿਹਨਾਂ ਵਿੱਚ ਅਮਰਿੰਦਰ ਗਿੱਲ ਪ੍ਰੀਤ ਹਰਪਾਲ ਰਵਿੰਦਰ ਗਰੇਵਾਲ ਗੁਰਮੀਤ ਸਿੰਘ ਮਨਰਾਜ ਹੰਸ ਯੁਵਰਾਜ ਹੰਸ ਬੱਬਲ ਰਾਏ ਗਗਨ ਕੋਕਰੀ ਮੁਕਲ ਦੇਵ ਅਰਸ਼ਪ੍ਰੀਤ ਕੌਰ ਅਤੇ ਹੋਰ ਬਹੁਤ । ਸਨੇਹਾ ਮਾਂਗਟ ਦਾ ਕਹਿਣਾ ਹੈ ਕਿ ਸਬਰੰਗ ਰੇਡੀਓ ਕਨੇਡਾ ਤੋਂ ਬਿਨਾਂ ਮੈਂ ਅਧੂਰੀ ਹਾਂ ਆਪਣੇ ਬੌਸ ਰਾਜੇਸ਼ ਅੰਗਰਲ ਜੀ ਦਾ ਉਹ ਬਹੁਤ ਧੰਨਵਾਦ ਕਰਦੀ ਰਹਿੰਦੀ ਐ ਜਿਹਨਾਂ ਦੀ ਬਦੌਲਤ ਅੱਜ ਉਹ ਕਿਸੇ ਪਹਿਚਾਣ ਦੀ ਮੁਥਾਜ਼ ਨਹੀਂ ਰਹੀ । ਸ਼ਾਲਾ ਰੱਬ ਹੋਰ ਤਰੱਕੀਆਂ ਸਨੇਹਾ ਮਾਂਗਟ ਨੂੰ ਬਖਸ਼ੇ । ਪਰਮਜੀਤ ਸਿੰਘ ਰਾਂਣਵਾ

ਮੁੱਖ ਖਬਰਾਂ