ਹਰਿਆਣੇ ਦੇ ਡਿਪਟੀ ਸਪੀਕਰ ਰਣਬੀਰ ਗੰਗਵਾ ਦਾ ਵਿਰੋਧ

ਧਰਮਸ਼ਾਲਾਂ ਦਾ ਉਦਾਘਾਟਨ ਰਣਬੀਰ ਗੰਗਵਾਂ ਦੀ ਥਾਂ ਪਿੰਡ ਦੇ ਚੌਕੀਦਾਰ ਮੰਗੂ ਰਾਮ ਹੱਥੋ ਕਰਵਾਇਆ ਅੰਬਾਲਾ, ( ਕੁਲਵਿੰਦਰ ਸਿੰਘ ਚੰਦੀ) :- ਕਿਸਾਨੀ ਸੰਘਰਸ਼ ਨੂੰ ਲੈ ਕੇ ਹਰਿਆਣੇ ਦੀ ਖੱਟੜ ਸਰਕਾਰ ਖਿਲਾਫ ਕਿਸਾਨਾਂ ਦਾ ਗੁੱਸਾ ਇਸ ਕਦਰ ਵੱਧਦਾ ਜਾ ਰਿਹਾ ਹੈ। ਕਿ ਪੂਰੇ ਹਰਿਆਣਾ ਰਾਜ ਅੰਦਰ ਭਾਜਪਾ ਸਰਕਾਰ ਦਾ ਵਿਰੋਧ ਦਿਨੋ ਦਿਨ ਸਤਵੇਂ ਅਸਮਾਨ ਤੇ ਜਾ ਰਿਹਾ ਹੈ । ਲੋਕਾਂ ਵੱਲੋਂ ਸਰਕਾਰੀ ਰੈਲੀਆ ਅਤੇ ਹੋਰ ਸਮਾਜਿਕ ਕੰਮਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ । ਆਜਿਹਾ ਹੀ ਕੱਲ੍ਹ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੱਲੋਂ ਕੀਤੀ ਜਾਣ ਵਾਲੀ ਰੇਲੀ ਦਾ ਲੋਕਾਂ ਨੇ ਭਾਰੀ ਵਿਰੋਧ ਕੀਤਾ ਪੂਰੇ ਸਮਾਗਮ ਤੇ ਕਿਸਾਨਾਂ ਵੱਲੋੋ ਕਬਜਾ ਕਰ ਲਿਆ । ਹੁਣ ਇੱਕ ਖਬਰ ਹਰਿਆਣਾ ਦੇ ਜਖੋਦ ਖੇੜਾ ਤੋਂ ਸਾਹਮਣੇ ਆਈ ਹੈ । ਜਿਥੇ ਕਿ ਹਰਿਆਣੇ ਦੀ ਬੀਜੇਪੀ ਸਰਕਾਰ ਦੇ ਡਿਪਟੀ ਸਪੀਕਰ ਰਣਬੀਰ ਗੰਗਵਾ ਨੇ ਮੁੱਖ ਮਹਿਮਾਨ ਵਜੋਂ ਜਾਖੋਦ ਖੇੜਾ ਪਿੰਡ ਦੀ ਧਰਮਸ਼ਾਲਾ ਦਾ ਉਦਾਘਾਟਨ ਬਤੌਰ ਡਿਪਟੀ ਸਪੀਕਰ ਅਤੇ ਹਲਕਾ ਵਿਧਾਇਕ ਦੇ ਤੋਰ ਤੇ ਪਹੁੰਚਣਾ ਸੀ । ਪਰ ਲੋਕਾ ਵੱਲੋ ਪਿੰਡ ਦੇ ਕਿਸਾਨਾ ਨੇ ਸਲਾਹ ਕਰਕੇ ਡਿਪਟੀ ਸਪੀਕਰ ਰਣਬੀਰ ਗੰਗਵਾ ਦਾ ਬਾਈਕਾਟ ਕਰਕੇ ਪਿੰਡ ਦੇ ਚੌਕੀਦਾਰ ਮਾੰਗੂ ਰਾਮ ਕੋਲੋ ਧਰਮਸ਼ਾਲਾਂ ਦਾ ਉਦਾਘਾਟਨ ਕਰਵਾਇਆ। ਇਸ ਸਮੇ ਇਲਾਕੇ ਦੇ ਕਿਸਾਨਾਂ ਨੇ ਆਖਿਆ ਕਿ ਖੱਟੜ ਸਰਕਾਰ ਮੋਦੀ ਸਰਕਾਰ ਦੇ ਇਸ਼ਾਰਿਆ 'ਤੇ ਵੱਲਕੇ ਕਿਸਾਨਾਂ ਨਾਲ ਧਰੋਹ ਕਮਾ ਰਹੀ ਹੈ । ਜੋ ਸਾਨੁੰ ਮਨਜੂਰ ਨਹੀ । ਉਨ੍ਹਾ ਆਖਿਆ ਕਿ ਜਿੰਨ੍ਹੀ ਦੇਰ ਤੱਕ ਕੇਂਦਰ ਕਿਸਾਨ ਮਾਰੂ ਕਾਲੇ ਕਾਨੂੰਨ ਰੱਦ ਨਹੀ ਕਰਦੀ ਉਨ੍ਹੀ ਦੇਰ ਤੱਕ ਹਰਿਆਣਾ ਅਤੇ ਕੇਂਦਰ ਸਰਕਾਰ ਦਾ ਹਰ ਥਾਂ ਵਿਰੋਧ ਕੀਤਾ ਜਾਵੇਗਾ 'ਤੇ ਨਾ ਹੀ ਬੀਜੇਪੀ ਦੇ ਲੀਡਰਾਂ ਅਧਿਕਾਰੀਆ ਨੂੰ ਪਿੰਡਾਂ ਸ਼ਹਿਰਾਂ 'ਚ ਵੜਨ ਨਹੀ ਦੇਵਾਗੇ । ਉਸ ਲਈ ਸਾਨੂੰ ਭਾਵੇ ਕੋਈ ਵੀ ਕੁਰਬਾਨੀ ਕਿਉ ਨਾ ਦੇਣੀ ਪੈਵੇ । ਕਿਸਾਨ ਮਜਦੂਰ ਏਕਤਾ ਜਿੰਦਾਬਾਦ।

ਮੁੱਖ ਖਬਰਾਂ