CM ਖੱਟਰ ਦੇ ਬਿਆਨ 'ਤੇ ਗੁਰਨਾਮ ਸਿੰਘ ਚਾੜੂਨੀ ਦਾ ਪਲਟਵਾਰ ਕਿਹਾਕਿ ਹਮਲੇ ਦੇ ਅੱਗੇ ਪਿੱਛੇ ਮੈ ਹਾਂ ਦੇ ਦਿਉ ਇੱਕ ਹੋਰ ਪਰਚਾ

ਸਿੰਘੂ ਬਾਰਡਰ, (ਕੁਲਵਿੰਦਰ ਸਿੰਘ ਚੰਦੀ) :- ਬੀਤੇ ਕੱਲ੍ਹ ਕਰਨਾਲ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰੈਲੀ ਦਾ ਕਿਸਾਨਾਂ ਨੇ ਜੋ ਜਲੂਸ ਕੱਢਿਆ । ਉਸ ਸਬੰਧੀ ਮੁੱਖ ਮੰਤਰੀ ਮਨੋਹਰ ਖੱਟਰ ਨੇ ਪ੍ਰੈਸ ਕਾਨਫਰੈਂਸ ਕਰ ਇਲਜਾਮ ਲਾਇਆ ਕਿ ਇਸ ਵਾਪਰੇ ਘਟਨਾਂ ਕ੍ਰਮ ਪਿੱਛੇ ਅਤੇ ਵਿਰੋਧ ਦੇ ਪਿੱਛੇ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦਾ ਪ੍ਰਧਾਨ ਗੁਰਨਾਮ ਸਿੰਘ ਚੰਡੂਨੀ ਦਾ ਪੂਰਾ ਪੂਰਾ ਹੱਥ ਅਤੇ ਇਹ ਸਭ ਕੁਝ ਨਾਲ ਜਿਥੇ ਸਮਾਜ ਵਿਰੋਧੀ ਅਨਸਰ ਗਲਤ ਕੰਮਾਂ ਕਰਨਗੇ ਜਿਸ ਨਾਲ ਸਾਡੀ ਭਾਈਚਾਰਕ ਸਾਝ 'ਤੇ ਗਲਤ ਅਸਰ ਪਵੇਗਾ । ਇਸ ਬਿਆਨ 'ਤੇ ਟਿੱਪਣੀ ਕਰਦਿਆ ਭਾਰਤੀ ਕਿਸਾਨ ਯੂਨੀਅਨ ਚਾੜੂਨੀ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚਾੜੁਨੀ ਨੇ ਕਰਦਿਆ ਖੱਟਰ ਨੂੰ ਦੋ ਟੱਕ ਆਖਿਅਾ ਕਿ ਖੱਟਰ ਸਾਹਿਬ ਤੁਸੀ ਗਲਤ ਆਖ ਰਹੇ ਹੋ ਕਿ ਕਰਨਾਲ ਰੈਲੀ 'ਤੇ ਹਮਲੇ ਪਿਛੇ ਚਾੜੂਨੀ ਹੈ ਜਵਾਬ ਦਿੱਤਾ ਕਿ ਖੱਟਰ ਗ਼ਲਤ ਕਹਿੰਦਾ ਉਹ ਇਸ ਵਿਰੋਧ ਦੇ ਪਿੱਛੇ ਨਹੀਂ ਸਗੋਂ ਅੱਗੇ ਹੈ ਅੱਗੇ,,ਉਹਨਾਂ ਕਿਹਾ ਹਾਂ ਮੈਂ ਕਿਹਾ ਸੀ ਖੱਟਰ ਦਾ ਜਹਾਜ ਲੈਂਡ ਨਹੀਂ ਹੋਣਾ ਚਾਹੀਦਾ,,ਉਹਨਾਂ ਕਿਹਾ ਮੇਰੇ ਤੇ ਪਹਿਲਾਂ ਹੀ ਦਸ 307 ਦੇ ਪਰਚੇ ਨੇ ਇੱਕ ਹੋਰ ਕਰ ਲਓ। ਪਰ ਮੈਂ ਕਿਸਾਨੀ ਸੰਘਰਸ਼ ਲੜ ਰਹੇ ਹਰ ਕਿਸਾਨ ਨਾਲ ਖੜ੍ਹਾ ਹੈ । ਉਨ੍ਹੀ ਦੇਰ ਤੱਕ ਬੀਜੇਪੀ ਦਾ ਵਿਰੋਧ ਕਰਦੇ ਰਹਾਗੇ ਜਿਨ੍ਹੀ ਦੇਰ ਤੱਕ ਕਾਲੇ ਕਾਨੂੰਨ ਰੱਦ ਕੀਤੇ ਜਾਦੇ ਵਿਰੋਧ ਜਾਰੀ ਰਹੇਗਾ।

ਮੁੱਖ ਖਬਰਾਂ