ਸੰਯੁਕਤ ਕਿਸਾਨ ਮੋਰਚੇ ਵੱਲੋਂ ਹਰਜੀਤ ਗਰੇਵਾਲ ਤੇ ਸੁਰਜੀਤ ਜਿਆਣੀ ਦਾ ਮੁਕੰਮਲ ਬਾਈਕਾਟ,

ਪਿੰਡਾ ਨਹੀ ਦਿੱਤਾ ਜਾਵੇਗਾ ਵੜ੍ਹਨ ਦਿੱਲੀ, (ਕੁਲਵਿੰਦਰ ਸਿੰਘ ਚੰਦੀ) :- ਕਿਸਾਨੀ ਅੰਦੋਲਨ ਦੌਰਾਨ ਕਿਸਾਨ ਜਥੇਬੰਦੀਆ ਅਤੇ ਕਿਸਾਨਾ ਵਿਰੁੱਧ ਸਭ ਤੋਂ ਵੱਧ ਜ਼ਹਿਰ ਉਗੱਲਣ ਵਾਲੇ ਬੀਜੇਪੀ ਦੇ ਪੰਜਾਬ ਤੋਂ ਆਗੂ ਹਰਜੀਤ ਗਰੇਵਾਲ ਤੇ ਸੁਰਜੀਤ ਜਿਆਣੀ ਦਾ ਸਮਾਜਿਕ ਬਾਈਕਾਟ ਤੇ ਪੰਜਾਬ 'ਚ ਦਾਖਲ ਹੋਣ ਤੇ ਵਿਰੋਧ ਦਾ ਐਲਾਨ ਕਰਦਿਆ ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੁ ਅਤੇ ਕਿਸਾਨ ਜਥੇਬੰਦੀਆ ਅੰਦਰ ਖਾਸ ਰੁਤਬਾ ਰੱਖਣ ਵਾਲੇ ਬਲਬੀਰ ਸਿੰਘ ਰਾਜੇਵਾਲ, ਬੂਟਾ ਸਿੰਘ ਬੁਰਜ਼ਗਿੱਲ, ਮਨਜੀਤ ਸਿੰਘ ਧੁਨੇਰ ਅਤੇ ਬਲਦੇਵ ਸਿੰਘ ਭਾਈਰੂਪਾ ਨੇ ਕਿਹਾਕਿ ਉਕਤ ਦੋਵੇ ਆਗੂ ਆਪਣੇ ਆਪ ਨੁੰ ਪੰਜਾਬੀ ਵੀ ਅਤੇ ਕਿਸਾਨ ਵੀ ਅਖਵਾੳੁਦੇ ਪਰ ਬੋਲੀ ਮੋਦੀਕਿਆ ਦੀ ਬੋਲਦੇ ਹਨ। ਅਸੀ ਇਨ੍ਹਾਂ ਦੋਵਾਂ ਆਗੂਆ ਨੂੰ ਬਹੁਤ ਦੇਰ ਤੋਂ ਦੇਖ ਰਹੇ ਹਾ ਪਰ ਇਨ੍ਹਾ ਦੀਆ ਕਿਸਾਨੀ ਅੰਦੋਲਨ ਪ੍ਰਤੀ ਗਲਤ ਧਾਰਨਾ ਹੈ ਵਾਰ ਵਾਰ ਕੇਂਦਰ ਨਾਲ ਮੀਟਿੰਗ ਕਰਕੇ ਕਿਸਾਨ ਜਥੇਬੰਦੀਆ ਵਿਰੁੱਧ ਗਲਤ ਪ੍ਰਚਾਰ ਕਰਨ ਸਮੁੱਚੀਆ ਕਿਸਾਨ ਜਥੇਬੰਦੀਆ ਅਤੇ ਸੰਯੁਕਤ ਕਿਸਾਨ ਮੋਰਚਾ ਨੇ ਇਹ ਫੈਸਲਾ ਕੀਤਾ ਹੈ । ਕਿ ਹਰਜੀਤ ਗਰੇਵਾਲ ਅਤੇ ਸੁਰਜੀਤ ਜਿਆਣੀ ਦਾ ਮੁਕੰਮਲ ਤੌਰ 'ਤੇ ਬਾਈਕਾਟ ਕਰਕੇ ਇਨ੍ਹਾ ਨੁੰ ਪੰਜਾਬ 'ਚ ਨਹੀ ਵੜ੍ਹਨ ਦਿੱਤਾ ਜਾਵੇਗਾ । ਉਕਤ ਆਗੁਆ ਨੇ ਕਿਹਾ ਕਿ ਜਿੰਨ੍ਹੀ ਦੇਰ ਤੱਕ ਕਾਲੇ ਕਾਨੂੰਨ ਵਾਪਸ ਨਹੀ ਲੈਦੀ ਮੋਦੀ ਸਰਕਾਰ ਉਨ੍ਹਾ ਸਮਾ ਭਾਜਪਾ ਆਗੂਆ ਦਾ ਵਿਰੋਧ ਬਰਕਰਾਰ ਰਹੇਗਾ।

ਮੁੱਖ ਖਬਰਾਂ