ਨਸ਼ੇ ਦੀ ਭੇਟ ਚੜ੍ਹਿਆ ਮੰਡੀ ਮੁੱਲਾਪੁਰ ਦਾ 22 ਸਾਲਾਂ ਨੌਜਵਾਨ

ਪਿਤਾ ਨੇ ਰੋ ਰੋ ਕੇ ਦੱਸੀ ਦਾਸਤਾਨ ਮੁੱਲਾਂਪੁਰ ਦਾਖਾ (ਸੰਜੀਵ ਮੁੱਲਾਪੁਰ) ਪੰਜਾਬ ਸਰਕਾਰ ਵੱਲੋਂ ਨਸ਼ੇ ਰੋਕਣ ਦੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਪੁਲਿਸ ਪ੍ਰਸ਼ਾਸਨ ਆਪਣੇ ਅਫਸਰਾਂ ਦੀ ਨਸ਼ੇ ਰੋਕਣ ਲਈ ਪਿੱਠ ਥਾਪੜ ਰਿਹਾ ਹੈ। ਪਰ ਜਮੀਨ ਪੱਧਰ ’ਤੇ ਹਕੀਕਤ ਕੁੱਝ ਹੋਰ ਹੀ ਹੈ। ਅਜਿਹੀ ਮੰਦਭਾਗੀ ਖ਼ਬਰ ਅੱਜ ਮੁੱਲਾਂਪੁਰ ਦਾਖਾ ਅੰਦਰ ਦੇਖਣ ਨੂੰ ਮਿਲੀ ਜਿੱਥੇ 22 ਸਾਲਾਂ ਨੌਜਵਾਨ ਗੱਭਰੂ ਨਸ਼ੇ ਦੀ ਭੇਟ ਚੜ੍ਹ ਗਿਆ ਹੈ। ਨੌਜਵਾਨ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਲੈ ਕੇ ਗਏ ਤਾਂ ਉਹ ਪਹਿਲਾ ਹੀ ਦਮ ਤੋੜ ਚੁੱਕਾ ਸੀ। ਡਾਕਟਰਾਂ ਨੇ ਵੀ ਉਸਨੂੰ ਮਿ੍ਤਕ ਕਰਾਰ ਦੇ ਦਿੱਤਾ। ਜਿਸਦੀ ਪਛਾਣ ਇੰਦਰਜੀਤ ਸਿੰਘ ਉਰਫ ਨਿੱਕੂ ਪੁੱਤਰ ਮੋਹਣ ਸਿੰਘ ਵਾਸੀ ਮੰਡੀ ਮੁੱਲਾਂਪੁਰ ਦਾਖਾ ਦੇ ਵਾਰਡ ਨੰਬਰ 06 ਵਜੋਂ ਹੋਈ। ਮਿ੍ਤਕ ਨੌਜਵਾਨ ਦੇ ਪਿਤਾ ਮੋਹਣ ਸਿੰਘ ਨੇ ਰੋਂਦੇ-ਕੁਰਲਾਉਂਦੇ ਦੱਸਿਆ ਕਿ ਉਸਦਾ ਲੜਕਾ ਅਕਸਰ ਹੀ ਨਸ਼ੇੜੀ ਨੌਜਵਾਨਾਂ ਦੀ ਸੰਗਤ ਕਰਦਾ ਸੀ, ੳਸਨੂੰ ਬਹੁਤ ਰੋਕਿਆ ਪਰ ਉਹ ਨਹੀ ਰੁਕਿਆ। ਅੱਜ ਵੀ ਉਸਨੇ ਕੋਈ ਨਸ਼ੀਲਾ ਪਦਾਰਥ ਨਸ਼ੇ ਦੇ ਰੂਪ ਵਿੱਚ ਲੈ ਕੇ ਆਪਣੀ ਜੀਵਨ ਲੀਲਾਂ ਸਮਾਪਤ ਕਰ ਲਈ। ਉਸਨੇ ਭਰੇ ਮਨ ਨਾਲ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੂਬੇ ਅੰਦਰ ਨਸ਼ੀਲੇ ਪਦਾਰਥ ਰੋਕੇ ਜਾਣ ਨਹੀ ਤਾਂ ਘਰ-ਘਰ ਸੱਥਰ ਵਿਛ ਜਾਣਗੇ ਤੇ ਨੌਜਵਾਨਾਂ ਦੀ ਅਰਥੀਆਂ ਸਿਵਿਆਂ ਦੇ ਰਾਹ ਪੈਣਗੀਆ।

ਮੁੱਖ ਖਬਰਾਂ