ਈਸਾਈ ਧਰਮ ਦੇ ਗੁਰੂ ਪੋਪ ਫਰਾਂਸਿਸ ਵਲੋਂ ਸਭ ਨੂੰ ਅਪੀਲ ਕਿ ਕੋਰੋਨਾ ਵੈਕਸੀਨ ਦਾ ਟੀਕਾ ਜ਼ਰੂਰ ਲਗਵਾਓ"

ਮਿਲਾਨ ਇਟਲੀ (ਦਲਜੀਤ ਮੱਕੜ) ਚੀਨ ਦੇ ਵੂਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਦੇ ਪ੍ਰਕੋਪ ਨੇ ਮੌਜੂਦਾ ਦੌਰ ਵਿੱਚ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ ,ਇਸ ਮਹਾਂਮਾਰੀ ਦੇ ਕਾਰਨ ਪੂਰੀ ਦੁਨੀਆ ਨੂੰ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ,ਪਰ ਹੁਣ ਦੁਨੀਆਂ ਦੀਆਂ ਪ੍ਰਸਿੱਧ ਮੈਡੀਕਲ ਕੰਪਨੀਆਂ ਵੱਲੋਂ ਬਹੁਤ ਹੀ ਜਿਦੋ ਜਹਿਦ ਮਗਰੋ ਇਸ ਮਹਾਂਮਾਰੀ ਦੇ ਪ੍ਰਕੋਪ ਤੋਂ ਬਚਣ ਲਈ ਐਂਟੀ ਕੋਰੋਨਾ ਵੈਕਸੀਨ ਨੂੰ ਬਣਾ ਕੇ ਮਿਸਾਲ ਪੈਦਾ ਕੀਤੀ ਗਈ ਹੈ ਇਸ ਵੈਕਸੀਨ ਦਾ ਟੀਕਾਕਰਨ ਇਟਲੀ ਵਿੱਚ 27 ਦਸੰਬਰ ਤੋਂ ਸ਼ੁਰੂ ਹੋ ਚੁੱਕਾ ਹੈ ਜਿਸ ਦੇ ਸੰਬੰਧ ਵਿੱਚ ਈਸਾਈ ਧਰਮ ਦੇ ਗੁਰੂ ਜੋ ਵੈਟੀਕਨ ਸਿਟੀ ਵਿੱਚ ਰਹਿੰਦੇ ਹਨ ਉਨ੍ਹਾਂ ਵਲੋਂ ਲੋਕਾਂ ਨੂੰ ਇਸ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਟੀਕਾ ਲਗਾਉਣ ਲਈ ਅਪੀਲ ਕੀਤੀ ਗਈ ਹੈ ਇਟਲੀ ਦੇ ਮੀਡੀਆ ਨਾਲ ਹੋਈ ਇੱਕ ਇੰਟਰਵਿਊ ਵਿੱਚ ਈਸਾਈ ਧਰਮ ਦੇ ਗੁਰੂ ਪੋਪ ਫਰਾਂਸਿਸ ਨੇ ਕਿਹਾ ਹੈ ਕਿ ਮੈ ਖੁਦ ਇਸ ਵੈਕਸੀਨ ਦਾ ਟੀਕਾ ਜ਼ਰੂਰ ਲਗਵਾਂਗਾ ਉਨ੍ਹਾਂ ਨੇ ਆਮ ਲੋਕਾਂ ਨੂੰ ਵੀ ਆਪਣੇ ਸੰਦੇਸ਼ ਵਿੱਚ ਕਿਹਾ ਹੈ ਕਿ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਅਤੇ ਨੈਤਿਕ ਜ਼ਿੰਮੇਵਾਰੀ ਸਮਝ ਦੇ ਹੋਏ ਸਾਨੂੰ ਸਾਰਿਆਂ ਇਸ ਵੈਕਸੀਨ ਦਾ ਟੀਕਾ ਲਗਵਾਉਣਾ ਚਾਹੀਦਾ ਹੈ

ਮੁੱਖ ਖਬਰਾਂ