ਕਿਸਾਨ ਮਹਾਂ ਪੰਚਾਇਤ ਵਿਚ ਤੋੜਫੋੜ ਕਰਨ ਦੇ ਦੋਸ਼ ਹੇਠ 900 ਲੋਕਾਂ 'ਤੇ ਮਾਮਲਾ ਦਰਜ

ਕਰਨਾਲ :- ਪੁਲਿਸ ਨੇ ਭਾਜਪਾ ਵਲੋ ਪਿੰਡ ਕੈਮਲਾ ਵਿਖੇ ਬੀਤੇ ਕਲ ਆਯੋਜਿਤ ਕੀਤੀ ਗਈ ਕਿਸਾਨ ਮਹਾਂ ਪੰਚਾਇਤ ਵਿਚ ਤੋੜਫੋੜ ਕਰਨ ਸਮੇਤ ਹੋ ਕਈ ਧਾਰਾਵਾਂ ਹੇਠ 900 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਪ੍ਰਧਾਨ ਸ. ਗੁਰਨਾਮ ਸਿੰਘ ਚਢੂਨੀ ਸਮੇਤ 71 ਲੋਕਾਂ ਨੂੰ ਨਾਮਜ਼ਦ ਕਤਾ ਗਿਆ ਹੈ। ਦੱਸਣਯੋਗ ਹੈ ਕਿ ਉਕਤ ਕਿਸਾਨ ਮਹਾਂ ਪੰਚਾਇਤ ਵਿਚ ਮੁਖ ਮੰਤਰੀ ਮਨੋਹਰ ਲਾਲ ਸਮੇਤ ਭਾਜਪਾ ਦੇ ਸੂਬਾਈ ਪ੍ਰਧਾਨ ਓਮ ਪ੍ਰਕਾਸ਼ ਧਨਖੜ ਅਤੇ ਹੋਰ ਕਈ ਮੰਤਰੀਆਂ ਅਤੇ ਭਾਜਪਾ ਆਗੂਆਂ ਨੇ ਸ਼ਾਮਿਲ ਹੋਣਾ ਸੀ ਪਰ ਕਿਸਾਨਾਂ ਵਲੋ ਕਾਲੀਆਂ ਝੰਡੀਆਂ ਸਮੇਤ ਕੀਤੀ ਗਏ ਇਕ ਜ਼ੋਰਦਾਰ ਪ੍ਰਦਰਸ਼ਨ ਅਤੇ ਮੁੱਖਮੰਤਰੀ ਮਨੋਹਰ ਲਾਲ ਦੇ ਹੈਲੀਕਾਪਟਰ ਨੂੰ ਉਤਾਰਨ ਲਈ ਬਣਾਏ ਗਏ ਹੈਲੀਪੈਡ ਤਕ ਨੂੰ ਤੋੜ ਦਿਤੇ ਜਾਣ ਕਾਰਨ ਮੁਖ ਮੰਤਰੀ ਮਨੋਹਰ ਲਾਲ ਇਸ ਪ੍ਰੋਗਰਾਮ ਵਿਚ ਸ਼ਾਮਿਲ ਨਹੀ ਹੋ ਸਕੇ ਸਨ ਅਤੇ ਪ੍ਰਦਰਸ਼ਨਕਾਰੀਆਂ ਦੇ ਪੰਡਾਲ ਵਿਚ ਵੀ ਪਹੁੰਚ ਜਾਣ ਤੋ ਬਾਅਦ ਭਾਜਪਾ ਆਗੂ ਅਤੇ ਮੰਤਰੀਆਂ ਸਮੇਤ ਪੰਡਾਲ ਵਿਚ ਬੈਠੇ ਲੋਕ ਵੀ ਉੱਥੋਂ ਖਿਸਕ ਗਏ ਸਨ।

ਮੁੱਖ ਖਬਰਾਂ