ਇੱਕ ਹੋਰ ਕਿਸਾਨ ਚੜ੍ਹਿਆ ਸੰਘਰਸ਼ ਦੀ ਭੇਟ , ਪਿੰਡ ਅਬੁਲ ਖੁਰਾਣਾ ਹਰਪਿੰਦਰ ਸਿੰਘ ਉਰਫ ਨੀਟੂ ਨੇ ਤੋੜਿਆ ਦਮ

ਸ੍ਰੀ ਮੁਕਤਸਰ ਸਾਹਿਬ, (ਕੁਲਵਿੰਦਰ ਸਿੰਘ ਚੰਦੀ) :- ਮੋਦੀ ਸਰਕਾਰ ਹਾਲੇ ਪਤਾ ਨੀ ਕਿੰਨ੍ਹੇ ਕੁ ਕਿਸਾਨਾਂ ਦੇ ਖੂਨ ਦੀ ਪਿਆਸੀ ਹੈ । ਆਏ ਦਿਨ ਕੋਈ ਨਾ ਕੋਈ ਕਿਸਾਨ ਮਜ਼ਦੂਰ ਇਸ ਨਿਕੱਮੀ ਸਰਕਾਰ ਵੱਲੋਂ ਬਣਾਏ ਖੇਤੀ ਵਿਰੁੱਧ ਕਾਲੇ ਕਾਨੂੰਨਾ ਦੀ ਬਲੀ ਚੜ੍ਹ ਰਿਹਾ ਹੈ । ਹੁਣ ਤੱਕ ਕਰੀਬ 100 ਦੇ ਨੇੜੇ ਤੇੜੇ ਕਿਸਾਨ ਇਸ ਸੰਘਰਸ਼ ਵਿੱਚ ਆਪਣੀਆ ਜਾਨਾ ਕੁਰਬਾਨ ਕਰਕੇ ਕਿਸਾਨ ਸ਼ਹੀਦਾ ਦੀ ਲਿਸਟ ਵਿੱਚ ਆਪਣਾ ਨਾਨ ਦਰਜ ਕਰਵਾ ਚੁੱਕੇ ਹਨ । ਪਰ ਇਹ ਸਿਲਸਿਲਾ ਲਗਾਤਾਰ ਵੱਧ ਰਿਹਾ ਹੈ । ਪਰ ਸਰਕਾਰ ਤੇ ਇਸ ਦਾ ਕੋਈ ਅਸਰ ਦਿਖਾਈ ਨਹੀ ਦੇ ਰਿਹਾ । ਇਸੇ ਸ਼ਹੀਦਾ ਦੀ ਲਿਸਟ ਵਿੱਚ ਇੱਕ ਨਾਮ ਹਰਪਿੰਦਰ ਸਿੰਘ ਨੀਟੂ ਹੋਰ ਜੁੜ੍ਹ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਹਰਪਿੰਦਰ ਸਿੰਘ ਉਰਫ ਨੀਟੂ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਅਬੁਲ ਖੁਰਾਣਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੋ ਕਿ ਲੰਬਾ ਸਮਾਂ ਕਿਸਾਨ ਅੰਦੋਲਨ ਦਿੱਲੀ ਵਿਖੇ ਹਾਜ਼ਰੀ ਭਰਦੇ ਹੋਏ ਪਿਛਲੇ ਕੁਝ ਦਿਨਾਂ ਤੋ ਉਥੇ ਸਖਤ ਬਿਮਾਰ ਹੋ ਗਏ ਸਨ । ਉਥੋ ਲਿਆ ਕੇ ਉਨ੍ਹਾ ਦਾ ਇਲਾਜ਼ ਇਥੇ ਚੱਲ ਰਿਹਾ ਸੀ ਇਲਾਜ ਦੌਰਾਨ ਕਿਸਾਨ ਵੀਰ ਅਕਾਲ ਚਲਾਣਾ ਕਰ ਗਏ। ਮ੍ਰਿਤਕ ਕਿਸਾਨ ਹਰਪਿੰਦਰ ਸਿੰਘ ਉਰਫ ਨੀਟੂ ਭਾਰਤੀ ਕਿਸਾਨ ਯੂਨੀਅਨ ਕਾਦੀਆ ਦਾ ਸਰਗਰਮ ਮੈਬਰ ਸੀ ਤੇ ਪਹਿਲਾਂ ਪੰਜਾਬ ਅਤੇ ਫਿਰ ਦਿੱਲੀ ਦੇ ਸੰਘਰਸ਼ 'ਚ ਲਗਾਤਾਰ ਹਾਜ਼ਰ ਰਿਹਾ । ਕਿਸਾਨ ਯੂਨੀਅਨ ਵੱਲੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਨਾਲ ਦੁੱਖ ਸਾਝਾ ਕਰਦਿਆ ਯੂਨੀਅਨ ਵੱਲੋਂ ਸਰਕਾਰ ਪਾਸੋ ਪਰਿਵਾਰ ਲਈ ਇੱਕ ਮੈਬਰ ਨੂੰ ਨੌਕਰੀ ਅਤੇ 10 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ।

ਮੁੱਖ ਖਬਰਾਂ