9ਵੇਂ ਗੇੜ ਦੀ ਸਰਕਾਰ ਨਾਲ ਅੱਜ ਦੀ ਮੀਟਿੰਗ ਫਿਰ ਰਹੀ ਬੇਸਿੱਟਾ

19 ਜਨਵਰੀ ਨੂੰ ਸਰਕਾਰ ਨੇ ਫਿਰ ਸੱਦੀ ਅਗਲੀ ਮੀਟਿੰਗ ਮੀਟਿੰਗ 'ਚ ਪੱਤਰਕਾਰਾਂ, ਟਰੲਸਪੋਟਰਾਂ, ਬਿਜਨੈਸਮੈਨਾਂ ਨੂੰ NIA ਰਾਹੀ ਜਾਂਚ ਦੇ ਨਾ ਤੇ ਤੰਗ ਕਰਵਾਉਣ ਦਾ ਮਾਮਲਾ ਰਿਹਾ ਭਾਰੂ ਦਿੱਲੀ, ( ਕੁਲਵਿੰਦਰ ਸਿੰਘ ਚੰਦੀ) :- ਕਿਸਾਨ ਜਥੇਬੰਦੀਅਾ ਅਤੇ ਸਰਕਾਰ ਦੁਰਮਿਆਨ 9 ਵੇਂ ਗੇੜ ਦੀ ਮੀਟਿੰਗ ਪਹਿਲਾਂ ਵਾਲੀਆ ਮੀਟਿੰਗਾਂ ਵਾਗ ਬੇਸਿੱਟਾ ਹੀ ਰਹੀ । ਕਰੀਬ ਬਾਰ੍ਹਾ ਵਜੇ ਸ਼ੁਰੂ ਹੋਈ ਮੀਟਿੰਗ ਵਿੱਚ ਕਿਸਾਨ ਜਥੇਬੰਦੀਅਾ ਵੱਲੋਂ ਦਿੱਤੇ ਪ੍ਰਸਤਾਵ ਮੁਤਾਬਿਕ ਤਿੰਨੋ ਕਾਨੂੰਨ ਰੱਦ ਕਰਨ ਤੇ ਹੀ ਗੱਲ ਅੜ੍ਹ ਗੲੀ । ਖੇਤੀ ਮੰਤਰੀ ਨਾਰੇਂਦਰ ਤੋਮਰ ਵੱਲੋ ਕਿਸਾਨਾਂ ਨੂੰ ਕਾਨੂੰਨਾਂ 'ਚ ਸੋਧ ਕਰਨ ਦੀ ਗੱਲ ਆਖੀ ਗਈ । ਪਰ ਕਿਸਾਨ ਜਥੇਬੰਦੀਆ ਵੱਲੋ ਦੋ ਟੁੱਕ ਗੱਲ ਕਰਦਿਆ ਇਹੀ ਆਖਿਆ ਗਿਆ ਕਿ ਪਹਿਲਾ ਤਿੰਨੋ ਕਾਨੂੰਨ ਰੱਦ ਕਰੋ ਫਿਰ ਐਮ ਅੈਸ ਸੀ ਸਮੇਤ ਹੋਰ ਗੱਲ ਕਰਾਗੇ । ਪਰ ਸਰਕਾਰ ਵੱਲੋਂ ਕੋਈ ਹੰਗਾਰਾ ਨਾ ਮਿਲਣ ਤੇ ਸਰਕਾਰ ਨੇ ਫਿਰ 19 ਜਨਵਰੀ ਨੂੰ ਮੀਟਿੰਗ ਕਰਨ ਦੀ ਗੱਲ ਆਖ ਮੀਟਿੰਗ ਖਤਮ ਕਰ ਦਿੱਤੀ । ਮੀਟਿੰਗ ਤੋਂ ਬਾਹਰ ਆਉਦਿਆ ਕਿਸਾਨ ਆਗੂ ਬੂਟਾ ਸਿੰਘ ਬੁਰਜ਼ਗਿੱਲ ਅਤੇ ਜਗਮੋਹਣ ਸਿੰਘ ਨੇ ਆਖਿਆ ਕਿ ਸਰਕਾਰ ਸਿਰਫ 26 ਜਨਵਰੀ ਨੂੰ ਕਿਸਾਨ ਜਥੇਬੰਦੀਆ ਦੇ ਐਲਾਨ ਤੋ ਘਬਰਾਈ ਹੋਣ ਕਰਕੇ ਸਿਰਫ ਸੋਧਾ ਸਮੇਤ ਕਾਨੂੰਨਾਂ ਦੀਆ ਗੱਲ ਲਮਕਾ ਰਹੀ ਹੈ ਹੋਰ ਕੁਝ ਨਹੀ । ਪੱਤਰਕਾਰਾ ਨਾਲ ਗੱਲਬਾਤ ਕਰਦਿਆ ਉਕਤ ਕਿਸਾਨ ਆਗੂਆ ਨੇ ਆਖਿਆ ਕਿ ਸਰਕਾਰ ਕਿਸਾਨ ਅੰਦੋਲਨ ਨੂੰ ਦਬਾਉਣ ਖਾਤਰ NIA ਜਾਂਚ ਏਜੰਸੀ ਰਾਹੀ ਕੁਝ ਚੈਨਲਾ ਦੇ ਪੱਤਰਕਾਰ, ਟਰਾਸਪੋਟਰਾਂ, ਬਿਜਨੈਸਮੈਨਾਂ ਤੇ ਗਾਇਕਾਂ ਨੂੰ ਸੰਮਣ ਭੇਜ ਕੇ ਪੁੱਛਗਿੱਛ ਰਾਹੀ ਅੰਦੋਲਨ ਨੂੰ ਦੁਬਾਉਣਾ ਚਹੁੰਦੀ ਹੈ ਪਰ ਇਹ ਸਭ ਕੁਝ ਉਪੱਰ ਕਿਸਾਨ ਜਥੇਬੰਦੀਆ ਦੀ ਪੂਰੀ ਨਜ਼ਰ ਹੈ ਤੇ ਕਿਸਾਨ ਜਥੇਬੰਦੀਆ ਨੇ ਮੀਟਿੰਗ 'ਚ ਵੀ ਮੰਤਰੀ ਤੋਮਰ ਨੂੰ ਇਸ ਤੋ ਜਾਣੂ ਕਰਵਾਕੇ ਇਹ ਸਭ ਬੰਦ ਕਰਵਾਉਣ ਬਾਰੇ ਆਖਿਆ ਹੈ । ਉਨ੍ਹਾਂ ਆਖਿਆ ਕਿ ਜੇਕਰ ਸਰਕਾਰ ਨੇ ਜਾਂਚ ਏਜੰਸੀ NIA ਤੋ ਲੋਕਾਂ ਨੂੰ ਤੰਗ ਕਰਾਉਣੋ ਨਾ ਹਟੀ ਤਾ ਅਸੀ ਸੀਨੀਅਰ ਵਕੀਲਾ ਰਾਹੀ ਅਦਾਲਤ 'ਚ ਜਾਵਾਗੇ । ਪਰ ਜਿਹੜਾ ਵੀ ਕਿਸਾਨੀ ਅੰਦੋਲਨ 'ਚ ਕਿਸਾਨਾਂ ਨਾਲ ਖੜ੍ਹਾ ਹੈ । ਜਥੇਬੰਦੀਆ ਵੀ ਉਨ੍ਹਾਂ ਨਾਲ ਡਟਕੇ ਖੜ੍ਹਨਗੀਆ ।

ਮੁੱਖ ਖਬਰਾਂ