ਅਡਾਨੀਆ ਦੀ ਖੁਸ਼ਕਬੰਦਰਗਾਹ ਤੇ ਪਹੁੰਚਿਆ ਟਰੈਕਟਰ ਮਾਰਚ

ਡੇਹਲੋ-15 ਜਨਵਰੀ : ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਕਿਲ੍ਹਾ ਰਾਏਪੁਰ ਵਿਖੇ ਅਡਾਨੀਆ ਦੀ ਖੁਸਕਬੰਦਰਗਾਹ ਤੇ ਘਿਰਾਓ ਕਰੀ ਬੈਠੇ ਸੰਘਰਸ਼ਸ਼ੀਲ ਕਿਰਤੀ ਕਿਸਾਨਾਂ ਕੋਲ ਅੱਜ ਇਲਾਕੇ ਦੇ ਪਿੰਡਾਂ ਵਿੱਚੋਂ ਚਲੇ ਹੋਏ ਟਰੈਕਟਰ ਮਾਰਚ ਕਰਕੇ ਪਹੁੰਚੇ। ਇਸ ਟਰੈਕਟਰ ਮਾਰਚ ਦਾ ਪ੍ਰਬੰਧ ਜਗਦੇਵ ਸਿੰਘ, ਸੁਰਜੀਤ ਸਿੰਘ ਸੀਤੀ, ਜਗਵਿੰਦਰ ਸਿੰਘ ਰਾਜੂ, ਸਿਕੰਦਰ ਸਿੰਘ ਤੇ ਚਰਨਜੀਤ ਸਿੰਘ, ਅਰਵਿੰਦਰ ਸਿੰਘ ਰਾਗੀ ( ਸਾਰੇ ਹਿਮਾਯੂਪੁੱਰ) ਵੱਲੋਂ ਕੀਤਾ ਗਿਆ ਸੀ। ਟਰੈਕਟਰ ਮਾਰਚ ਖੇੜੀ, ਝਮੇੜੀ, ਧਾਦਰਾ, ਕੈਡ, ਸ਼ਰੀਂਹ, ਸਾਇਆ, ਡੇਹਲੋ ਤੋਂ ਬਾਅਦ ਕਿਲ੍ਹਾ ਰਾਏਪੁਰ ਵਿਖੇ ਖੁਸਕਬੰਦਰਗਾਹ ਤੇ ਪਹੁੰਚਿਆ ਸੀ। ਕਿਲ੍ਹਾ ਰਾਏਪੁਰ ਦੇ ਧਰਨੇ ਦੀ ਪ੍ਰਧਾਨਗੀ ਰਜਿੰਦਰ ਕੌਰ, ਰਣਜੀਤ ਕੌਰ, ਅਵਤਾਰ ਕੌਰ, ਕੁਲਜੀਤ ਕੌਰ ਨੇ ਕੀਤੀ। ਇਸ ਮੌਕੇ ਤੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੌਹੀ ਨੇ ਆਖਿਆ ਕਿ ਅੱਜ ਦੇ ਟਰੈਕਟਰ ਮਾਰਚ ਨੇ ਦੱਸ ਦਿੱਤਾ ਹੈ ਕਿ 26 ਜਨਵਰੀ ਦੇ ਮਾਰਚ ਲਈ ਦੇਸ਼ ਦੇ ਲੋਕਾਂ ਵਿੱਚ ਕਿੰਨਾ ਉਤਸ਼ਾਹ ਹੈ। ਉਹਨਾ ਮੋਦੀ ਤੇ ਕਾਰਪੋਰੇਟ ਘਰਾਣਿਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਕਿਰਤੀ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ। ਉਹਨਾ ਆਖਿਆ ਕਿ ਜੇ ਕਾਨੂੰਨ ਵਾਪਸ ਨਾ ਹੋਏ ਤਾਂ 18 ਜਨਵਰੀ ਨੂੰ ਮੁੜ ਇਸੇ ਸਥਾਨ ਤੇ ਔਰਤਾ ਦਾ ਵੱਡਾ ਇੱਕਠ ਕੀਤਾ ਜਾਵੇਗਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਸੁਰਜੀਤ ਸਿੰਘ ਸੀਲੋ, ਅਮਰੀਕ ਸਿੰਘ, ਗੁਲਜ਼ਾਰ ਸਿੰਘ, ਬਾਬਾ ਬਿੰਦਰ ਸਿੰਘ, ਸਵਰਨਜੀਤ ਸਿੰਘ ਕਾਕਾ ( ਸਾਰੇ ਜੜਤੌਲੀ) ਗੁਰਮੀਤ ਸਿੰਘ ਪੰਮੀ, ਗੁਰਉਪਦੇਸ਼ ਸਿੰਘ, ਪੰਚ ਕੁਲਦੀਪ ਸਿੰਘ, ਸੁਖਦੀਪ ਸਿੰਘ, ਸੁਖਦੇਵ ਸਿੰਘ ਭੋਮਾ, ( ਸਾਰੇ ਘੁੰਗਰਾਣਾ ) ਸ਼ਿਦਰਪਾਲ ਸਿੰਘ ਬੱਲੋਵਾਲ, ਜੱਗੀ ਕਿਲ੍ਹਾ ਰਾਏਪੁਰ, ਗੁਰਚਰਨ ਸਿੰਘ, ਮਲਕੀਤ ਸਿੰਘ ( ਸਾਰੇ ਕਿਲ੍ਹਾ ਰਾਏਪੁਰ) ਮਨਮੋਹਨ ਸਿੰਘ, ਮਦਨ ਲਾਲ, ਹਰਜਿੰਦਰ ਸਿੰਘ ( ਸਾਰੇ ਨਾਰੰਗਵਾਲ) ਰਣਜੀਤ ਸਿੰਘ ਸਾਇਆ, ਗੁਰਪਾਲ ਸਿੰਘ ਖੇੜੀ, ਸਰਪੰਚ ਕੁਲਦੀਪ ਸਿੰਘ, ਕੈਪਟਨ ਅਵਤਾਰ ਸਿੰਘ, ਹੌਲਦਾਰ ਪ੍ਰਿਤਪਾਲ ਸਿੰਘ, ਗਾਇਕ ਭੂਰਾ ਗੁੱਜਰਵਾਲੀਆ ਆਦਿ ਹਾਜ਼ਰ ਸਨ।

ਮੁੱਖ ਖਬਰਾਂ