ਨਵ ਨਿਯੁਕਤ ਡਾਇਰੈਕਟਰ ਗੌਰਵ ਬੱਬਾ ਨੇ ਸੰਭਾਲਿਆ ਵਿਧਾਇਕ ਵੈਦ ਦੀ ਹਾਜਰੀ ਚ ਅਹੁਦਾ

ਲੁਧਿਆਣਾ (ਹਰਜੀਤ ਸਿੰਘ ਨੰਗਲ) ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ ਦੇ ਨਵ ਨਿਯੁਕਤ ਡਾਇਰੈਕਟਰ ਗੌਰਵ ਬੱਬਾ ਵਲੋ ਵਿਧਾਇਕ ਕੁਲਦੀਪ ਸਿੰਘ ਵੈਦ ਦੀ ਹਾਜਰੀ ਵਿੱਚ ਚੰਡੀਗੜ੍ਹ ਵਿਖੇ ਅਹੁਦਾ ਸੰਭਾਲਿਆ ਇਸ ਮੌਕੇ ਤੇ ਉਹਨਾ ਕਿਹਾ ਕਿ ਪੰਜਾਬ ਸਰਕਾਰ ਵਲੋ ਮੈਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਮੈ ਈਮਾਨਦਾਰੀ ਤੇ ਤਨਦੇਹੀ ਨਿਭਾਵਾਂਗਾ ਇਸ ਮੌਕੇ ਤੇ ਗੌਰਵ ਬੱਬਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਦਾ ਵਿਸੇਸ਼ ਤੌਰ ਤੇ ਧੰਨਵਾਦ ਕੀਤਾ ਇਸ ਮੌਕੇ ਤੇ ਬੋਲਦਿਆ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਨਵ ਨਿਯੁਕਤ ਡਾਇਰੈਕਟਰ ਗੌਰਵ ਬੱਬਾ ਇੱਕ ਈਮਾਨਦਾਰ ਤੇ ਕਾਬਲ ਇਨਸਾਨ ਹਨ ਜਿਹੜੇ ਲੰਬੇ ਸਮੇ ਤੋ ਵੱਖ ਵੱਖ ਅਹੁੱਦਿਆ ਤੇ ਰਹਿ ਕੇ ਸੇਵਾਵਾ ਨਿਭਾ ਰਹੇ ਹਨ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਉਹ ਪੰਜਾਬ ਸਰਕਾਰ ਵਲੋ ਸੌਂਪੀ ਜਿੰਮੇਵਾਰੀ ਨੂੰ ਵਧੀਆ ਤਰੀਕੇ ਨਾਲ ਨਿਭਾਉਣਗੇ ਉਹਨਾ ਅੱਗੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਰਟੀ ਵਿੱਚ ਸ਼ਾਨਦਾਰ ਸੇਵਾਵਾ ਨਿਭਾਉਣ ਵਾਲੇ ਵਰਕਰਾ ਨੂੰ ਬਣਦਾ ਮਾਣ ਸਤਿਕਾਰ ਦੇ ਰਹੇ ਹਨ ਉਹਨਾ ਅੱਗੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਵਿਕਾਸ ਲਈ ਵਚਨਬੱਧ ਹਨ ਉਹਨਾ ਦੀ ਅਗਵਾਈ ਵਿੱਚ ਵਿਧਾਨ ਸਭਾ ਹਲਕਾ ਗਿੱਲ ਵਿੱਚ ਵਿਕਾਸ ਕਾਰਜ ਜੰਗੀ ਪੱਧਰ ਤੇ ਚੱਲ ਰਹੇ ਹਨ ਜਿਹਨਾ ਨੂੰ ਆਉਣ ਵਾਲੇ ਸਮੇ ਵਿੱਚ ਹੋਰ ਤੇਜ ਕੀਤਾ ਜਾਵੇਗਾ ਇਸ ਮੌਕੇ ਤੇ ਦਰਸਨ ਲਾਲ ਲੱਡੂ ਚੈਅਰਮੈਨ ਮਾਰਕੀਟ ਕਮੇਟੀ ਲੁਧਿਆਣਾ , ਬਲਵੀਰ ਸਿੰਘ ਬਾੜੇਵਾਲ ਜਿਲਾ ਪ੍ਰੀਸ਼ਦ ਮੈਂਬਰ ,ਹਰਜੀਤ ਸਿੰਘ ਜੱਸੀਆ ਬਲਾਕ ਪ੍ਰਧਾਨ, ਆਵਾਸ ਰਾਜਾ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਸਨ

ਮੁੱਖ ਖਬਰਾਂ