ਗੁਰਦੁਆਰਾ ਤਪੋਬਣ ਢੱਕੀ ਸਾਹਿਬ ਵਿਖੇ ਗੁਰਮਤਿ ਸਮਾਗਮ ਹੋਏ

ਚੰਡੀਗੜ੍ਹ ,15 ਜਨਵਰੀ (ਜੀਐਸ ਖ਼ਾਲਸਾ) ਕੁਦਰਤੀ ਵਾਤਾਵਰਣ ਨਾਲ ਭਰਪੂਰ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਸੰਤ ਬਾਬਾ ਦਰਸ਼ਨ ਸਿੰਘ ਖ਼ਾਲਸਾ ਦੀ ਦੇਖ ਰੇਖ ਹੇਠ ਹੋਏ ਧਾਰਮਿਕ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਕੀਰਤਨ ਦਰਬਾਰ ਸਜਾਏ ਗਏ ਜਿਸ ਵਿੱਚ ਕਰੋਨਾਂ ਬਿਮਾਰੀ ਦੇ ਚੱਲਦਿਆਂ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਆਪਸੀ ਦੂਰੀ ਦਾ ਧਿਆਨ ਰੱਖਦੇ ਹੋਏ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ । ਇਸ ਸਮੇਂ ਗੁਰਮਤਿ ਕੀਰਤਨ ਟਕਸਾਲ ਦੇ ਵਿਦਿਆਰਥੀਆਂ ਅਤੇ ਹਜੂਰੀ ਜਥੇ ਦੇ ਸਿੰਘਾਂ ਨੇ ਕੀਰਤਨ ਦੀ ਆਰੰਭਤਾ ਕੀਤੀ। ਉਪਰੰਤ ਸੰਤ ਬਾਬਾ ਦਰਸ਼ਨ ਸਿੰਘ ਖ਼ਾਲਸਾ ਨੇ ਗੁਰਬਾਣੀ ਕੀਰਤਨ ਅਤੇ ਕਮਾਏ ਹੋਏ ਅਨੁਭਵੀ ਪ੍ਰਵਚਨਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਦਿਆਂ ਕਿਹਾ ਕਿ ਇਨਸਾਨ ਦੀ ਜਿੰਦਗੀ ਵਿੱਚ ਉਸ ਸਮੇਂ ਮੋੜ ਆਉਂਦਾ ਹੈ ਜਦੋਂ ਉਸ ਨੂੰ ਕਿਸੇ ਰਸਕ ਵੈਰਾਗੀ ਮਹਾਂਪੁਰਖਾਂ ਦਾ ਮਿਲਾਪ ਹੁੰਦਾ ਹੈ ਫਿਰ ਇਨਸਾਨ ਕਾਰ ਵਿਹਾਰ ਕਰਦਿਆਂ ਵੀ ਪਰਮਾਤਮਾ ਦੀ ਭਗਤੀ ਤੇ ਸੇਵਾ ਸਿਮਰਨ ਨੂੰ ਆਪਣੀ ਜਿੰਦਗੀ ਦਾ ਅਸਲ ਨਿਸ਼ਾਨਾ ਸਮਝਦਾ ਹੈ । ਸੰਤ ਖ਼ਾਲਸਾ ਜੀ ਨੇ ਕਿਹਾ ਕਿ ਰੱਬ ਦਾ ਨਾਮ ਉਹ ਸਕਤੀ ਹੈ ਜੋ ਅਨੇਕਾਂ ਰੋਗਾਂ ਤੋਂ ਮੁਕਿਤ ਕਰ ਦਿੰਦਾ ਹੈ ਅਤੇ ਜਨਮਾਂ- ਜਨਮਾਂ ਦੇ ਕੀਤੇ ਹੋਏ ਕਰੋੜਾਂ ਪਾਪਾਂ ਦਾ ਨਾਸ ਕਰ ਦਿੰਦਾ ਹੈ ਪ੍ਰੰਤੂ ਪ੍ਰਮਾਤਮਾ ਦੇ ਨਾਮ ਤੇ ਵਿਸ਼ਵਾਸ ਹੋਣਾ ਅਤੀ ਜ਼ਰੂਰੀ ਹੈ । ਉਹਨਾਂ ਨਸਿਆ ਦਾ ਤਿਆਗ ਕਰਨ, ਜੀਵਾਂ ਉੱਪਰ ਦਇਆ ਕਰਨ , ਆਪਣੇ ਔਗਣਾਂ ਨੂੰ ਵੇਖਣ ਅਤੇ ਸੇਵਾ ਸਿਮਰਨ ਕਰਨ ਦਾ ਸੰਦੇਸ਼ ਦਿੱਤਾ। ਮਹਾਂਪੁਰਸ਼ਾ ਨੇ ਕਿਹਾ ਕਿ ਦਿੱਲੀ ਵਿੱਚ ਆਪਣੇ ਹੱਕਾਂ ਲਈ ਜੂਝ ਰਹੇ ਅਤੇ ਕਿਸਾਨ ਮੋਰਚੇ ਵਿੱਚ ਬੈਠੇ ਕਿਸਾਨਾਂ-ਮਜਦੂਰ ਹਰ ਕਿਸਮ ਦਾ ਸਹਿਯੋਗ ਕਰਨ ਦੀ ਵੀ ਸੰਗਤਾਂ ਨੂੰ ਅਪੀਲ ਕੀਤੀ ।

ਮੁੱਖ ਖਬਰਾਂ