ਕੈਲੀਫੋਰਨੀਆਂ ਦੇ ਰਿਪਬਲਿਕਨ ਡੇਵਿਡ ਵਾਲਾਦਾਓ ਨੇ ਦਿੱਤੀ ਟਰੰਪ ਖਿਲਾਫ ਮਹਾਂਦੋਸ਼ ਦੇ ਹੱਕ "ਚ ਵੋਟ

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆਂ),14 ਜਨਵਰੀ 2021 ਕੈਲੀਫੋਰਨੀਆਂ ਦੇ ਇੱਕ ਰਿਪਬਲਿਕਨ ਸੰਸਦ ਨੇ ਬੁੱਧਵਾਰ ਨੂੰ ਆਪਣੀ ਪਾਰਟੀ ਦੇ ਉਲਟ ਜਾ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਮਹਾਂਦੋਸ਼ ਪ੍ਰਸਤਾਵ ਦੇ ਪੱਖ ਵਿੱਚ ਵੋਟ ਦਿੱਤੀ ਹੈ। ਹੈਨਫੋਰਡ ਦੇ ਨਵੇਂ ਚੁਣੇ ਗਏ ਰਿਪਬਲਿਕਨ ਸੰਸਦ ਡੇਵਿਡ ਵਾਲਾਦਾਓ ਹਾਊਸ ਆਫ ਰਿਪ੍ਰੈਜ਼ੈਂਟੇਟਿਵਜ਼ ਦੇ 10 ਰਿਪਬਲਿਕਨ ਸੰਸਦ ਮੈਂਬਰਾਂ ਵਿਚੋਂ ਇੱਕ ਹਨ ਜੋ ਕਿ ਰਾਸ਼ਟਰਪਤੀ ਨੂੰ ਅਹੁਦਾ ਛੱਡਣ ਲਈ ਡੈਮੋਕਰੇਟਸ ਦੀ ਵੋਟਿੰਗ ਵਿੱਚ ਸ਼ਾਮਲ ਹੋਏ ਹਨ। ਸਦਨ ਦੁਆਰਾ ਸ਼ੁਰੂ ਕੀਤੀ ਗਈ ਇਸ ਪ੍ਰਕਿਰਿਆ ਵਿੱਚ 232 ਤੋਂ 197 ਵੋਟਾਂ ਨਾਲ ਟਰੰਪ ਵਿਰੁੱਧ ਮਹਾਂਦੋਸ਼ ਦਾ ਪ੍ਰਸਤਾਵ ਪਾਸ ਕੀਤਾ ਗਿਆ। ਰਿਪਬਲਿਕਨ ਵਲਾਡਾਓ ਅਨੁਸਾਰ ਟਰੰਪ ਬਿਨਾਂ ਕਿਸੇ ਸ਼ੱਕ ਤੋਂ 6 ਜਨਵਰੀ ਨੂੰ ਵਾਪਰੀਆਂ ਹਿੰਸਕ ਘਟਨਾਵਾਂ ਪਿੱਛੇ ਸ਼ਾਮਿਲ ਹਨ ,ਜੋ ਕਿ ਇੱਕ ਰਾਸ਼ਟਰਪਤੀ ਲਈ ਨਿੰਦਣਯੋਗ ਗੱਲ ਹੈ। ਇਸਦੇ ਇਲਾਵਾ ਵਲਾਡਾਓ ਨੇ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਦੀ ਵੀ ਇਸ ਪ੍ਰਕਿਰਿਆ ਵਿੱਚ ਜਲਦਬਾਜ਼ੀ ਕਰਨ ਤੇ ਆਲੋਚਨਾ ਕੀਤੀ ਹੈ। ਵਾਲਾਦਾਓ ਇਸ ਤੋਂ ਪਹਿਲਾਂ ਸਦਨ ਵਿੱਚ ਸੇਵਾ ਨਿਭਾਅ ਚੁੱਕੇ ਹਨ ਅਤੇ ਹੁਣ 2020 ਵਿੱਚ ਥੋੜੇ ਜਿਹੇ ਫਰਕ ਨਾਲ ਕੈਲੀਫੋਰਨੀਆਂ ਵਿੱਚ ਉਹਨਾਂ ਨੇ ਆਪਣੀ ਸੀਟ ਵਾਪਸ ਜਿੱਤੀ ਹੈ।

ਮੁੱਖ ਖਬਰਾਂ