ਅਮਰੀਕਾ 'ਚ ਭਰਤਵੰਸ਼ੀ ਗਰੀਮਾ ਵਰਮਾ ਜਿਲ ਬਿਡੇਨ ਦੀ ਡਿਜੀਟਲ ਡਾਇਰੈਕਟਰ ਵੱਜੋਂ ਹੋਈ ਨਾਮਜ਼ਦ

ਵਾਸ਼ਿੰਗਟਨ: ਬਿਡੇਨ ਦੀ ਟ੍ਰਾਂਸਜੇਸ਼ਨ ਟੀਮ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਭਾਰਤੀ-ਅਮਰੀਕੀ ਗਰਿਮਾ ਵਰਮਾ ਨੂੰ ਹੋਣ ਵਾਲੀ ਫਸਟ ਲੇਡੀ ਜਿਲ ਬਿਡੇਨ ਦੀ ਡਿਜੀਟਲ ਡਾਇਰੈਕਟਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਬਿਡੇਨ ਦੀ ਪਰਿਵਰਤਨ ਟੀਮ ਨੇ ਕਿਹਾ ਕਿ ਫਸਟ ਲੇਡੀ ਜਿਲ ਬਿਡੇਨ ਨੇ ਆਪਣੇ ਡਿਜੀਟਲ ਡਾਇਰੈਕਟਰ ਵਜੋਂ ਗਰਿਮਾ ਵਰਮਾ ਤੇ ਪ੍ਰੈੱਸ ਸਕੱਤਰ ਵਜੋਂ ਮਾਈਕਲ ਲੋਰੋਸਾ ਨੂੰ ਨਾਮਜ਼ਦ ਕੀਤਾ ਹੈ। ਗਰੀਮਾ ਵਰਮਾ ਦਾ ਜਨਮ ਭਾਰਤ ਵਿੱਚ ਹੋਇਆ ਹੈ ਤੇ ਉਹ ਓਹੀਓ ਅਤੇ ਕੈਲੀਫੋਰਨੀਆ ਦੀ ਸੈਂਟਰਲ ਵੈਲੀ ਵਿੱਚ ਵੱਡੀ ਹੋਈ।ਬਿਡੇਨ ਹੈਰਿਸ ਦੀ ਚੋਣ ਮੁਹਿੰਮ ਵਿੱਚ ਗਰਿਮਾ ਵਰਮਾ ਦਰਸ਼ਕਾਂ ਅਤੇ ਚੋਣ ਸਮੱਗਰੀ ਰਣਨੀਤੀਕਾਰ ਵਜੋਂ ਕੰਮ ਕਰ ਚੁੱਕੀ ਹੈ। ਇਕ ਬਿਆਨ ਵਿਚ ਕਿਹਾ ਗਿਆ ਕਿ ਇਸ ਮੁਹਿੰਮ ਵਿਚ ਸ਼ਾਮਲ ਹੋਣ ਤੋਂ ਪਹਿਲਾਂ, ਵਰਮਾ ਕਨਟੈਂਟ ਟੀਮ ਦੇ ਨਾਲ ਇਕ ਵਲੰਟੀਅਰ ਸੀ, ਜਿਸ ਨੇ ਦੇਸ਼ ਭਰ ਵਿਚ ਬਿਡੇਨ-ਹੈਰਿਸ ਦੇ ਵਲੰਟੀਅਰਾਂ ਨੂੰ ਵੰਡ ਲਈ ਗ੍ਰਾਫਿਕਸ ਡਿਜ਼ਾਈਨ ਕੀਤੇ ਸੀ।

ਮੁੱਖ ਖਬਰਾਂ