ਕੈਨੇਡਾ 'ਚ ਆਏ ਕਰੋਨਾ ਦੇ 7,563 ਨਵੇਂ ਮਾਮਲੇ ,154 ਦੀ ਹੋਈ ਮੌਤ

ਦੇਸ਼ ਦੀਆਂ ਕੁੱਲ ਲਾਗਾਂ ਪਹੁੰਚੀਆਂ 688,891 'ਤੇ 17,537 ਕੈਨੇਡੀਅਨ ਹੁਣ ਤਕ ਵਾਇਰਸ ਕਾਰਨ ਗਵਾ ਚੁੱਕੇ ਹਨ ਜਾਨਾਂ ਕਨੇਡਾ : ਕੈਨੇਡਾ ਵਿੱਚ ਪਿਛਲੇ ਚੌਵੀ ਘੰਟੇ ਦੇ ਦਰਮਿਆਨ ਕੋਰੋਨਾ ਵਾਇਰਸ ਦੇ 7,563 ਨਵੇਂ ਮਾਮਲਿਆਂ ਸਮੇਤ 154 ਮੌਤਾਂ ਦਾ ਅੈਲਾਨ ਕੀਤਾ ਹੈ ਦੇਸ਼ ਵਿੱਚ ਹੁਣ ਕੁੱਲ 688,891 ਮਾਮਲੇ ਅਤੇ 17,537 ਮੌਤਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ। ਇੱਥੇ ਜ਼ਿਕਰਯੋਗ ਹੈ ਕਿ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਦੇ ਨਾਲ ਨਾਲ ਹੀ ਕੈਨੇਡਾ ਦੇ ਵਿਚ ਦੱਖਣੀ ਅਫਰੀਕਾ ਦੇ ਕੋਰੋਨਾ ਵੇਰੀਐਂਟ ਦਾ ਦੂਜਾ ਮਾਮਲਾ ਵੀ ਸਾਹਮਣੇ ਆਇਆ ਹੈ ।ਨਵੀਂ ਕਿਸਮ ਦਾ ਪਹਿਲਾਂ ਮਾਮਲਾ ਪਿਛਲੇ ਹਫਤੇ ਅਲਬਰਟਾ ਵਿੱਚ ਰਿਪੋਰਟ ਕੀਤੇ ਜਾਣ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਕੋਸਟਲ ਹੈਲਥ ਖੇਤਰ ਵਿੱਚ ਇਸ ਦਾ ਦੂਜਾ ਮਾਮਲਾ ਪਾਇਆ ਗਿਆ । ਪਿਛਲੇ ਚੌਵੀ ਘੰਟਿਆਂ ਦੇ ਦਰਮਿਆਨ ਕੈਨੇਡਾ ਦੇ ਵੱਖ ਵੱਖ ਪ੍ਰਾਂਤਾਂ ਦੇ ਵਿੱਚ ਨਵੀਂਆਂ ਲਾਗਾਂ ਦਰਜ ਕੀਤੀਅਾਂ ਗੲੀਅਾਂ ਹਨ। ਓਨਟਾਰੀਓ ਨੇ ਪਿਛਲੇ ਚੌਵੀ ਘੰਟੇ ਦੇ ਦਰਮਿਆਨ ਕੋਰੋਨਵਾਇਰਸ ਦੇ 3,326 ਨਵੇਂ ਮਾਮਲਿਆਂ ਸਮੇਤ 62 ਹੋਰ ਮੌਤਾਂ ਦਾ ਐਲਾਨ ਕੀਤਾ ਹੈ।ਪ੍ਰਾਂਤ ਵਿੱਚ ਵਰਤਮਾਨ ਸਮੇਂ ਕੋਵੀਡ-19 ਨਾਲ ਸਬੰਧਿਤ 1,657 ਮਰੀਜ਼ ਹਸਪਤਾਲ ਵਿੱਚ ਭਰਤੀ ਹਨ, ਜਿੰਨ੍ਹਾਂ ਵਿੱਚੋਂ 388 ਤੀਬਰ ਸੰਭਾਲ ਵਿੱਚ ਹਨ। ਕਿਊਬਿਕ ਵਿੱਚ, ਸੂਬੇ ਨੇ 2,132 ਨਵੇਂ ਮਾਮਲਿਆਂ ਅਤੇ 64 ਹੋਰ ਮੌਤਾਂ ਦਾ ਅੈਲਾਨ ਕੀਤਾ, ਜਿੰਨ੍ਹਾਂ ਵਿੱਚੋਂ 15 ਪਿਛਲੇ 24 ਘੰਟਿਆਂ ਵਿੱਚ ਵਾਪਰੀਆਂ। ਸੂਬੇ ਵਿੱਚ ਹੁਣ ਇਸ ਵਾਇਰਸ ਕਰਕੇ 1,523 ਲੋਕ ਹਸਪਤਾਲ ਵਿੱਚ ਹਨ, ਜਿੰਨ੍ਹਾਂ ਵਿੱਚੋਂ 230 ਤੀਬਰ ਸੰਭਾਲ ਵਿੱਚ ਹਨ। ਬੀ.ਸੀ ਵਿੱਚ, ਸੂਬੇ ਨੇ ਕੋਰੋਨਵਾਇਰਸ ਦੇ 536 ਨਵੇਂ ਮਾਮਲਿਆਂ ਅਤੇ ਸੱਤ ਹੋਰ ਮੌਤਾਂ ਦਾ ਐਲਾਨ ਕੀਤਾ। ਸੂਬੇ ਵਿੱਚ ਕੁੱਲ 362 ਲੋਕ ਹਸਪਤਾਲ ਭਰਤੀ ਹਨ, ਜਿੰਨ੍ਹਾਂ ਵਿੱਚ 74 ਲੋਕ ਤੀਬਰ ਸੰਭਾਲ ਵਿੱਚ ਹਨ। ਅਲਬਰਟਾ ਨੇ ਵੀਰਵਾਰ ਨੂੰ 967 ਨਵੇਂ ਕੋਰੋਨਵਾਇਰਸ ਮਾਮਲਿਆਂ ਅਤੇ 21 ਹੋਰ ਮੌਤਾਂ ਦਾ ਅੈਲਾਨ ਕੀਤਾ।ਸੂਬੇ ਵਿੱਚ ਇਸ ਸਮੇਂ 806 ਲੋਕ ਹਸਪਤਾਲ ਵਿੱਚ ਭਰਤੀ ਹਨ ਅਤੇ ਆਈਸੀਯੂ ਵਿੱਚ 136 ਮਰੀਜ਼ ਹਨ। ਸਸਕੈਚਵਾਨ ਵਿੱਚ 312 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਕੋਈ ਨਵੀਂ ਮੌਤ ਨਹੀਂ ਹੋਈ ਹੈ।ਸੂਬੇ ਦੇ ਹਸਪਤਾਲਾਂ ਵਿੱਚ 206 ਮਰੀਜ਼ ਭਰਤੀ ਹਨ ਜਿਨ੍ਹਾਂ ਵਿੱਚੋਂ ਕੇ 33 ਤੀਬਰ ਸੰਭਾਲ ਵਿੱਚ ਸਨ।ਮੈਨੀਟੋਬਾ ਨੇ 261 ਹੋਰ ਮਾਮਲਿਆਂ ਸਮੇਤ ਦੋ ਨਵੀਆਂ ਮੌਤਾਂ ਦਾ ਐਲਾਨ ਕੀਤਾ । ਨਿਊ ਬਰੱਨਜ਼ਵਿਕ ਨੇ 23 ਹੋਰ ਮਾਮਲਿਆਂ ਅਤੇ ਇੱਕ ਹੋਰ ਮੌਤ ਦਰਜ ਕੀਤੀ, ਨੋਵਾ ਸਕੋਸ਼ੀਆ ਦੇ 6 ਹੋਰ ਮਾਮਲੇ ਹਨ, ਅਤੇ ਪੀ.ਈ.ਆਈ. ਅਤੇ ਲੈਬਰਾਡੋਰ ਅੈਡ ਨਿਊਫਾਊਂਡਲੈਂਡ ਵਿੱਚ ਕ੍ਰਮਵਾਰ ਇੱਕ ਇੱਕ ਹੋਰ ਕੇਸ ਦਰਜ ਕੀਤਾ ਗਿਆ।ਜੌਨਸ ਹਾਪਕਿਨਜ਼ ਯੂਨੀਵਰਸਿਟੀ ਅਨੁਸਾਰ ਹੁਣ ਤੱਕ ਵਿਸ਼ਵ ਭਰ ਵਿੱਚ 93,044,567 ਮਾਮਲੇ ਅਤੇ 1,991,921 ਮੌਤਾਂ ਹੋ ਚੁੱਕੀਆਂ ਹਨ।

ਮੁੱਖ ਖਬਰਾਂ