ਕਾਂਗਰਸ ਨੇ ਬੂਥਾਂ ’ਤੇ ਕਬਜੇ ਕਰਕੇ ਵੋਟਾਂ ਪਾਈਆਂ-ਅਕਾਲੀ ਦਲ

*ਧੱਕੇਸਾਹੀ ਦੇ ਬਾਵਜੂਦ ਵੀ ਅਕਾਲੀ ਉਮੀਦਵਾਰ ਜਿੱਤਣਗੇ *ਗਿਣਤੀ ਸਮੇਂ ਫਿਰ ਧੱਕੇਸਾਹੀ ਦੀ ਸੰਕਾ ਜਤਾਈ *ਵੋਟਾਂ ਅਮਨ ਸ਼ਾਤੀ ਨਾਲ ਪਈਆਂ-ਕਾਂਗਰਸ ਆਗੂ ਵੀਰਪਾਲ ਭਗਤਾ, ਭਗਤਾ ਭਾਈਕਾ- ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅਧੀਨ ਪੈਦੀਆਂ ਨਗਰ ਪੰਚਾਇਤਾ ਭਗਤਾ ਭਾਈਕਾ, ਮਲੂਕਾ ਅਤੇ ਕੋਠਾ ਗੁਰੂ ਵਿਖੇ ਛੋਟੀਆਂ ਘਟਨਾਵਾਂ ਛੱਡ ਕੇ ਵੋਟਾਂ ਅਮਨ ਸ਼ਾਤੀ ਨਾਲ ਪਈਆ। 13 ਮੈਂਬਰੀ ਨਗਰ ਪੰਚਾਇਤ ਭਗਤਾ ਭਾਈ ਲਈ ਦੋ ਸੀਟਾਂ ’ਤੇ ਪਹਿਲਾ ਹੀ ਵਿਰੋਧੀ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਕਾਰਨ ਕਾਂਗਰਸੀ ਉਮੀਦਵਾਰ ਜੇਤੂ ਐਲਾਨੇ ਗਏ ਸਨ, ਭਗਤਾ ਭਾਈ ਦੇ 11 ਵਾਰਡਾਂ ਵੋਟਾਂ ਪਈਆ, ਜਿੰਨ੍ਹਾ ਵਿਚੋਂ ਵਾਰਡਾਂ ਵਿਚ ਅਕਾਲੀ ਦਲ ਨੇ ਕਾਂਗਰਸ ’ਤੇ ਧੱਕੇਸਾਹੀ ਦੇ ਦੋਸ਼ ਲਗਾਏ। 11 ਮੈਂਬਰ ਨਗਰ ਪੰਚਾਇਤ ਮਲੂਕਾ ਦੀ ਚੋਣ ਲਈ 7 ਮੈਂਬਰ ਪਹਿਲਾ ਹੀ ਵਿਰੋਧੀ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਕਾਰਨ ਜੇਤੂ ਐਲਾਨੇ ਗਏ ਸਨ ਅਤੇ 4 ਵਾਰਡਾਂ ’ਤੇ ਅਮਨ ਸਾਂਤੀ ਨਾਲ ਵੋਟਾਂ ਪਈਆ। ਇਸੇ ਤਰ੍ਹਾ ਹੀ 11 ਮੈਂਬਰ ਨਗਰ ਪੰਚਾਇਤ ਕੋਠਾਗੁਰੂ ਲਈ 4 ਵਾਰਡਾਂ ਤੋਂ ਵਿਰੋਧੀ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਕਾਰਨ ਕਾਂਗਰਸ ਦੇ ਉਮੀਦਵਾਰ ਜੇਤੂ ਐਲਾਨੇ ਗਏ ਸਨ ਅਤੇ 7 ਵਾਰਡਾਂ ਤੇ ਅਮਨ ਸ਼ਾਤੀ ਨਾਲ ਵੋਟਾਂ ਪਈਆਂ। ਸ੍ਰੋਮਣੀ ਅਕਾਲੀ ਦਲ ਸਰਕਲ ਭਗਤਾ ਭਾਈ ਦੇ ਪ੍ਰਧਾਨ ਜਗਮੋਹਨ ਲਾਲ ਦੀ ਪ੍ਰਧਾਨਗੀ ਹੇਠ ਅਕਾਲੀ ਵਰਕਰਾਂ ਦੀ ਹੋਈ ਹੰਗਾਮੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਜਗਮੋਹਨ ਲਾਲ ਪ੍ਰਧਾਨ, ਰਾਕੇਸ ਕੁਮਾਰ ਗੋਇਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਅਤੇ ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਆਪਣੀ ਹੈਰਾਨੀ ਜਨਕ ਹਾਰ ਦੇ ਡਰੋਂ ਪਹਿਲਾ ਅਕਾਲੀ ਉਮੀਦਵਾਰਾਂ ਦੇ ਕਾਗਜ਼ ਰੱਦ ਕਰਕੇ ਹਲਕੇ ਵਿਚ 22 ਨਕਲੀ ਕੌਸਲਰ ਬਣਾਏ ਹਨ। ਉਨ੍ਹਾ ਨੇ ਕਿਹਾ ਕਿ ਕਾਂਗਰਸ ਨੇ ਬਾਹਰਲੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਵਿਆਕਤੀਆਂ ਲਿਆ ਕੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਭਗਤਾ ਭਾਈ ਦੇ ਵਾਰਡ ਨੰਬਰ 10,12 ਅਤੇ 13 ਆਦਿ ਬੂਥਾਂ ’ਤੇ ਕਰੀਬ ਤਿੰਨ ਵਜੇ ਕਬਜੇ ਕਰ ਲਏ ਗਏ। ਉਨ੍ਹਾ ਦੋਸ਼ ਲਾਇਆ ਕਿ ਪੁਲਿਸ ਨੇ ਅਕਾਲੀ ਦਲ ਦੇ ਉਮੀਦਵਾਰਾਂ ਅਤੇ ਪੋਲਿੰਗ ਏਜੰਟਾਂ ਨੂੰ ਜਬਰੀ ਬਾਹਰ ਕੱਢ ਦਿੱਤਾ ਜਿਸ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਵੱਡੀ ਗਿਣਤੀ ’ਚ ਜਾਹਲੀ ਵੋਟਾਂ ਪਾਈਆਂ। ਉਨ੍ਹਾ ਨੇ ਦਾਅਵਾ ਕਿ ਕਾਂਗਰਸ ਵਲੋ ਕੀਤੀ ਗਈ ਧੱਕੇਸਾਹੀ ਦੇ ਬਾਵਜੂਦ ਹਾਲੇ ਵੀ ਕੁਝ ਅਕਾਲੀ ਉਮੀਦਵਾਰ ਜਿੱਤ ਰਹੇ ਪਰ ਗਿਣਤੀ ਦੌਰਾਨ ਕਾਂਗਰਸ ਆਪਣੇ ਹਾਰੇ ਉਮੀਦਵਾਰਾਂ ਨੂੰ ਜੇਤੂ ਐਲਾਨਣ ਦਾ ਯਤਨ ਕਰ ਰਹੀ ਹੈ। ਉਨ੍ਹਾ ਦੋਸ਼ ਲਾਇਆ ਕਿ ਪੁਲਿਸ ਅਤੇ ਚੋਣ ਕਮਿਸ਼ਨ ਨੇ ਕਾਂਗਰਸੀ ਵਰਕਰਾਂ ਦੀ ਭੂਮਿਕਾ ਨਿਭਾਈ ਹੈ, ਜਿੰਨ੍ਹਾ ਨੇ ਲਿਖਤੀ ਸਿਕਾਇਤਾਂ ਮਿਲਣ ’ਤੇ ਵੀ ਕਾਂਗਰਸ ਖਿਲਾਫ ਕੋਈ ਕਾਰਵਾਈ ਨਹੀ ਕੀਤੀ, ਸਗੋਂ ਨਿਯਮਾਂ ਦੇ ਉਲਟ ਕਾਂਗਰਸੀ ਉਮੀਦਵਾਰਾਂ ਦਾ ਪੱਖ ਪੂਰਿਆ ਗਿਆ। ਉਨ੍ਹਾ ਨੇ ਐਲਾਨ ਕੀਤਾ ਕਿ ਧੱਕੇਸਾਹੀ ਨੂੰ ਸ਼ਹਿ ਦੇਣ ਵਾਲੇ ਅਧਿਕਾਰੀਆਂ ਅਤੇ ਧੱਕੇਸਾਹੀ ਕਰਨ ਵਾਲਿਆ ਨੂੰ ਅਕਾਲੀ ਦਲ ਸਰਕਾਰ ਆਉਣ ’ਤੇ ਬਖਸਿਆ ਨਹੀ ਜਾਵੇਗਾ। ਇਸ ਮੌਕੇ ਸੁਖਜੀਤ ਸਿੰਘ ਅਕਾਲੀ, ਸੁਖਜਿੰਦਰ ਸਿੰਘ ਖਾਨਦਾਨ, ਸਤਵਿੰਦਰਪਾਲ ਸਿੰਘ ਪਿੰਦਰ, ਸੁਲੱਖਣ ਸਿੰਘ ਵੜਿੰਗ, ਗੁਰਜੀਤ ਸਿੰਘ ਅਕਾਲੀ, ਹਰਦੇਵ ਸਿੰਘ ਗੋਗੀ, ਮਾ. ਲਾਲ ਸਿੰਘ, ਬੂਟਾ ਸਿੰਘ ਭਗਤਾ, ਬਾਦਲ ਸਿੰਘ, ਰਘਵੀਰ ਸਿੰਘ ਕਾਕਾ, ਗੁਰਚਰਨ ਸਿੰਘ ਪੁਰੀ, ਹੈਪੀ ਪਟਵਾਰੀ, ਰਾਮਪਾਲ ਗਰਗ, ਕੁਲਦੀਪ ਸਿੰਘ ਬਰਾੜ, ਨਵਜੋਤ ਬਜਾਜ, ਅਮਰਜੀਤ ਸਿੰਘ ਭਗਤਾ, ਹਰਪਾਲ ਸਿੰਘ ਖਹਿਰਾ, ਹਰਬੰਸ ਸਿੰਘ ਬੰਸਾ, ਨੋਨਾ ਅਰੋੜਾ ਆਦਿ ਹਾਜਰ ਸਨ। ਬਾਕਸ-ਅਜਿਹਾ ਕੁਝ ਨਹੀ ਹੋਇਆ- ਕਾਂਗਰਸੀ ਆਗੂ ਨੌਜਵਾਨ ਕਾਂਗਰਸੀ ਆਗੂ ਬੂਟਾ ਸਿੰਘ ਸਿੱਧੂ ਅਤੇ ਕਾਂਗਰਸੀ ਆਗੂ ਪਰਮਜੀਤ ਸਿੰਘ ਬਿਦਰ ਨੇ ਅਕਾਲੀ ਦਲ ਵਲੋਂ ਕਾਂਗਰਸ ਖਿਲਾਫ ਧੱਕੇਸਾਹੀ ਦੇ ਲਗਾਏ ਦੋਸ਼ਾ ਦਾ ਖੰਡਨ ਕਰਦੇ ਕਿਹਾ ਕਿ ਕਿਸੇ ਕਿਸਮ ਦਾ ਅਜਿਹਾ ਕੁਝ ਨਹੀਂ ਹੋਇਆ। ਉਨ੍ਹਾ ਦਾਅਵਾ ਕੀਤਾ ਕਿ ਇਲਾਕੇ ਵਿਚ ਵੋਟਾਂ ਪੂਰੀ ਤਰ੍ਹਾ ਅਮਨ ਸ਼ਾਤੀ ਨਾਲ ਪਈਆਂ ਹਨ ਅਤੇ ਕਾਂਗਰਸ ਦੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ।

ਮੁੱਖ ਖਬਰਾਂ