ਨਿਊਯਾਰਕ ਦੇ ਘਰ ਵਿੱਚ ਲੱਗੀ ਅੱਗ ਕਾਰਨ ਹੋਈ ਪਿਓ ਪੁੱਤ ਦੀ ਮੌਤ

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆ): ਨਿਊਯਾਰਕ ਵਿੱਚ ਸੋਮਵਾਰ ਦੀ ਸਵੇਰ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਪਿਓ ਅਤੇ ਪੁੱਤ ਦੀ ਮੌਤ ਹੋ ਜਾਣ ਦੀ ਮੰਦਭਾਗੀ ਘਟਨਾ ਵਾਪਰੀ ਹੈ। ਇਸ ਦਰਦਨਾਕ ਹਾਦਸੇ ਬਾਰੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੱਸਿਆ ਕਿ ਸੋਮਵਾਰ ਸਵੇਰੇ ਨਿਊਯਾਰਕ ਦੇ ਕੁਈਨਜ਼ ਵਿੱਚ ਇੱਕ ਘਰ ਨੂੰ ਲੱਗੀ ਅੱਗ ਨਾਲ ਇੱਕ 65 ਸਾਲਾ ਪਿਤਾ ਅਤੇ ਉਸ ਦਾ 6 ਸਾਲ ਦਾ ਬੇਟਾ ਆਪਣੀ ਜਾਣ ਗਵਾ ਬੈਠੇ ਹਨ।ਇਸ ਹਾਦਸੇ ਸੰਬੰਧੀ ਨਿਊਯਾਰਕ ਦੇ ਅੱਗ ਬੁਝਾਊ ਵਿਭਾਗ ਦੇ ਅਨੁਸਾਰ ਇਹ ਘਟਨਾ, ਪੂਰਬ ਫਲਸ਼ਿੰਗ ਵਿੱਚ 46 ਵੇਂ ਐਵੀਨਿਊ ਨੇੜੇ 157 ਵੀਂ ਸਟ੍ਰੀਟ ਵਿਚਲੇ ਇੱਕ ਦੋ ਮੰਜ਼ਿਲਾ ਘਰ ਦੀ ਪਹਿਲੀ ਮੰਜ਼ਿਲ 'ਤੇ ਸਵੇਰੇ 1:10 ਵਜੇ ਅੱਗ ਲੱਗਣ ਨਾਲ ਵਾਪਰੀ। ਪੁਲਿਸ ਨੇ ਦੱਸਿਆ ਕਿ ਹਾਦਸੇ ਦੌਰਾਨ ਕਾਰਵਾਈ ਕਰਦਿਆਂ ਕਰਮਚਾਰੀਆਂ ਵੱਲੋਂ ਪਿਤਾ ਅਤੇ ਉਸਦੇ ਦੋ ਪੁੱਤਰਾਂ ਨੂੰ ਘਰ ਦੇ ਅੰਦਰ ਬੇਹੋਸ਼ ਸਥਿਤੀ ਵਿੱਚ ਪਾਇਆ ਅਤੇ ਪਿਉ ਸਮੇਤ ਇੱਕ ਪੁੱਤਰ ਨੂੰ ਘਟਨਾ ਸਥਾਨ 'ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ । ਜਦਕਿ ਲੜਕੇ ਦੇ ਜੁੜਵਾਂ ਭਰਾ ਨੂੰ ਜੈਕੋਬੀ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਘਰ ਵਿੱਚ ਲੱਗੀ ਅੱਗ ਬੁਝਾਉਣ ਦੀ ਕਾਰਵਾਈ ਦੌਰਾਨ ਵਿਭਾਗ ਅਨੁਸਾਰ ਦੋ ਫਾਇਰ ਫਾਇਟਰਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ , ਜਿਹਨਾਂ ਵਿੱਚੋਂ ਇੱਕ ਨੂੰ ਵੇਲ ਕੌਰਨੇਲ ਮੈਡੀਕਲ ਸੈਂਟਰ ਅਤੇ ਦੂਜੇ ਨੂੰ ਕੁਈਨਜ਼ ਹਸਪਤਾਲ ਇਲਾਜ ਲਈ ਲਿਜਾਇਆ ਗਿਆ। ਇੰਨਾ ਹੀ ਨਹੀ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਉੱਪਰ 60 ਦੇ ਕਰੀਬ ਅੱਗ ਬੁਝਾਊ ਕਾਮਿਆਂ ਅਤੇ ਈ ਐਮ ਐਸ ਮੈਂਬਰਾਂ ਨੇ ਕਾਬੂ ਪਾਇਆ, ਜਦਕਿ ਅੱਗ ਲੱਗਣ ਦਾ ਕਾਰਨ ਫਿਲਹਾਲ ਸਾਹਮਣੇ ਨਹੀ ਆਇਆ ਹੈ।

ਮੁੱਖ ਖਬਰਾਂ