ਆਖਰ ਕੀ ਹੈ Toolkit?

ਕੀ ਹੁੰਦਾ Toolkit? ਨਵੀਂ ਦਿੱਲੀ: ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਬੰਗਲੁਰੂ ਦੀ 22 ਸਾਲਾ ਜਲਵਾਯੂ ਕਾਰਕੁਨ ਦਿਸ਼ਾ ਰਵੀ (Disha Ravi) ਨੂੰ ਪੰਜ ਦਿਨਾਂ ਪੁਲਿਸ ਰਿਮਾਂਡ ਲਈ ਦਿੱਲੀ ਪੁਲਿਸ (Delhi Police) ਨੂੰ ਸੌਂਪਿਆ ਹੈ। ਦਿਸ਼ਾ ਨੂੰ ਸ਼ਨੀਵਾਰ ਨੂੰ ਟੂਲਕਿੱਟ (Toolkit) ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਟੂਲਕਿੱਟ ਦੇ ਐਡੀਟਰਾਂ ਖਿਲਾਫ FIR ਦਰਜ ਕੀਤੀ ਸੀ। ਪੁਲਿਸ ਨੇ ਆਰੋਪ ਲਗਾਇਆ ਹੈ ਕਿ ਟੂਲਕਿੱਟ ਮਾਮਲਾ ਖਾਲਿਸਤਾਨ ਗਰੁਪ ਨੂੰ ਦੁਬਾਰਾ ਖੜ੍ਹਾ ਕਰਨ ਤੇ ਭਾਰਤ ਸਰਕਾਰ ਦੇ ਖਿਲਾਫ ਇੱਕ ਵੱਡੀ ਸਾਜਿਸ਼ ਹੈ। ਪੁਲਿਸ ਨੇ 26 ਜਨਵਰੀ ਦੀ ਹਿੰਸਾ ਵਿੱਚ ਵੀ ਟੂਲਕਿੱਟ ਦੀ ਸਾਜਿਸ਼ ਦੇ ਸੰਕੇਤ ਦਿੱਤੇ ਹਨ। ਦਿਸ਼ਾ ਰਵੀ ਤੇ ਦੋਸ਼ ਹਨ ਕਿ ਉਸ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਬਣਾਈ ਗਈ ਟੂਲਕਿੱਟ ਨੂੰ ਐਡਿਟ ਕੀਤਾ ਹੈ ਤੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈ।ਇਹ ਉਹੀ ਟੂਲਕਿੱਟ ਹੈ, ਜਿਸ ਨੂੰ ਸਵੀਡਿਸ਼ ਜਲਵਾਯੂ ਕਾਰਕੁਨ ਗਰੇਟਾ ਥੰਬਰਗ ਨੇ ਜਨਤਕ ਕੀਤਾ ਸੀ। ਪੁਲਿਸ ਮੁਤਾਬਿਕ ਦਿਸ਼ਾ ਰਵੀ ਇਸ ਪੂਰੇ ਮਾਲਮੇ ਦੀ ਮੁੱਖ ਸ਼ਾਜਿਸ਼ਕਰਤਾ ਹੈ। Toolkit ਕਿਸੇ ਵੀ ਮੁੱਦੇ ਨੂੰ ਸਮਝਾਉਣ ਲਈ ਬਣਾਇਆ ਗਿਆ ਇੱਕ ਗੂਗਲ ਡਾਕੂਮੈਂਟ ਹੁੰਦਾ ਹੈ। ਇਸ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਕਿਸੇ ਸਮੱਸਿਆ ਦੇ ਹੱਲ ਲਈ ਕੀ-ਕੀ ਕੀਤਾ ਜਾਣਾ ਚਾਹੀਦਾ ਹੈ। ਇਸ ਦਾ ਇਸਤਮਾਲ ਸੋਸ਼ਲ ਮੀਡੀਆ ਦੇ ਪ੍ਰਸੰਗ ਵਿੱਚ ਹੁੰਦਾ ਹੈ। ਜਿਸ ਵਿੱਚ ਸੋਸ਼ਲ ਮੀਡੀਆ 'ਤੇ ਮੁਹਿੰਮ ਦੀ ਰਣਨੀਤੀ ਤੋਂ ਇਲਾਵਾ, ਅਸਲ ਜ਼ਿੰਦਗੀ 'ਚ ਵਿਸ਼ਾਲ ਪ੍ਰਦਰਸ਼ਨ ਜਾਂ ਅੰਦੋਲਨ ਨਾਲ ਜੁੜੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਵਿੱਚ ਪਟੀਸ਼ਨਾਂ, ਵਿਰੋਧ ਪ੍ਰਦਰਸ਼ਨਾਂ ਅਤੇ ਕਿਸੇ ਵੀ ਮੁੱਦੇ ਉੱਤੇ ਦਰਜ ਜਨਤਕ ਅੰਦੋਲਨਾਂ ਬਾਰੇ ਜਾਣਕਾਰੀ ਸ਼ਾਮਲ ਹੋ ਸਕਦੀ ਹੈ। Toolkit ਨਾਲ ਗ੍ਰੇਟਾ ਥੰਬਰਗ ਦਾ ਕਨੈਕਸ਼ਨ? ਇਸ ਕੇਸ ਵਿੱਚ, ਗ੍ਰੇਟਾ ਥਾਨਬਰਗ ਨੇ ਸਭ ਤੋਂ ਪਹਿਲਾਂ 3 ਫਰਵਰੀ ਨੂੰ ਟਵਿੱਟਰ 'ਤੇ ਕਿਸਾਨ ਅੰਦੋਲਨ ਨਾਲ ਜੁੜੀ ਇੱਕ ਟੂਲਕਿੱਟ ਨੂੰ ਜਨਤਕ ਕੀਤਾ ਸੀ। ਹਾਲਾਂਕਿ, ਬਾਅਦ ਵਿੱਚ ਇਸਨੂੰ ਡਿਲੀਟ ਕਰ ਦਿੱਤਾ ਗਿਆ ਸੀ। ਇਸ ਵਿੱਚ ਗ੍ਰੇਟਾ ਨੇ ਲਿਖਿਆ, "ਜੇ ਤੁਸੀਂ ਕਿਸਾਨਾਂ ਦੀ ਸਹਾਇਤਾ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਸ ਟੂਲਕਿੱਟ (ਦਸਤਾਵੇਜ਼) ਦੀ ਮਦਦ ਲੈ ਸਕਦੇ ਹੋ।"

ਮੁੱਖ ਖਬਰਾਂ