ਬਰਤਾਨਵੀ ਪੰਜਾਬੀ ਸੰਗੀਤ 'ਚ ਵੱਡਾ ਨਾਂ ਬਲਵਿੰਦਰ ਸਫ਼ਰੀ 24 ਫਰਵਰੀ ਨੂੰ ਪਾਉਣਗੇ "ਧਮਾਲਾਂ"

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਬਲਵਿੰਦਰ ਸਫ਼ਰੀ ਬਰਤਾਨੀਆ ਵਿੱਚ ਪੰਜਾਬੀ ਸੰਗੀਤ ਦਾ ਅਮਿਟ ਸਿਰਨਾਵਾਂ ਹੈ। "ਸਫ਼ਰੀ ਬੁਆਏਜ਼" ਰਾਹੀਂ ਸੰਗੀਤਕ ਸਫ਼ਰ ਵਿੱਚ ਨਿਵੇਕਲੀਆਂ ਪੈੜਾਂ ਪਾਉਣ ਵਾਲ਼ੇ ਬਲਵਿੰਦਰ ਸਫ਼ਰੀ ਅਜੇ ਵੀ ਨਿਰੰਤਰ ਗਤੀਸ਼ੀਲ ਹਨ। ਆਪਣੀ ਤੂੰਬੀ ਦੀ ਟੁਣਕਾਰ ਵਰਗੀ ਆਵਾਜ਼ ਰਾਹੀਂ 24 ਫਰਵਰੀ ਨੂੰ "ਧਮਾਲਾਂ" ਗੀਤ ਰਾਹੀਂ ਹਾਜ਼ਰੀ ਲਗਵਾਉਣ ਆ ਰਹੇ ਹਨ। ਇਸ ਗੀਤ ਨੂੰ ਸੰਗੀਤਕ ਧੁਨਾਂ ਵਿੱਚ ਡੀ ਜੇ ਸੈਮ ਨੇ ਪ੍ਰੋਇਆ ਹੈ ਤੇ ਕਲਮੀ ਛੋਹ ਦਿੱਤੀ ਹੈ ਮਰਹੂਮ ਗੀਤਕਾਰ ਦੇਵ ਰਾਜ ਜੱਸਲ ਜੀ ਨੇ। ਬਰੇਕਲੈੱਸ ਪ੍ਰੋਡਕਸ਼ਨ ਵੱਲੋਂ ਸੰਗੀਤ ਜਗਤ ਦੀ ਝੋਲੀ ਪਾਏ ਜਾ ਰਹੇ ਇਸ ਗੀਤ ਸੰਬੰਧੀ ਬੋਲਦਿਆਂ ਉਹਨਾਂ ਕਿਹਾ ਹੈ ਕਿ ਸਾਡੀ ਸਾਰੀ ਟੀਮ ਆਸਵੰਦ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਗੀਤ ਨੂੰ ਵੀ ਰੱਜਵਾਂ ਪਿਆਰ ਮਿਲੇਗਾ।

ਮੁੱਖ ਖਬਰਾਂ