ਡਾਕੂ ਗੱਬਰ ਸਿੰਘ ....

ਚੰਬਲ ਦੀ ਧਰਤੀ ਦਾ ਸਭ ਤੋਂ ਬੇਰਹਿਮ ਡਾਕੂ, ਡਾਕੂ ਗੱਬਰ ਸਿੰਘ ਗਬਰਾ। ਸ਼ੋਲੇ ਪਿਕਚਰ ਚ ਅਸੀਂ ਸਭ ਨੇ ਇੱਕ ਖੂੰਖਾਰ ਚੇਹਰਾ ਤਕਿਆ ਸੀ ਡਾਕੂ ਗੱਬਰ ਸਿੰਘ ਦਾ ਕਿਰਦਾਰ, ਵਿੱਚ ਸ਼ੋਲੇ ਫਿਲਮ ਦੀ ਕਹਾਣੀ ਸਲੀਮ ਨੇ ਲਿਖੀ ਸੀ,ਤੇ ਸਲੀਮ ਦੇ ਪਿਤਾ ਜੀ MP POLICE ਚ ਚੰਬਲ ਦੇ ਇਲਾਕੇ ਵਿੱਚ ਰਹੇ ਸਨ,ਸਲੀਮ ਨੇ ਜਦੋਂ ਸ਼ੋਲੇ ਫਿਲਮ ਡਾਇਰੈਕਟ ,ਤੇ ਲਿਖਣ ਦੀ ਸੋਚੀ ਸੀ ਤਾਂ ਆਪਣੇ ਪਿਤਾ ਜੀ ਤੋਂ ਉਹਨਾਂ ਅਸਲੀ ਗਬਰਾ ਡਾਕੂ ਜੋ ਗੱਬਰ ਸਿੰਘ ਦੇ ਨਾਮ ਨਾਲ ਮਸ਼ਹੂਰ ਸੀ,ਉਸ ਬਾਰੇ ਸੁਣਿਆ ਸੀ । ਇੰਝ ਸਲੀਮ ਨੇ ਡਾਕੂ ਗੱਬਰ ਸਿੰਘ ਦਾ ਪਾਤਰ ਅਮਜ਼ਦ ਖਾਨ ਚੁਣਿਆ,ਜਿਸਨੇ ਆਪਣੇ ਕਿਰਦਾਰ ਦਾ ਸਦਾ ਲਈ ਲੋਹਾ ਮਨਵਾ ਦਿੱਤਾ ਫ਼ਿਲਮੀ ਜਗਤ ਵਿੱਚ। ਅਸਲ ਵਿੱਚ ਚੰਬਲ ਦੇ ਭਿੰਡ ਦੇ ਇਲਾਕੇ ਵਿੱਚ ਇੱਕ ਗੁੱਜਰਾਂ ਦਾ ਪਿੰਡ ਹੈ ਡਾਂਗ ਜਿਸ ਵਿਚ 1926 ਦੇ ਸਮੇਂ ਇਕ ਗਰੀਬ ਪਰਿਵਾਰ ਚ ਇੱਕ ਬਾਲਕ ਦਾ ਜਨਮ ਹੋਇਆ ਜਿਸਦਾ ਨਾਮ ਗਬਰਾ ਰੱਖਿਆ,ਉਸ ਵਕਤ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਇੱਕ ਦਿਨ ਹਿੰਦੁਸਤਾਨ ਦਾ ਸਭ ਤੋਂ ਖਤਰਨਾਕ ਡਾਕੂ ਇਹੋ ਗੱਬਰ ਸਿੰਘ ਬਣ ਜਾਵੇਗਾ। ਡਾਕੂ ਬਣਨ ਤੋਂ ਪਹਿਲਾਂ ਇਹ ਮਜ਼ਦੂਰੀ ਕਰਦਾ ਸੀ। ਇੱਕ ਦਿਨ ਡਾਕੂ ਕਲਿਆਣ ਸਿੰਘ ਗੁੱਜਰ ਦੇ ਗਿਰੋਹ ਵਿੱਚ ਇਹ ਸ਼ਾਮਿਲ ਹੋ ਗਯਾ ਤੇ ਫੇਰ ਚੰਬਲ ਦੀ ਬਹੀਡ ਚ ਇਹ ਵੀ ਡਾਕੂ ਬਣਕੇ ਵਿਚਰਨ ਲੱਗਾ। ਕਹਿੰਦੇ ਨੇ ਕਿਸੇ ਤਾਂਤਰਿਕ ਨੇ ਕਿਹਾ ਸੀ ਜੇ ਤੂੰ ਆਪਣੀ ਕੁਲ ਦੇਵੀ ਨੂੰ 16 ਨੱਕ ਕੱਟਕੇ ਬਲੀ ਦੇ ਦੇਵੇਂਗਾ ਤਾਂ ਪੁਲਿਸ ਦੇ ਹੱਥ ਤੇਰੇ ਤੱਕ ਨਹੀਂ ਪਹੁੰਚ ਸਕਦੇ। ਕਦੇ ਰੋਟੀ ਲਈ ਕਦੇ ਦੁੱਧ ਲਈ ਇਸਨੇ 150 ਦੇ ਕਰੀਬ ਲੋਕਾਂ ਦੇ ਕੰਨ ਤੇ ਨੱਕ ਕੱਟ ਦਿਤੇ ਜਿਹਨਾਂ ਵਿੱਚ ਜ਼ਿਆਦਾ ਪੁਲਿਸ ਵਾਲੇ ਤੇ ਪੁਲਿਸ ਦੇ ਮੁਖ਼ਬਰ ਸ਼ਾਮਲ ਸਨ। ਭਾਰਤ ਦੇਸ਼ ਦਾ ਇਹ ਸਭ ਤੋਂ ਖਤਰਨਾਕ ਅਪਰਾਧੀ ਡਾਕੂ ਸੀ ਗੱਬਰ ਸਿੰਘ ਜਿਸਦੇ ਸਿਰ ਦਾ ਇਨਾਮ ਭਾਰਤ ਸਰਕਾਰ ਨੇ 1950 ਸਨ ਵਿਚ 50000 ਪੰਜਾਹ ਹਜ਼ਾਰ ਰੱਖਿਆ ਸੀ, ਇਹ ਕਿਸੇ ਡਾਕੂ ਉਪਰ ਸਾਡੇ ਦੇਸ਼ ਵਿਚ ਪਹਿਲਾਂ ਵੱਡਾ ਇਨਾਮ ਹੋਇਆ ਏ। ਦੇਸ਼ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਵੀ ਬਹੁਤ ਚਿੰਤਤ ਸੀ ਡਾਕੂ ਗੱਬਰ ਸਿੰਘ ਦੇ ਖੌਫ ਤੋਂ ਤਕਰੀਬਨ 10 ਸਾਲ ਤੱਕ ਚੰਬਲ ਦੇ ਪੰਜਾਹ ਪੰਜਾਹ ਕੋਹ ਤੱਕ ਗੱਬਰ ਸਿੰਘ ਦਾ ਨਾਮ ਸੁਣਕੇ ਮਧਪਰਦੇਸ਼ ਰਾਜਸਥਾਨ ਉਤਰਪ੍ਰਦੇਸ਼ ਦੀ ਪੁਲਿਸ ਥਰ ਥਰ ਕੰਬਦੀ ਰਹੀ ,ਨਾਲ ਆਮ ਲੋਕ ਵੀ। ਅਖੀਰ 1959 ਚ ਪੁਲਿਸ ਦੀ ਇਕ ਮੀਟਿੰਗ ਹੋਈ ਕੇਂਦਰ ਦੇ ਇਸ਼ਾਰੇ ਤੇ ਜਿਸ ਵਿੱਚ ਗੱਬਰ ਸਿੰਘ ਦੀ ਮੌਤ ਦਾ ਦਸਤਖ਼ਤ ਹੋ ਗਿਆ,ਇਹ ਜਿੰਮਾ IPS ਅਫਸਰ KF ਰੁਸਤਮ ਜੀ ਅਤੇ ਡਿਪਟੀ SP ਰਾਜੇਂਦਰ ਪ੍ਰਸਾਦ ਮੋਦੀ ਨੂੰ ਸੌਂਪਿਆ ਗਿਆ,ਰਜਿੰਦਰ ਪ੍ਰਸਾਦ ਮੋਦੀ ਉਹ ਅਫਸਰ ਸਨ ਜਿਹਨਾਂ ਨੇ ਡਾਕੂ ਪਤਲੀ ਬਾਈ ਦੇ ਪੁਲਿਸ ਅਪਰੇਸ਼ਨ ਚ ਵੱਡਾ ਰੋਲ ਕੀਤਾ ਸੀ। ਡਾਕੂ ਗੱਬਰ ਸਿੰਘ ਨਾਲ ਗਹਿਗੱਚ ਪੁਲੀਸ ਮੁਕਾਬਲਾ ਹੋਇਆ , ਜਿਸਦੀ ਵਾਗਡੋਰ ਇਹਨਾਂ ਪੁਲਿਸ ਅਫਸਰਾਂ ਦੇ ਹੱਥ ਸੀ,ਰਾਜੇਂਦਰ ਪ੍ਰਸਾਦ ਮੋਦੀ ਨੇ ਦੋ ਗ੍ਰਨੇੜ ਗੱਬਰ ਸਿੰਘ ਤੇ ਸੁਟੇ ਇੰਝ ਚੰਬਲ ਦਾ ਇਹ ਖੌਫਨਾਕ ਚੇਹਰਾ ਗੱਬਰ ਸਿੰਘ ਸਦਾ ਦੀ ਨੀਂਦ ਸੌਂ ਗਿਆ।#ਪਰਮਜੀਤਸਿੰਘਰਾਂਣਵਾ

ਮੁੱਖ ਖਬਰਾਂ