ਐਨਆਰਆਈ ਨੇ ਮ੍ਰਿਤਕ ਕਬੱਡੀ ਖਿਡਾਰੀ ਸੁਖਮਨ ਭਗਤਾ ਦੇ ਪਰਿਵਾਰ ਨੂੰ ਮੱਦਦ ਭੇਜੀ

ਵੀਰਪਾਲ ਭਗਤਾ, ਭਗਤਾ ਭਾਈਕਾ- ਸਥਾਨਿਕ ਸ਼ਹਿਰ ਦੇ ਨਾਮੀ ਕਬੱਡੀ ਖਿਡਾਰੀ ਮ੍ਰਿਤਕ ਸੁਖਮਨ ਭਗਤਾ ਦੇ ਪਰਿਵਾਰ ਦੀ ਆਰਥਿਕ ਮੱਦਦ ਲਈ ਐਨਆਰਆਈ ਨੌਜਵਾਨਾਂ ਨੇ ਪਰਿਵਾਰ ਨੂੰ 50 ਹਜਾਰ ਰੁਪਏ ਦੀ ਰਾਸ਼ੀ ਭੇਜੀ। ਜਿਸ ਸਬੰਧੀ ਜਾਣਕਾਰੀ ਦਿੰਦੇ ਨੌਜਵਾਨ ਕਾਂਗਰਸੀ ਆਗੂ ਅਤੇ ਕੌਸਲਰ ਬੂਟਾ ਸਿੰਘ ਸਿੱਧੂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਥਾਨਿਕ ਸ਼ਹਿਰ ਦੇ ਐਨਆਰਆਈ ਨੌਜਵਾਨ ਬਿੱਟੂ ਸਿੰਘ ਭਗਤਾ ਅਤੇ ਸੁੱਖੀ ਨੰਬਰਦਾਰ ਨੇ ਮ੍ਰਿਤਕ ਕਬੱਡੀ ਖਿਡਾਰੀ ਦੇ ਪਰਿਵਾਰ ਦੀ ਮਾਲੀ ਮੱਦਦ ਲਈ ਰਾਸ਼ੀ ਭੇਜੀ ਹੈ। ਉਨ੍ਹਾ ਦੱਸਿਆ ਕਿ ਕੁਝ ਸਮਾਂ ਪਹਿਲਾ ਸਥਾਨਿਕ ਸ਼ਹਿਰ ਦੇ ਜੰਮਪਲ ਕਬੱਡੀ ਖਿਡਾਰੀ ਸੁਖਮਨ ਭਗਤਾ ਦੀ ਅਚਨਚੇਤ ਮੌਤ ਹੋ ਗਈ ਸੀ। ਉਨ੍ਹਾ ਕਿਹਾ ਕਿ ਸੁਖਮਨ ਭਗਤਾ ਨੇ ਖੇਡ ਜਗਤ ਵਿਚ ਵਿਸ਼ੇਸ ਨਾਮਣਾ ਖੱਟਿਆ ਸੀ ਅਤੇ ਉਸਦੀ ਮੌਤ ਨਾਲ ਖੇਡ ਜਗਤ ਅਤੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ ਹੈ। ਬੂਟਾ ਸਿੰਘ ਸਿੱਧੂ ਨੇ ਐਨਆਰਆਈ ਨੌਜਵਾਨਾਂ ਦੇ ਉੱਦਮ ਦੀ ਸਲਾਘਾ ਕਰਦੇ ਉਨ੍ਹਾ ਦਾ ਧੰਨਵਾਦ ਕੀਤਾ। ਇਸ ਮੌਕੇ ਕੌਸਲਰ ਬੂਟਾ ਸਿੰਘ ਸਿੱਧੂ, ਮੋਹਨ ਸਿੰਘ ਚੱਕਾਂ ਵਾਲੇ, ਗੁਰਪ੍ਰੀਤ ਸਿੰਘ ਚੱਕਾਂ ਵਾਲੇ ਅਤੇ ਸੁਖਬੀਰ ਸਿੰਘ ਸਿੱਧੂ ਨੇ ਐਨਅਰਆਈ ਨੌਜਵਾਨਾ ਵਲੋਂ ਭੇਜੀ ਗਈ ਰਾਸ਼ੀ ਮ੍ਰਿਤਕ ਸੁਖਮਨ ਭਗਤਾ ਦੇ ਪਿਤਾ ਧੰਨਾ ਸਿੰਘ ਨੂੰ ਭੇਂਟ ਕੀਤੀ।

ਮੁੱਖ ਖਬਰਾਂ