ਭਗਤਾ ਭਾਈ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ 644 ਵਾਂ ਅਵਤਾਰ ਦਿਹਾੜਾ ਮਨਾਇਆ

ਐਨਆਰਆਈ ਨੇ ਪਿਤਾ ਦੀ ਯਾਦ ’ਚ 50 ਹਜਾਰ ਰੁਪਏ ਦਿੱਤੇ ਵੱਖ-ਵੱਖ ਸਖਸੀਅਤਾਂ ਦਾ ਕੀਤਾ ਸਨਮਾਨ ਵੀਰਪਾਲ ਭਗਤਾ, ਭਗਤਾ ਭਾਈਕਾ- ਸਥਾਨਿਕ ਸਹਿਰ ਦੀ ਰਵਿਦਾਸ ਧਰਮਸਾਲਾ ਵਿਖੇ ਸ੍ਰੀ ਗੁਰੂ ਰਵਿਦਾਸ ਭਗਤ ਜੀ ਦੇ 644 ਵਾਂ ਅਵਤਾਰ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ। ਇਸ ਸਮੇਂ ਪ੍ਰਕਾਸ਼ ਸ੍ਰੀ ਆਖੰਠ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਵੱਖ-ਵੱਖ ਸਿਆਸੀ ਆਗੂਆਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਸਮੂਲੀਅਤ ਕੀਤੀ। ਇਸ ਸਮੇਂ ਸ੍ਰੀ ਗੁਰੂ ਰਵਿਦਾਸ ਕਮੇਟੀ ਦੇ ਪ੍ਰਬੰਧਕਾਂ ਵਲੋਂ ਵੱਖ-ਵੱਖ ਆਗੂਆਂ ਦਾ ਸਨਮਾਨ ਕੀਤਾ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਭਗਤ ਜੀ ਦੇ ਜੀਵਨ ਸਬੰਧੀ ਚਾਨਣਾ ਪਾਇਆ ਗਿਆ ਅਤੇ ਉਨ੍ਹਾ ਦੇ ਦਰਸਾਏ ਮਾਰਗ ’ਤੇ ਚੱਲਣ ਲਈ ਸੰਗਤਾਂ ਨੂੰ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਨੌਜਵਾਨ ਆਗੂ ਲਖਵੀਰ ਸਿੰਘ ਬੰਗਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮੇਂ ਗੁਰੂ ਕਾ ਲੰਗਰ ਅਟੁੱਟ ਵਰਤਿਆ ਅਤੇ ਪ੍ਰਬੰਧਕਾਂ ਨੇ ਸਲਾਘਾਯੋਗ ਸੇਵਾ ਨਿਭਾਈ। ਇਸ ਮੌਕੇ ਐਨਆਰਆਈ ਜੋਰਾ ਸਿੰਘ ਬੰਗਾ ਅਤੇ ਬਲਵਿੰਦਰ ਸਿੰਘ ਬੰਗਾ ਨੇ ਆਪਣੇ ਪਿਤਾ ਸਵ: ਗੋਲਕ ਸਿੰਘ ਬੰਗਾ ਦੀ ਯਾਦ ਵਿਚ ਧਰਮਸਾਲਾ ਲਈ 50 ਹਜਾਰ ਰੁਪਏ ਦੀ ਰਾਸ਼ੀ ਭੇਂਟ ਕੀਤੀ। ਇਸੇ ਦੌਰਾਨ ਆਪ ਆਗੂ ਹਰੀ ਸਿੰਘ ਭਗਤਾ ਨੇ ਵੀ 5000 ਰੁਪਏ ਸ਼ਹਾਇਤਾ ਵਜੋਂ ਧਰਮਸਾਲਾ ਲਈ ਭੇਂਟ ਕੀਤੇ। ਪ੍ਰਬੰਧਕੀ ਕਮੇਟੀ ਨੇ ਦਾਨੀ ਸੱਜਣਾ ਦਾ ਧੰਨਵਾਦ ਕਰਦੇ ਉਨ੍ਹਾ ਦਾ ਵਿਸ਼ੇਸ ਤੌਰ ’ਤੇ ਸਨਮਾਨ ਕੀਤਾ। ਇਸ ਮੌਕੇ ਰਾਜਵੰਤ ਸਿੰਘ ਭਗਤਾ ਚੇਅਰਮੈਨ ਮਾਰਕਿਟ ਕਮੇਟੀ ਭਗਤਾ, ਰਾਕੇਸ ਕੁਮਾਰ ਗੋਇਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਗਤਾ, ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਭਗਤਾ, ਜਗਮੋਹਨ ਲਾਲ ਕੌਸਲਰ, ਗੁਰਚਰਨ ਸਿੰਘ ਪੁਰੀ ਕੌਸਲਰ, ਗੁਰਮੀਤ ਸਿੰਘ ਭਗਤਾ ਕੌਸਲਰ, ਸੁਰਿੰਦਰ ਕਟਾਰੀਆਂ ਕੌਸਲਰ, ਰਘਵੀਰ ਸਿੰਘ ਕਾਕਾ ਕੌਸਲਰ, ਜਸਵਿੰਦਰ ਸਿੰਘ ਪੱਪੂ ਕੌਸਲਰ, ਅਜੈਬ ਸਿੰਘ ਭਗਤਾ ਸਾਬਕਾ ਕੌਸਲਰ, ਸੁਖਜਿੰਦਰ ਸਿੰਘ ਖਾਨਦਾਨ ਸਾਬਕਾ ਕੌਸਲਰ, ਹਰੀ ਸਿੰਘ ਭਗਤਾ, ਸੁਖਜੀਤ ਸਿੰਘ ਅਕਾਲੀ, ਸੁਲੱਖਣ ਸਿੰਘ ਵੜਿੰਗ, ਮਨਜੀਤ ਸਿੰਘ ਧੁੰਨਾ, ਲਖਵੀਰ ਸਿੰਘ ਲੱਖਾ, ਸੁਖਜੀਤ ਸਿੰਘ ਕੌਲਧਾਰ, ਸੂਬੇਦਾਰ ਸੁਖਮੰਦਰ ਸਿੰਘ ਭਗਤਾ, ਬਲਜਿੰਦਰ ਸਿੰਘ ਏਐਸਆਈ, ਰਾਮ ਸਿੰਘ ਰਿਟਾ: ਏਐਸਆਈ, ਮਾ. ਜਸਪਾਲ ਸਿੰਘ ਖਾਲਸਾ, ਵੀਰਪਾਲ ਸਿੰਘ ਭਗਤਾ, ਸੁਖਰਾਜ ਸਿੰਘ ਮੋਮੀ, ਸਤਨਾਮ ਸਿੰਘ ਮੋਮੀ, ਗੁਰਜੰਟ ਸਿੰਘ ਸੈਕਟਰੀ, ਕਰਨੈਲ ਸਿੰਘ ਬੰਗਾ, ਸੁਲੱਖਣ ਸਿੰਘ ਫੌਜੀ, ਅਮਰਜੀਤ ਸਿੰਘ ਕਿ੍ਰਪੂ, ਰੂਪ ਸਿੰਘ, ਮੰਗਲਜੀਤ ਸਿੰਘ, ਕਮਲਦੀਪ ਸਿੰਘ ਕਮਲ, ਲਖਵਿੰਦਰ ਸਿੰਘ ਲੱਖਾ, ਸਿਕੰਦਰ ਸਿੰਘ, ਰਾਜਿੰਦਰ ਸਿੰਘ ਸੋਨਾ, ਸੁਖਜੀਤ ਸਿੰਘ ਬੰਗਾ, ਜਗਤਾਰ ਸਿੰਘ ਆਦਿ ਹਾਜਰ ਸਨ।

ਮੁੱਖ ਖਬਰਾਂ