ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਵਿਆਹੁਤਾ ਦਾ ਕਤਲ

ਫਗਵਾੜਾ, ( ਕੁਲਵਿੰਦਰ ਸਿੰਘ ਚੰਦੀ ) : - ਫਗਵਾੜਾ ਦੇ ਨਜ਼ਦੀਕੀ ਪਿੰਡ ਖੋਥੜਾ ਕਲੋਨੀ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਖਾਲ੍ਹੀ ਪਲਾਟ ਵਿਚ ਇਕ ਔਰਤ ਦੀ ਸ਼ੱਕੀ ਹਾਲਾਤ ਵਿਚ ਕਤਲ ਕੀਤੀ ਲਾਸ਼ ਬਰਾਮਦ ਹੋਈ। ਮ੍ਰਿਤਕਾ ਦੀ ਪਛਾਣ ਉਰਮਿਲਾ ਦੇਵੀ ਵਾਸੀ ਉਂਕਾਰ ਨਗਰ ਵਜੋਂ ਹੋਈ ਹੈ। ਮ੍ਰਿਤਕਾ ਨੂੰ ਕਤਲ ਕਰਨ ਤੋਂ ਬਾਅਦ ਉਸ ਦੇ ਚਿਹਰੇ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਗਿਆ ਹੈ, ਤਾਂ ਜੋ ਉਸ ਦੀ ਸ਼ਨਾਖਤ ਨਾ ਹੋ ਸਕੇ। ਕੀ ਕਹਿਣਾ ਹੈ ਮ੍ਰਿਤਕ ਉਰਮਿਲਾ ਦੇ ਪਤੀ ਦਾ ਉਧਰ ਮ੍ਰਿਤਕ ਉਰਮਿਲਾ ਦੇ ਪਤੀ ਨੇ ਦੱਸਿਆ ਕਿ ਉਹ ਸ਼ਾਮ 6 ਵਜੇ ਆਪਣੇ ਕੰਮ 'ਤੇ ਚਲਾ ਗਿਆ ਸੀ ਜਦੋਂ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਨੂੰ ਦੀਪਕ ਨਾਮ ਦਾ ਲੜਕਾ ਆਪਣੇ ਨਾਲ ਲੈ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਉਰਮਿਲਾ ਦੇ ਕਤਲ ਹੋਣ ਦਾ ਪਤਾ ਲੱਗਾ। ਉਕਤ ਨੇ ਕਿਹਾ ਕਿ ਦੀਪਕ ਵਲੋਂ ਹੀ ਉਸ ਦੀ ਪਤਨੀ ਦਾ ਕਤਲ ਕੀਤਾ ਗਿਆ ਹੈ। ਉਧਰ ਮੌਕੇ 'ਤੇ ਪਹੁੰਚੀ ਪੁਲਸ ਨੇ ਦੱਸਿਆ ਕਿ ਪੁਲਸ ਨੂੰ ਸਵੇਰੇ ਔਰਤ ਦੇ ਕਤਲ ਹੋਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ ਕਿ ਜਨਾਨੀ ਦਾ ਕਤਲ ਤੇਜ਼ਧਾਰ ਹਥਿਆਰਾ ਨਾਲ ਕੀਤਾ ਗਿਆ ਹੈ। ਥਾਣਾ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਪੁਲਸ ਵਲੋਂ ਇਲਾਕੇ ਦੇ ਵੱਖ-ਵੱਖ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੂਟੇਜ ਖੰਘਾਲੇ ਜਾ ਰਹੇ ਹਨ। ਪੁਲਸ ਮੁਤਾਬਕ ਪਰਿਵਾਰ ਦੇ ਬਿਆਨ ਲਏ ਜਾ ਰਹੇ ਹਨ ਅਤੇ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਪੁਲਿਸ ਕਈ ਥਿਊਰੀਆ ਤੇ ਕਰ ਰਹੀ ਹੈ ਕੰਮ ।

ਮੁੱਖ ਖਬਰਾਂ