ਸੰਗਰੂਰ ਦੇ 24 ਸਾਲਾ ਗੁਰਸਿਮਰਤ ਦੀ ਕੈਨੇਡਾ ਵਿਖੇ ਸੜਕ ਹਾਦਸੇ ’ਚ ਮੌਤ, ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ

ਸੰਗਰੂਰ, ( ਕੁਲਵਿੰਦਰ ਸਿੰਘ ਚੰਦੀ ):- ਮਾੜੀਆ ਸਰਕਾਰਾਂ ਦੀਆ ਮਾੜੀਆ ਨੀਤੀਆ ਤੋਂ ਤੰਗ ਅਤੇ ਆਪਣੇ ਭਵਿੱਖ ਨੂੰ ਸੰਵਾਰਣ ਲਈ ਹਰ ਕੋਈ ਵਿਦੇਸ਼ਾਂ ਦੀ ਚਕਾਚੌਦ ਨੂੰ ਦੇਖਦਿਆ ਆਪਣੇ ਸਪਨਿਆ ਨੂੰ ਹਕੀਕਤ 'ਚ ਬਦਲਣ ਲਈ ਹਰ ਨੋਜਵਾਨ ਲੜਕਾ ਲੜਕੀ ਆਪਣਾ ਭਵਿੱਖ ਸਵਾਰਨ ਲਈ ਵਿਦੇਸ਼ਾਂ 'ਚ ਜਾਣਾ ਚਹੁੰਦਾ ਹੈ । ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ’ਚ ਹਰ ਇਕ ਨੌਜਵਾਨ ਦਾ ਸੁਪਨਾ ਹੈ ਕਿ ਉਹ ਵਿਦੇਸ਼ ’ਚ ਜਾ ਕੇ ਆਪਣੇ ਭਵਿੱਖ ਨੂੰ ਬਣਾਏ ਪਰ ਕੁਦਰਤ ਨੂੰ ਕੀ ਭਾਉਦਾ ਹੈ ਇਹ ਉਹੀ ਜਾਣੇ ਅਜਿਹਾ ਹੀ ਮਾਮਲਾ ਹੀ ਕੁਝ ਵਾਪਰਿਆ ਹੈ ਸੰਗਰੂਰ ਦੇ ਰਹਿਣ ਵਾਲੇ ਗੁਰਸਿਮਰਤ ਨਾਲ ਜੋ ਕਿ ਕੈਨੇਡਾ ’ਚ ਆਪਣਾ ਭਵਿੱਖ ਸੰਵਾਰਨ ਲਈ 2017 ’ਚ ਗਿਆ ਸੀ, ਜਿਸ ਦੇ ਬਾਅਦ ਉਸ ਦੀ ਪੜ੍ਹਾਈ ਪੂਰੀ ਹੋਣ ਦੇ ਬਾਅਦ ਉਸ ਨੂੰ ਕੈਨੇਡਾ ਸਰਕਾਰ ਨੇ ਕੰਮ ਲਈ ਪਰਮਿਟ ਦੇ ਦਿੱਤਾ ਸੀ। ਜਿਸ ਦੇ ਬਾਅਦ ਉਹ ਟਰੱਕ ਚਲਾਉਣ ਦਾ ਕੰਮ ਕੈਨੇਡਾ ’ਚ ਕਰ ਰਿਹਾ ਸੀ ਅਤੇ ਉਹ ਪਹਿਲਾਂ ਟਰਾਂਟੋ ’ਚ ਰਹਿੰਦਾ ਸੀ ਅਤੇ ਫ਼ਿਰ ਉਹ ਵਿਨੀਪੈਕ ਚਲਾ ਗਿਆ। ਕੀ ਕਹਿਣਾ ਹੈ ਗੁਰਸਿਮਰਤ ਦੇ ਚਾਚਾ ਕਰਮਜੀਤ ਦਾ ਗੁਰਸਿਮਰਤ ਦੇ ਚਾਚਾ ਕਰਮਜੀਤ ਨੇ ਦੱਸਿਆ ਕਿ ਉਹ ਉਨ੍ਹਾਂ ਦੇ ਪੁੱਤਰ ਦੇ ਨਾਲ ਰਹਿੰਦਾ ਸੀ। ਉਹ ਟਰਾਂਟੋ ਤੋਂ ਵਾਪਸ ਆਉਣ ’ਤੇ ਆਪਣੇ ਘਰ ਵਿਨੀਪੈਕ ਵਲੋਂ ਆ ਰਿਹਾ ਸੀ ਅਤੇ ਕੰਮ ਪੂਰਾ ਕਰਨ ਦੇ ਬਾਅਦ ਉਹ ਟਰੱਕ ਤੋਂ ਹੀ ਵਾਪਸ ਆ ਰਿਹਾ ਸੀ। ਪਰ ਉੱਥੇ ਪਈ ਭਾਰੀ ਬਰਫ਼ਬਾਰੀ ਹੋਣ ਦੇ ਕਾਰਨ ਉਸ ਦਾ ਟਰੱਕ ਬਰਫ਼ ’ਚ ਪਲਟ ਗਿਆ ਅਤੇ ਇਹ ਹਾਦਸਾ ਹੋਇਆ, ਜਿਸ ਦੇ ਬਾਅਦ ਉਸ ਦੀ ਮੌਕੇ ’ਤੇ ਮੌਤ ਹੋ ਗਈ, ਉੱਥੇ ਪੁਲਸ ਨੇ ਟਰੱਕ ਦੀ ਕੰਪਨੀ ਦੇ ਨਾਲ ਗੱਲ ਕੀਤੀ ਤਾਂ ਕੰਪਨੀ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਭਤੀਜੇ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਦੀ ਉਮਰ 24 ਸਾਲ ਸੀ ਅਤੇ ਅਜੇ ਪੜ੍ਹਾਈ ਪੂਰੀ ਕਰਨ ਦੇ ਬਾਅਦ ਉਹ ਆਪਣੇ ਕੰਮ ਕਰਨ ਲਈ ਅੱਗੇ ਵੱਧ ਰਿਹਾ ਸੀ। ਉੱਥੇ ਗੁਰਸਿਮਰਤ ਦੇ ਦੂਜੇ ਚਾਚਾ ਹਰਜਿੰਦਰ ਸਿੰਘ ਨੇ ਵੀ ਕਿਹਾ ਕਿ ਉਹ ਬਹੁਤ ਹੀ ਮਿਲਣਸਾਰ ਸੀ ਅਤੇ ਸਾਰਿਆਂ ਦੇ ਨਾਲ ਪਿਆਰ ਨਾਲ ਮੇਲਜੋਲ ਰੱਖ ਕੇ ਰਹਿੰਦਾ ਸੀ ਪਰ ਇਸ ਹਾਦਸੇ ਦੇ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਕਿਉਂਕਿ ਉਹ ਆਪਣੇ ਮਾਂ-ਪਿਓ ਦਾ ਇਕਲੌਤਾ ਪੁੱਤਰ ਸੀ। ਘਰ ਵਿੱਚ ਮਾਹੌਲ ਬਹੁਤ ਗਮਗੀਨ ਹੈ ਤੇ ਮਾਪੇ ਆਪਣੇ ਪੁੱਤਰ ਦੂ ਅਰਥੀ ਦਾ ਰਾਹ ਦੇਖ ਰਹੇ ਹਨ।

ਮੁੱਖ ਖਬਰਾਂ