ਕਾਤਲ ਮੁਰਗਾ ਹੁਣ ਪੁਲਿਸ ਹਰਾਸਿਤ 'ਚ

ਮੁਰਗ਼ੇ ਨੇ ਚਾਕੂ ਨਾਲ ਕੀਤਾ ਮਾਲਕ ਦਾ ਕਤਲ, ਪੁਲਿਸ ਵੱਲੋਂ ਮੁਰਗਾ ਚਾਕੂ ਸਮੇਤ ਅਦਾਲਤ 'ਚ ਪੇਸ਼ ਗਿਤਿਯਾਲ , (ਕੁਲਵਿੰਦਰ ਸਿੰਘ ਚੰਦੀ) :- ਇਨਸਾਨ ਮੁਰਗੇ ਨੂੰ ਕੱਟਕੇ ਕਤਲ ਕਰਦਾ ਤਾ ਬਹੁਤ ਵਾਰ ਸੁਣਿਆ ਤੇ ਦੇਖਿਆ ਜਾਦਾ ਹੈ । ਪਰ ਮੁਰਗਾ ਇਨਸਾਨ ਨੁੰ ਕਤਲ ਕਰੇ ਉਹ ਵੀ ਚਾਕੂ ਨਾਲ ਕੁਝ ਹਜ਼ਮ ਨਹੀ ਹੁੰਦਾ ਪਰ ਗੱਲ ਬਿਲਕੁਲ ਸੱਚੀ ਹੈ । ਇਹ ਘਟਨਾ ਦੱਖਣੀ ਭਾਰਤ ਦੇ ਸੂਬੇ ਤੇਲੰਗਾਨਾ ’ਚ ਵਾਪਰੀ ਹੈ । ਹੈਰਾਨ ਕਰ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇੱਥੇ ‘ਕਾਤਲ’ ਮੁਰਗ਼ੇ ਨੁੰ ਹਿਰਾਸਤ ’ਚ ਲੈ ਕੇ ਫ਼ਿਲਹਾਲ ਇੱਕ ਪੋਲਟਰੀ ਫ਼ਾਰਮ ’ਚ ਸੁਰੱਖਿਅਤ ਰੱਖਿਆ ਹੈ। ਪੁਲਿਸ ਹੁਣ ਮੁਰਗ਼ੇ ਨੂੰ ਚਾਕੂ ਸਮੇਤ ਅਦਾਲਤ ’ਚ ਪੇਸ਼ ਕਰੇਗੀ। ਜੀ ਹਾ ਤੇਲੰਗਾਨਾ ਦੇ ਜਗਿਤਿਯਾਲ ਜ਼ਿਲ੍ਹੇ ਦੇ ਗੋਲਾਪੱਲੀ ਡਿਵੀਜ਼ਨ ਦੇ ਪਿੰਡ ਲੋਥੁਨੁਰ ’ਚ ਮੁਰਗ਼ਿਆਂ ਦੀ ਲੜਾਈ ਚੱਲ ਰਹੀ ਸੀ। ਇੱਥੇ ਮੁਰਗ਼ਿਆਂ ਦੇ ਪੈਰ ਵਿੱਚ ਇੱਕ ਤੇਜ਼ਧਾਰ ਚਾਕੂ ਬੰਨ੍ਹਿਆ ਜਾਂਦਾ ਹੈ। ਦੋਵੇਂ ਪਾਸੇ ਲੜਨ ਵਾਲੇ ਮੁਰਗ਼ਿਆਂ ਦੇ ਇੱਕ-ਇੱਕ ਪੈਰ ਵਿੱਚ ਚਾਕੂ ਬੰਨ੍ਹਿਆ ਹੁੰਦਾ ਹੈ। ਸਤੀਸ਼ ਨਾਂ ਦਾ ਵਿਅਕਤੀ ਵੀ ਆਪਣੇ ਮੁਰਗ਼ੇ ਨੂੰ ਲੜਾਈ ਲਈ ਤਿਆਰ ਕਰ ਰਿਹਾ ਸੀ। ਮੁਰਗ਼ਾ ਉਸ ਦੀ ਗੋਦ ਵਿੱਚੋਂ ਨਿੱਕਲਣ ਲਈ ਤੜਪ ਰਿਹਾ ਸੀ। ਉਸ ਦੇ ਪੈਰ ’ਚ ਬੰਨ੍ਹਿਆ ਚਾਕੂ ਸਤੀਸ਼ ਦੀ ਪਿੱਠ ਦੇ ਹੇਠਲੇ ਹਿੱਸੇ ’ਚ ਧਸ ਗਿਆ ਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।ਸਤੀਸ਼ ਨੂੰ ਤੁਰੰਤ ਹਸਪਤਾਲ ਲਿਜਾਂਦਾ ਗਿਆ ਪਰ ਖ਼ੂਨ ਜ਼ਿਆਦਾ ਵਹਿ ਜਾਣ ਕਾਰਣ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮੁਰਗ਼ੇ ਨੂੰ ਹਿਰਾਸਤ ’ਚ ਲੈ ਲਿਆ। ਪੁਲਿਸ ਮੁਤਾਬਕ ਮੁਰਗ਼ੇ ਨੂੰ ਸੁਰੱਖਿਅਤ ਰੱਖਣਾ ਉਸ ਦੀ ਜ਼ਿੰਮੇਵਾਰੀ ਹੈ ਕਿਉਂਕਿ ਉਹ ਜਾਂਚ ਦਾ ਹਿੱਸਾ ਹੈ। ਉੱਥੇ ਮੁਰਗ਼ਿਆਂ ਦੀ ਲੜਾਈ ’ਚ ਹਿੱਸਾ ਲੈਣ ਵਾਲੇ ਹੋਰ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਨੂੰ ਵੀ ਮੁਰਗ਼ੇ ਦੇ ਨਾਲ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਮੁੱਖ ਖਬਰਾਂ