ਥਾਣਾ ਲੋਪੋਕੇ ਦੀ ਪੁਲਿਸ ਵੱਲੋਂ 58 ਲੱਖ 60 ਹਜ਼ਾਰ ਦੀ ਡਰੱਗ ਮਨੀ ਹੋਰ ਬਰਾਮਦ

ਲੋਪੋਕੇ, 28 ਫਰਵਰੀ (ਕੁਲਵਿੰਦਰ ਸਿੰਘ ਚੰਦੀ ):- ਐਸ ਐਸ ਪੀ ਦਿਹਾਤੀ ਅੰਮ੍ਰਿਤਸਰ ਸ਼੍ਰੀ ਧਰੁਵ ਦਹੀਆ, ਅਟਾਰੀ ਡੀਐਸਪੀ ਗੁਰਪ੍ਰਤਾਪ ਸਿੰਘ ਸਹੋਤਾ ਦੀ ਅਗਵਾਈ ਥਾਣਾ ਲੋਪੋਕੇ ਦੇ ਮੁਖੀ ਹਰਪਾਲ ਸਿੰਘ ਸਾਹਿਬ ਵੱਲੋਂ ਬੀਤੀ ਦਿਨੀਂ ਸਰਹੱਦੀ ਪਿੰਡ ਨੱਥੂਪੁਰ ਤੋ 29 ਲੱਖ ਬੱਤੀ ਹਜ਼ਾਰ ਰੁਪਏ ਦੇ ਕਰੀਬ ਡਰੱਗ ਮਨੀ, ਇਕ ਪਿਸਟਲ, ਦੋ ਮੈਗਜ਼ੀਨ 25 ਜ਼ਿੰਦਾ ਕਾਰਤੂਸ ਦੋ ਵਿਦੇਸ਼ੀ ਸਿੰਮਾ, 12 ਮੋਬਾਈਲ ਫੋਨ ਸਮੇਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ । ਫੜੇ ਗਏ ਦੋਸ਼ੀਆ ਦਾ ਥਾਣਾ ਲੋਪੋਕੇ ਦੀ ਪੁਲਿਸ ਵੱਲੋਂ ਚਾਰ ਦਿਨਾਂ ਲਈ ਰਿਮਾਂਡ ਲਿਆ ਗਿਆ ਸੀ ,ਜਿਸ ਵਿਚ ਮਹਿਲ ਸਿੰਘ ਦੀ ਨਿਸ਼ਾਨਦੇਹੀ ‘ਤੇ ਉਸ ਦੇ ਘਰੋਂ 58 ਲੱਖ 60 ਹਜ਼ਾਰ ਦੀ ਹੋਰ ਡਰੱਗ ਮਨੀ ਬਰਾਮਦ ਕੀਤੀ ਗਈ ਤੇ ਜਿਸ ਵਿਚ ਇੱਕ ਹੋਰ ਨਸ਼ਾ ਤਸਕਰ ਬਲਦੇਵ ਸਿੰਘ ਦੇਬਾ ਨਾਮਜ਼ਦ ਕੀਤਾ ਗਿਆ । ਉਸ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ ਹੁਣ ਤੱਕ ਉਕਤ ਦੋਸ਼ੀਆਂ ਦੀ ਨਿਸ਼ਾਨਦੇਹੀ ‘ਤੇ 94 ਲੱਖ 42 ਹਜ਼ਾਰ 220 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ ।

ਮੁੱਖ ਖਬਰਾਂ