ਸ੍ਰੋਮਣੀ ਭਗਤ ਧੰਨਾ ਜੀ ਦੇ ਆਗਮਨ ਪੂਰਬ ਦੀ ਖੁਸ਼ੀ ਵਿੱਚ ਗੁਰਦੁਆਰਾ ਗੋਪਾਲਸਰ ਸਾਹਿਬ ਵਿੱਚ ਧਾਰਮਿਕ ਸਮਾਗਮਾ ਦੀ ਹੋਈ ਸੁਰੂਆਤ ਸਮਾਪਤੀ 21 ਅਪ੍ਰੈਲ ਨੂੰ

ਮੁੱਲਾਪੁਰ ਦਾਖਾ (ਸੰਜੀਵ ਵਰਮਾ ): ਸ੍ਰੋਮਣੀ ਭਗਤ ਧੰਨਾ ਜੀ ਦੇ ਆਗਮਨ ਪੂਰਬ ਦੀ ਖੁਸ਼ੀ ਵਿੱਚ ਗੁਰਦੁਆਰਾ ਗੋਪਾਲਸਰ ਸਾਹਿਬ ਵਿੱਚ ਧਾਰਮਿਕ ਸਮਾਗਮਾ ਦੀ ਸੁਰੂਆਤ ਹੋਈ । ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕਮਲਜੀਤ ਸਿੰਘ ਨੇ ਸਮਾਗਮਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਨਾ ਇਕੋਤਰੀ ਸਮਾਗਮਾ ਵਿੱਚ 101 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਜਿੰਨਾ ਦੀ ਸਮਾਪਤੀ 21 ਅਪ੍ਰੈਲ ਨੂੰ ਹੋਵੇਗੀ ।ਅਖੰਡ ਪਾਠਾਂ ਦੀ ਸਮਾਪਤੀ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ,ਜਿਸ ਵਿੱਚ ਪੰਥ ਦੇ ਪ੍ਰਸਿੱਧ ਕਥਾਵਾਚਕ,ਕੀਰਤਨੀਏ ਅਤੇ ਮਹਾਨ ਸਖਸ਼ੀਅਤਾ ਹਾਜਰੀ ਭਰਨਗੀਆ।ਜਿੰਨਾਂ ਵਿੱਚ ਸਾਹਿਬ ਸ੍ਰੀ ਹਰਪ੍ਰੀਤ ਸਿੰਘ ਜੀ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ,ਸੰਤ ਬਾਬਾ ਤਜਿੰਦਰ ਸਿੰਘ ਜੀ ਨਾਨਕਸਰ ਵਾਲੇ,ਸੰਤ ਬਾਬਾ ਗੁਰਚਰਨ ਸਿੰਘ ਜੀ ਨਾਨਕਸਰ,ਸੰਤ ਬਾਬਾ ਗੁਰਦਿਆਲ ਸਿੰਘ ਟਾਡਾ ਸਾਹਿਬ,ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁੱਖੀ ਦਮਦਮੀ ਟਕਸਾਲ,ਸੰਤ ਬਾਬਾ ਜੀਵਾ ਸਿੰਘ ਦਮਦਮੀ ਟਕਸਾਲ ਅਤੇ ਹੋਰ ਮਹਾਨ ਸਖਸ਼ੀਅਤਾ ਹਾਜਰੀ ਭਰਨਗੀਆ।ਗੁਰੂ ਦਾ ਲੰਗਰ ਅਟੁਟ ਵਰਤੇਗਾ।ਇਹ ਜਾਣਕਾਰੀ ਬਾਬਾ ਅਮਰਜੀਤ ਸਿੰਘ ਗਗੜਾ ਸਾਹਿਬ ਵਾਲਿਆਂ ਨੇ ਦਿੰਦੇ ਹੋਏ ਇਲਾਕੇ ਦੀਆਂ ਸਮੂਹ ਸੰਗਤਾ ਨੂੰ ਸਮਾਗਮਾ ਵਿੱਚ ਹਾਜਰੀ ਭਰਨ ਦੀ ਅਪੀਲ ਕੀਤੀ।

ਮੁੱਖ ਖਬਰਾਂ