ਮੁਕੰਦ ਸਿੰਘ ਆਡਲੂ ਦੀ ਅੰਤਿਮ ਅਰਦਾਸ ਸਮੇਂ ਜੱਥੇਦਾਰ ਤਲਵੰਡੀ ਤੇ ਹੋਰ ਆਗੂਆਂ ਨੇ ਸ਼ਰਧਾਜਲੀ ਭੇਟ ਕੀਤੀ

ਮੁੱਲਾਪੁਰ ਦਾਖਾ (ਸੰਜੀਵ ਵਰਮਾ ) ਪਿੰਡ ਆਂਡਲੂ ਗੁਰਦੁਆਰਾ ਸਾਹਿਬ ਬੇਗਮਪੁਰਾ ਵਿਖੇ ਟਕਸਾਲੀ ਅਕਾਲੀ ਪਰਿਵਾਰ ਮੁਕੰਦ ਸਿੰਘ ਦੀ ਅੰਤਿਮ ਅਰਦਾਸ ਸਮੇਂ ਸ਼ਰਧਾਜਲੀ ਦਿੱਤੀ ਅਤੇ ਉਨਾ੍ਂ ਦੇ ਸਪੁੱਤਰ ਸ੍ ਮਨਜੀਤ ਸਿੰਘ ਨੂੰ ਸੋ੍ਮਣੀ ਕਮੇਟੀ ਵਲੋ ਸਿਰਪਾਓ ਭੇਂਟ ਕੀਤਾ। ਜੱਥੇਦਾਰ ਜਗਜੀਤ ਸਿੰਘ ਤਲਵੰਡੀ ਮੈਬਰ ਸ੍ਰੋਮਣੀ ਕਮੇਟੀ ਨੇ ਸ. ਮੁਕੰਦ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕਿਹ‍ਾ ਕਿ ਉਨਾਂ ਦੇ ਦਿਹਾਤ ਦਾ ਅਕਾਲੀ ਦਲ ਨੂੰ ਵੱਡਾ ਘਾਟਾ ਪਿਆ ਹੈ ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ ਉਨਾਂ ਕਿਹਾ ਕਿ ਪਾਰਟੀ ਸ ਮੁਕੰਦ ਸਿੰਘ ਵੱਲੋਂ ਪਾਰਟੀ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਰੱਖੇਗੀ। ਇਸ ਮੌਕੇ ਸਾਬਕਾ ਸਰਪੰਚ ਬਚਿੱਤਰ ਸਿੰਘ ਆਂਡਲੂ ,ਬਾਵਾ ਚੋਪੜਾ ਰਾਏਕੋਟ ,ਡਾਇਰੈਕਟਰ ਗੁਰਜੀਤ ਸਿੰਘ ਗਿੱਲ ਨੇ ਕਿਹਾ ਕਿ ਅਕਾਲੀ ਆਗੂ ਮੁਕੰਦ ਸਿੰਘ ਸ੍ਰੋਮਣੀ ਅਕਾਲੀ ਦੇ ਵਫਾਦਾਰ ਵਰਕਰ ਸਨ ਅਤੇ ਉਨਾਂ ਪਾਰਟੀ ਦੀ ਮਜਬੂਤੀ ਲਈ ਅਨੇਕਾ ਕੰਮ ਕੀਤੇ ।ਇਸ ਮੌਕੇ ਨੰਬਰਦਾਰ ਮਨਜੀਤ,ਹਰਭਜਨ ਸਿੰਘ,ਮਹਾ ਸਿੰਘ ,ਗੁਰਚਰਨ ਸਿੰਘ,ਅਤੇ ਜਸਵੀਰ ਸਿੰਘ ਆਡਲੂ ਵੱਖ ਵੱਖ ਆਗੂਆਂ ਨੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਸ਼ਰਧਾਜਲੀ ਭੇਟ ਕੀਤੀ।

ਮੁੱਖ ਖਬਰਾਂ