ATM ਕਾਰਡ ਬਦਲ ਕੇ ਠੱਗੀਆਂ ਮਾਰਨ ਵਾਲਾ ਚੜ੍ਹਿਆ ਪੁਲਿਸ ਦੇ ਹੱਥੇ , SSP ਨੇ ਕੀ ਕੀਤਾ ਖੁਲਾਸਾ

ਐਸ.ਏ.ਐਸ. ਨਗਰ, 7 ਅਪਰੈਲ (ਕੁਲਵਿੰਦਰ ਸਿੰਘ ਚੰਦੀ) :- ਸ੍ਰੀ ਸਤਿੰਦਰ ਸਿੰਘ, ਸੀਨੀਅਰ ਪੁਲਿਸ ਕਪਤਾਨ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਸ੍ਰੀ ਅਮਰਪ੍ਰੀਤ ਸਿੰਘ, ਪੀ.ਪੀ.ਐਸ, ਉਪ ਕਪਤਾਨ ਪੁਲਿਸ ਟੈਕਨੀਕਲ ਸਪੋਰਟ ਅਤੇ ਫੌਰੈਂਸਿਕ ਤੇ ਸਾਈਬਰ ਕਰਾਇਮ, ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪੁਲਿਸ ਪਾਰਟੀ ਸਮੇਤ ਨਿਖਿਲ ਠਾਕੁਰ ਵਾਸੀ ਪਿੰਡ ਮੱਕਰ, ਹਮੀਰਪੁਰ ਥਾਣਾ ਸਦਰ ਹਮੀਰਪੁਰ, ਹਿਮਾਚਲ ਪ੍ਰਦੇਸ਼ ਹਾਲ ਵਾਸੀ ਕਮਰਾ ਨੰਬਰ 01, ਅਰਸ਼ ਟਾਵਰ, ਬਲੌਂਗੀ ਥਾਣਾ ਬਲੌਂਗੀ, ਐਸ.ਏ.ਐਸ ਨਗਰ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮ ਨੇ ਖਰੜ SBI ATM ਵਿਖੇ ਇਕ ਵਿਅਕਤੀ ਦੀ ATM ਵਿੱਚ ਮਦਦ ਕਰਨ ਦੇ ਬਹਾਨੇ ਉਸ ਦਾ ATM ਕਾਰਡ ਬਦਲੀ ਕਰ ਲਿਆ ਸੀ। ਉਸ ਬਦਲੀ ਕੀਤੇ 4 ਵੱਖ ਵੱਖ ਬੈਂਕਾ ਦੇ ATM ਕਾਰਡ ਅਤੇ ਵਰਤੀ ਜਾਂਦੀ ਕਾਰ ਬ੍ਰਾਮਦ ਕੀਤੀ ਗਈ। ਪੜਤਾਲ ਦੌਰਾਨ ਨਿਖਿਲ ਠਾਕੁਰ ਵਲੋਂ ਮੁੱਦਈ ਦੇ ਬਦਲੀ ਕੀਤੇ ATM ਕਾਰਡ ਨਾਲ ਖਰੀਦ ਕੀਤਾ ਇਕ ਸੋਨੇ ਦਾ ਲਾਕਟ ਅਤੇ 20,000/- ਰੁਪਏ ਬਰਾਮਦ ਕੀਤੇ ਗਏ। ਨਿਖਿਲ ਠਾਕੁਰ ਵਲੋਂ ਹੋਰ ਵਿਅਕਤੀਆਂ ਦੇ ਬਦਲੀ ਕੀਤੇ, ਵੱਖ ਵੱਖ ਬੈਂਕਾ ਦੇ ਕੁੱਲ 12 ATM ਕਾਰਡ ਬਾਮਦ ਕੀਤੇ ਗਏ ਹਨ। ਗ੍ਰਿਫਤਾਰ ਕੀਤੇ ਮੁਲਜ਼ਮ ਖਿਲਾਫ ਪਹਿਲਾਂ ਵੀ ਵੱਖ ਵੱਖ ਥਾਣਿਆ ਵਿੱਚ ATM ਚੋਰੀ/ਬਦਲੀ ਕਰਕੇ ਠੱਗੀ ਮਾਰਨ ਦੇ ਮੁੱਕਦਮੇ ਦਰਜ ਹਨ। ਸਾਈਬਰ ਸੈਲ ਟੀਮ ਐਸ.ਏ.ਐਸ ਨਗਰ ਵਲੋਂ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਬ੍ਰਾਮਦ ਕੀਤੇ ATM ਕਾਰਡ ਦੇ ਮਾਲਕਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸ੍ਰੀ ਗੁਰਜੋਤ ਸਿੰਘ ਕਲੇਰ ਪੀ.ਪੀ.ਐਸ ਕਪਤਾਨ ਪੁਲਿਸ ਟਰੈਫਿਕ ਅਤੇ ਸਾਈਬਰ ਕਰਾਇਮ ਜਿਲਾ ਐਸ.ਏ.ਐਸ ਨਗਰ ਦੀ ਦਿਸ਼ਾ ਨਿਰਦੇਸ਼ ਅਨੁਸਾਰ ਸ੍ਰੀ ਅਮਰਪ੍ਰੀਤ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਟੈਕਨੀਕਲ ਸਪੋਰਟ ਅਤੇ ਫੋਰੇਂਸਿਕ ਅਤੇ ਸਾਈਬਰ ਕਰਾਇਮ ਜਿਲ੍ਹਾ ਐਸ.ਏ.ਐਸ ਨਗਰ ਨੇ ਸਮੇਤ ਐਸ.ਆਈ. ਅਮਨਦੀਪ ਸਿੰਘ ਇੰਚਾਰਜ ਸਾਈਬਰ ਸੈਲ ਜਿਲ੍ਹਾ ਐਸ.ਏ.ਐਸ ਨਗਰ ਅਤੇ ਸਾਈਬਰ ਸੈਲ ਐਸ.ਏ.ਐਸ ਨਗਰ ਦੀ ਟੀਮ ਨੇ ਮੁੱਦਈ ਵਲੋਂ ਉਸ ਨਾਲ ਹੋਈ ਪੈਸੇ ਦੀ ਠੱਗੀ ਸਬੰਧੀ ਦਿੱਤੀ ਦਰਖਾਸਤ ਦੀ ਪੜਤਾਲ ਕਰਦੇ ਹੋਏ ਸਾਈਬਰ ਟੈਕਨੀਕ ਅਤੇ ਸੀ.ਸੀ.ਟੀ.ਵੀ ਫੁਟੇਜ ਦੀ ਮਦਦ ਨਾਲ ਮੁਲਜ਼ਮ ਦਾ ਪਤਾ ਲਾ ਕੇ ਮੁੱਕਦਮਾ ਨੰਬਰ 116 ਮਿਤੀ 31.03.2021 ਅ/ਧ 380 IPC, 66-D IT Act ਥਾਣਾ ਸਿਟੀ ਖਰੜ, ਐਸ.ਏ.ਐਸ ਨਗਰ, ਦਰਜ ਰਜਿਸਟਰ ਕਰਵਾਇਆ ਸੀ।

ਮੁੱਖ ਖਬਰਾਂ