ਕੋਲਕਾਤਾ 'ਚ ਗੈਂਗਸਟਰ ਜੈਪਾਲ ਭੁੱਲਰ ਤੇ ਉਸ ਦਾ ਸਾਥੀ ਪੁਲਿਸ ਮੁਕਾਬਲੇ 'ਚ ਹਲਾਕ

ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਅਨੁਸਾਰ ਗੈਂਗਸਟਰ ਜੈਪਾਲ ਭੁੱਲਰ ਅਤੇ ਉਸ ਦਾ ਸਾਥੀ ਜਸਪ੍ਰੀਤ ਸਿੰਘ ਜੱਸੀ ਖਰੜ ਕੋਲਕਾਤਾ 'ਚ ਪੰਜਾਬ ਪੁਲਿਸ ਨਾਲ ਸਬੰਧਿਤ ਓਕੋ ਟੀਮ ਨਾਲ ਹੋਏ ਮੁਕਾਬਲੇ 'ਚ ਹਲਾਕ ਹੋ ਗਏ ਹਨ।ਇੱਥੇ ਦੱਸਣਯੋਗ ਹੈ ਕਿ ਪੰਜਾਬ ਪੁਲਿਸ ਦੀ ਓਕੋ ਟੀਮ ਪਿਛਲੇ ਦਿਨਾਂ 'ਚ ਜਗਰਾਉਂ 'ਚ ਦੋ ਥਾਣੇਦਾਰਾਂ ਦੀ ਹੱਤਿਆ ਦੇ ਮਾਮਲੇ 'ਚ ਲੋੜੀਂਦੇ ਗੈਂਗਸਟਰ ਜੈਪਾਲ ਭੁੱਲਰ ਤੇ ਉਸ ਦੇ ਸਾਥੀ ਦੀ ਲਗਾਤਾਰ ਪੁੱਛ ਕਰ ਰਹੀ ਸੀ। ਇਸ ਮੁਕਾਬਲੇ ਦੌਰਾਨ ਇਕ ਪੁਲਿਸ ਇੰਸਪੈਕਟਰ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।