ਅਧਿਆਪਕ ਖ਼ੁਦਕੁਸ਼ੀ ਮਾਮਲਾ - ਪਿਤਾ ਬੇਅੰਤ ਸਿੰਘ ਅਤੇ ਬੇਟੇ ਗੁਰਬਖ਼ਸ਼ ਸਿੰਘ ਦੀਆ ਲਾਸ਼ਾਂ ਨਹਿਰ ਵਿਚੋਂ ਮਿਲੀਆਂ

ਖੋਸਾ ਦਲ ਸਿੰਘ : - ਬੀਤੇ ਦਿਨੀਂ ਪਿੰਡ ਲੋਕੇ ਖ਼ੁਰਦ ਦੇ ਅਧਿਆਪਕ ਬੇਅੰਤ ਸਿੰਘ (35) ਵਲੋਂ ਪਰਿਵਾਰ ਸਮੇਤ ਮੋਟਰਸਾਈਕਲ ਨਹਿਰ ਵਿਚ ਸੁੱਟ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਵਿਚ ਬੇਅੰਤ ਸਿੰਘ ਅਤੇ ਉਸ ਦਾ 8 ਸਾਲ ਦਾ ਬੇਟਾ ਗੁਰਬਖ਼ਸ਼ ਸਿੰਘ ਰਾਜਸਥਾਨ ਫੀਡਰ ਨਹਿਰ ਵਿਚ ਡੁੱਬ ਗਏ ਸਨ ਅਤੇ ਉਸ ਦੀ ਪਤਨੀ ਤੇ ਬੇਟੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। ਅੱਜ ਸਵੇਰੇ ਅਧਿਆਪਕ ਬੇਅੰਤ ਸਿੰਘ ਦੀ ਲਾਸ਼ ਰਾਜਸਥਾਨ ਫੀਡਰ ਨਹਿਰ ਦੇ ਘੱਲ ਖ਼ੁਰਦ ਪੁਲ ਨੇੜਿਉਂ ਤੇ ਦੁਪਹਿਰ ਤਕ ਉਸ ਦੇ 8 ਸਾਲਾਂ ਪੁੱਤਰ ਦੀ ਲਾਸ਼ ਫ਼ਰੀਦਕੋਟ ਨਜ਼ਦੀਕ ਨਹਿਰ ਵਿਚੋਂ ਮਿਲ ਗਈ। ਦੋਨਾਂ ਦੀਆਂ ਲਾਸ਼ਾਂ ਮਿਲਣ ਉਪਰੰਤ ਪਿੰਡ ਲੋਕੇ ਖ਼ੁਰਦ ਤੇ ਆਸ ਪਾਸ ਦੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।