ਹਨੇਰੀ ਝੱਖੜ ਦਾ ਖ਼ੌਫ਼ਨਾਕ ਮੰਜ਼ਰ, ਮੋਟਰ ਦੇ ਕੋਠੇ ਦੀ ਛੱਤ ਹੇਠ ਦੱਬ ਜਾਣ ਕਾਰਨ ਕਿਸਾਨ ਦੀ ਮੌਤ

ਘਨੌਰ : ਤੇਜ਼ ਹਨ੍ਹੇਰੀ ਝੱਖੜ ਕਾਰਨ ਦਰੱਖ਼ਤਾਂ, ਬਿਜਲੀ ਵਿਭਾਗ ਅਤੇ ਆਮ ਲੋਕਾਂ ਨੂੰ ਵੱਡਾ ਆਰਥਿਕ ਨੁਕਸਾਨ ਪਹੁੰਚਿਆ ਹੈ, ਉੱਥੇ ਹੀਹ ਲਕਾ ਘਨੌਰ ਦੇ ਪਿੰਡ ਖੇੜੀ ਗੰਡਿਆਂ ਵਿਖੇ ਝੱਖੜ ਦੌਰਾਨ ਖੇਤ 'ਚ ਮੋਟਰ ਦੇ ਕੋਠੇ ਦੀ ਛੱਤ ਹੇਠ ਦੱਬ ਜਾਣ ਕਾਰਨ ਇਕ 41 ਸਾਲ ਦੇ ਕਿਸਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।